ਦਲ-ਬਦਲੂਆਂ ਨੂੰ ਟਿਕਟ ਨਾ ਦਿਓ, SIA ਦੀ ਸਿਆਸੀ ਪਾਰਟੀਆਂ ਨੂੰ ਅਪੀਲ

ਦਲ-ਬਦਲੂਆਂ ਨੂੰ ਟਿਕਟ ਨਾ ਦਿਓ, SIA ਦੀ ਸਿਆਸੀ ਪਾਰਟੀਆਂ ਨੂੰ ਅਪੀਲ


Live Punjabi TV / Chandigarh

ਨਾਅਰਾ “ਦਲ-ਬਦਲੂਆਂ ਨੂੰ ਟਿਕਟ ਨਹੀਂ, ਦਲ-ਬਦਲੂਆਂ ਨੂੰ ਵੋਟ ਨਹੀਂ

ਗਰਗ ਮੁਤਾਬਕ ਇਮਾਨਦਾਰੀ, ਵਚਨਬੱਧਤਾ, ਨਿਰੰਤਰਤਾ ਅਤੇ ਜਨਸੇਵਾ ਦਾ ਰਿਕਾਰਡ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ

ਆਉਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸੈਕਿੰਡ ਇਨਿੰਗਜ਼ ਐਸੋਸੀਏਸ਼ਨ (SIA) ਨੇ ਸਿਆਸੀ ਪਾਰਟੀਆਂ ਨੂੰ ਦਲ-ਬਦਲੂ ਆਗੂਆਂ ਨੂੰ ਟਿਕਟ ਨਾ ਦੇਣ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਆਰ.ਕੇ. ਗਰਗ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਸਿਰਫ਼ ਸਿਆਸੀ ਸਹੂਲਤ, ਨਿੱਜੀ ਮਹੱਤਵਾਕਾਂਖਾ ਜਾਂ ਮੁੜ ਟਿਕਟ ਦੀ ਉਮੀਦ ਵਿੱਚ ਪਾਰਟੀ ਬਦਲਣਾ ਵੋਟਰਾਂ ਦੇ ਭਰੋਸੇ ਅਤੇ ਸਿਆਸੀ ਨੈਤਿਕਤਾ ’ਤੇ ਸਵਾਲ ਖੜ੍ਹੇ ਕਰਦਾ ਹੈ।

ਗਰਗ ਨੇ ਕਿਹਾ ਕਿ ਵੋਟਰ ਉਮੀਦਵਾਰ ਨੂੰ ਉਸ ਦੀ ਨਿੱਜੀ ਪਛਾਣ ਦੇ ਨਾਲ-ਨਾਲ ਉਸ ਦੀ ਪਾਰਟੀ ਅਤੇ ਵਿਚਾਰਧਾਰਾ ਦੇ ਆਧਾਰ ’ਤੇ ਵੀ ਸਮਰਥਨ ਦਿੰਦੇ ਹਨ। ਅਜਿਹੇ ਵਿੱਚ ਚੋਣ ਜਿੱਤਣ ਤੋਂ ਬਾਅਦ ਪਾਰਟੀ ਬਦਲਣਾ ਲੋਕਾਂ ਨਾਲ ਕੀਤੇ ਭਰੋਸੇ ਦੇ ਉਲਟ ਹੈ।

ਐਸਆਈਏ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵਾਰ-ਵਾਰ ਪਾਲਾ ਬਦਲਣ ਵਾਲੇ ਆਗੂਆਂ ਨੂੰ ਚੋਣ ਟਿਕਟ ਦੇਣ ਤੋਂ ਗੁਰੇਜ਼ ਕਰਨ। ਐਸੋਸੀਏਸ਼ਨ ਨੇ ਆਪਣਾ ਨਾਅਰਾ “ਦਲ-ਬਦਲੂਆਂ ਨੂੰ ਟਿਕਟ ਨਹੀਂ, ਦਲ-ਬਦਲੂਆਂ ਨੂੰ ਵੋਟ ਨਹੀਂ” ਰੱਖਿਆ ਹੈ।

ਇਸ ਦੇ ਨਾਲ ਹੀ ਐਸਆਈਏ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰ ਦੇ ਸਿਆਸੀ ਇਤਿਹਾਸ ਨੂੰ ਜ਼ਰੂਰ ਦੇਖਣ। ਗਰਗ ਮੁਤਾਬਕ ਇਮਾਨਦਾਰੀ, ਵਚਨਬੱਧਤਾ, ਨਿਰੰਤਰਤਾ ਅਤੇ ਜਨਸੇਵਾ ਦਾ ਰਿਕਾਰਡ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਅਜਿਹੇ ਜਨ-ਪ੍ਰਤੀਨਿਧੀਆਂ ਦੀ ਲੋੜ ਹੈ ਜੋ ਲੋਕਾਂ ਨਾਲ ਆਪਣੀ ਵਚਨਬੱਧਤਾ ਕਾਇਮ ਰੱਖਣ ਅਤੇ ਨਿੱਜੀ ਜਾਂ ਸਿਆਸੀ ਲਾਭ ਲਈ ਵਾਰ-ਵਾਰ ਪਾਰਟੀ ਨਾ ਬਦਲਣ।

Sia Appeals To Political Parties Do Not Give Tickets To Defectors


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now