ਦਿਲਜੀਤ ਦੋਸਾਂਝ ਨੇ ਮਹਾਨ ਕਲਾਕਾਰ ਨੁਸਰਤ ਫਤਿਹ ਅਲੀ ਖਾਨ ਨੂੰ ਦਿੱਤੀ ਸ਼ਰਧਾਂਜਲੀ ਜਾਲੰਧਰ ਕੋਰਟ ਵਿੱਚ ਪੁਲਿਸ ਨੂੰ ਵੇਖਦੇ ਹੀ ਗੈਂਗਸਟਰਾਂ ਨੇ ਕੀਤੀ ਭੱਜਣ ਦੀ ਕੋਸ਼ਿਸ਼! ਛੱਤ ਤੋਂ ਲਗਾਈ ਛਾਲ ਪੁਲਿਸ ਨੇ ਫੜਿਆ ਜਾਲੰਧਰ ਵਿੱਚ ਬਿਜਲੀ ਕਟਾਂ 'ਤੇ ਕਾਂਗਰਸ ਦਾ ਹਲਲਾਬੋਲ, ਬੇਰੀ-ਬਾਵਾ ਬੋਲੇ- 'ਗੂੰਗੀ-ਬਹਿਰੀ ਸਰਕਾਰ' ਨੇ ਰਾਜ ਦਾ ਬੇੜਾ ਗਰਕ ਕੀਤਾ ₹2,000 ਤੱਕ UPI ਪੇਮੈਂਟ 'ਤੇ ਕੋਈ ਸ਼ੁਲਕ ਨਹੀਂ, ਕੇਂਦਰ ਸਰਕਾਰ ਨੇ ਕੀਤਾ ਸਾਫ਼ ਜਾਲੰਧਰ ਵਿੱਚ ਜਿਸ ਨਸ਼ਾ ਤਸਕਰ ਨੂੰ ਪੁਲਿਸ ਲੱਭ ਰਹੀ ਸੀ, ਵਹ ਘਰ ਵਿੱਚ ਹੀ ਮਿਲਿਆ! ਬਾਹਰ ਆਉਂਦੇ ਹੀ ਛੂੰਨ ਲੱਗਾ ਪੁਲਿਸ ਦੇ ਪੈਰ ਲੁਧਿਆਣਾ ਵਿੱਚ AAP ਵਿਧਾਇਕ 'ਤੇ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਦੋਸ਼, ਵੀਡੀਓ ਵਾਇਰਲ; MLA ਨੇ ਕੀਤਾ ਇਨਕਾਰ ਔਰਤ ਤੋਂ 200 ਕਰੋੜ ਦੀ ਰੰਗਦਾਰੀ ਦੀ ਮੰਗ, ਦਿੱਲੀ ਵਿੱਚ ਸਭ ਤੋਂ ਵੱਡੀ ਐਕਸਟੌਰਸ਼ਨ ਕਾਲ ਦਾ ਦਾਅਵਾ ਲੁਧਿਆਣਾ ਦੇ ਹੋਟਲ ਵਿੱਚ ਜੂਏ ਦਾ ਪਰਦਾਫਾਸ਼, 9 ਗ੍ਰਿਫ਼ਤਾਰ; ₹2.40 ਲੱਖ ਨਕਦ ਅਤੇ ਤਾਸ਼ ਦੀਆਂ 52 ਪੱਤੀਆਂ ਬਰਾਮਦ ਪੰਜਾਬ ਪੁਲਿਸ ਦੇ ASI 'ਤੇ ਅੱਤਵਾਦੀ ਹਮਲਾ, ਟੀਟੀਐਚ ਨੇ ਲਈ ਜ਼ਿੰਮੇਵਾਰੀ, ਦੋਬਾਰਾ ਨਿਸ਼ਾਨਾ ਬਣਾਉਣ ਦੀ ਧਮਕੀ ਬ੍ਰੇਕਿੰਗ ਨਿਊਜ਼ - ਆਤਮ ਨਗਰ ਦੇ ਨੇੜੇ ਪੁਲਿਸ-ਗੈਂਗਸਟਰਾਂ ਵਿੱਚ ਫਾਇਰਿੰਗ, ਜਵਾਬੀ ਕਾਰਵਾਈ ਵਿੱਚ 2 ਨੂੰ ਗੋਲੀ ਲੱਗੀ

ਯੁੱਧ ਨਸ਼ਿਆਂ ਵਿਰੁੱਧ ਦੇ 17 ਮਹੀਨੇ- 3472 ਕਿੱਲੋ ਹੈਰੋਇਨ ਸਮੇਤ 75 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ

ਯੁੱਧ ਨਸ਼ਿਆਂ ਵਿਰੁੱਧ ਦੇ 17 ਮਹੀਨੇ- 3472 ਕਿੱਲੋ ਹੈਰੋਇਨ ਸਮੇਤ 75 ਹਜ


Lptv / Chandigarh

— ਪੁਲਿਸ ਟੀਮਾਂ ਵੱਲੋਂ 21.64 ਕਰੋੜ ਰੁਪਏ ਦੀ ਡਰੱਗ ਮਨੀ 871 ਕਿੱਲੋ ਅਫ਼ੀਮ 425 ਕੁਇੰਟਲ ਭੁੱਕੀ 60 ਲੱਖ ਨਸ਼ੀਲੀਆਂ ਗੋਲੀਆਂ ਵੀ ਬਰਾਮਦ —

 ਗੈਂਗਸਟਰਾਂ ਤੇ ਵਾਰ ਮੁਹਿੰਮ 193ਵੇਂ ਦਿਨ ਵੀ ਜਾਰੀ; 350 ਕਾਬੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਵਿੱਢੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਯੁੱਧ ਨਸ਼ਿਆਂ ਵਿਰੁੱਧ ਦੇ 17 ਮਹੀਨੇ ਪੂਰੇ ਹੋਣ ਦੇ ਨਾਲ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਹੁਣ ਤੱਕ 54916 ਐਫ.ਆਈ.ਆਰਜ਼ ਦਰਜ ਕਰਕੇ 75102 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੇ ਨਤੀਜੇ ਵਜੋਂ 3472 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਤੋਂ ਹੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਵੱਲੋਂ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਇੱਕੋ ਸਮੇਂ ਆਪ੍ਰੇਸ਼ਨ ਚਲਾਏ ਜਾ ਰਹੇ ਹਨ। 

 ਸਪੈਸ਼ਲ ਡੀ.ਜੀ.ਪੀ (ਲਾਅ ਐਂਡ ਆਰਡਰ) ਪ੍ਰਵੀਨ ਸਿਨਹਾ ਨੇ ਦੱਸਿਆ ਕਿ 3472 ਕਿੱਲੋ ਹੈਰੋਇਨ ਦੀ ਵੱਡੀ ਬਰਾਮਦਗੀ ਤੋਂ ਇਲਾਵਾ ਪੁਲਿਸ ਨੇ ਹੁਣ ਤੱਕ 871 ਕਿੱਲੋ ਅਫ਼ੀਮ 425 ਕੁਇੰਟਲ ਭੁੱਕੀ 86 ਕਿੱਲੋ ਚਰਸ 1193 ਕਿੱਲੋ ਗਾਂਜਾ 60 ਕਿੱਲੋ ਆਈਸੀਈ 60.78 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 21.64 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। 518ਵੇਂ ਦਿਨ ਪੰਜਾਬ ਪੁਲਿਸ ਨੇ ਅੱਜ 91 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 20.3 ਕਿੱਲੋ ਹੈਰੋਇਨ 15249 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 3800 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਨਸ਼ਾ ਛਡਾਊ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ 11 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ 193ਵੇਂ ਦਿਨ ਵੀ ਗੈਂਗਸਟਰਾਂ ਤੇ ਵਾਰ ਮੁਹਿੰਮ ਨੂੰ ਜਾਰੀ ਰੱਖਦਿਆਂ 586 ਛਾਪੇਮਾਰੀਆਂ ਕਰਕੇ ਚਾਰ ਹਥਿਆਰਾਂ ਸਮੇਤ 350 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਦੋਂ ਕਿ 230 ਵਿਅਕਤੀਆਂ ਖ਼ਿਲਾਫ਼ ਇਹਤਿਆਤੀ ਕਾਰਵਾਈ ਕੀਤੀ ਅਤੇ ਚਾਰ ਭਗੌੜੇ ਅਪਰਾਧਈਆਂ ਨੂੰ ਕਾਬੂ ਕੀਤਾ ਹੈ। 

ਜ਼ਿਕਰਯੋਗ ਹੈ ਕਿ ਲੋਕ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਸਬੰਧਤ ਜਾਣਕਾਰੀ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੁਝਾਅ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਤੇ ਰਿਪੋਰਟ ਕਰ ਸਕਦੇ ਹਨ।

17 months of yudh nashian virudh over 75k drug smugglers held with 3472kg heroin


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now