ਪੰਜਾਬ ਵਿੱਚ SIR ਇਤਰਾਜ਼ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ: ਜਾਣੋ Online-Offline
September 15, 2026 / politics
LPTV News /
Chandigarh
ਅਰਜ਼ੀ ਦੀ ਪ੍ਰਕਿਰਿਆ, ਗਲਤ ਜਾਣਕਾਰੀ ਦੇਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ
PUNJAB SIR ਦਾ 75 ਸੀਟਾਂ 'ਤੇ ਅਸਰ: 52 ਸੀਟਾਂ 'ਤੇ ਸਭ ਤੋਂ ਵੱਧ ਵੋਟਾਂ ਕੱਟੀਆਂ
Punjab SIR: ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੋਟਰ ਨੂੰ ਕੋਈ ਨੋਟਿਸ ਜਾਰੀ ਹੋਇਆ ਹੈ ਅਤੇ ਉਸਦੇ ਜਵਾਬ ਵਿੱਚ ਜਾਂ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਕੋਈ ਝੂਠੀ, ਨਕਲੀ ਜਾਂ ਮਨਘੜਤ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਸਬੰਧਿਤ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ਇਤਰਾਜ਼ ਅਤੇ ਨਵੇਂ ਵੋਟਰ ਰਜਿਸਟ੍ਰੇਸ਼ਨ ਦੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਅੱਜ (12 ਸਤੰਬਰ) ਹੈ। ਚੋਣ ਕਮਿਸ਼ਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਡਰਾਫਟ ਵੋਟਰ ਸੂਚੀ 'ਤੇ ਕੋਈ ਇਤਰਾਜ਼ ਹੈ ਤਾਂ ਅੱਜ ਹੀ ਜਮ੍ਹਾਂ ਕਰਵਾ ਦੇਣ।
ਇਸ ਤੋਂ ਇਲਾਵਾ, ਜੇਕਰ ਕਿਸੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਦੀ ਉਮਰ 1 ਅਕਤੂਬਰ 2026 ਤੱਕ 18 ਸਾਲ ਪੂਰੀ ਹੋ ਰਹੀ ਹੈ, ਤਾਂ ਉਹ ਵੀ ਆਪਣਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਅੱਜ ਹੀ ਅਰਜ਼ੀ ਕਰ ਦੇਵੇ। ਅੱਜ ਅਰਜ਼ੀ ਕਰਨ ਵਾਲਿਆਂ ਦਾ ਨਾਂ ਹੀ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਹੋ ਸਕੇਗਾ।
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੋਟਰ ਨੂੰ ਕੋਈ ਨੋਟਿਸ ਜਾਰੀ ਹੋਇਆ ਹੈ ਅਤੇ ਉਸਦੇ ਜਵਾਬ ਵਿੱਚ ਜਾਂ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਕੋਈ ਝੂਠੀ, ਨਕਲੀ ਜਾਂ ਮਨਘੜਤ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਸਬੰਧਿਤ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਕਲੀ ਦਸਤਾਵੇਜ਼ ਜਾਂ ਗਲਤ ਜਾਣਕਾਰੀ ਦਿੱਤੀ ਤਾਂ ਹੋਵੇਗੀ ਜੇਲ੍ਹ। ਜੇਕਰ ਵੋਟ ਬਣਵਾਉਣ ਲਈ ਕਿਸੇ ਵਿਅਕਤੀ ਨੇ ਬੀਐਲਓ, ਏਆਰਓ ਅਤੇ ਈਆਰਓ ਨੂੰ ਗਲਤ ਜਾਣਕਾਰੀ ਦਿੱਤੀ, ਤਾਂ ਉਸ ਖ਼ਿਲਾਫ਼ ਬੀਐਨਐਸ ਦੀ ਧਾਰਾ 217 ਤਹਿਤ ਐਫਆਈਆਰ ਦਰਜ ਹੋ ਸਕਦੀ ਹੈ। ਝੂਠੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਸਾਲ ਦੀ ਜੇਲ੍ਹ, 10,000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਵੋਟਰ ਸੂਚੀ ਵਿੱਚ ਨਾਂ ਜੁੜਵਾਉਣ, ਕਟਵਾਉਣ ਜਾਂ ਸੋਧ ਲਈ ਝੂਠਾ ਹਲਫਨਾਮਾ/ਐਲਾਨਨਾਮਾ ਦੇਣ 'ਤੇ 1 ਸਾਲ ਤੱਕ ਦੀ ਸਜ਼ਾ ਜਾਂ ਜੁਰਮਾਨਾ ਅਥਵਾ ਦੋਵੇਂ ਦਾ ਪ੍ਰਬੰਧ ਹੈ। ਜਮ੍ਹਾਂ ਕਰਵਾਏ ਗਏ ਸਾਰੇ ਦਸਤਾਵੇਜ਼ਾਂ ਨੂੰ ਸੰਬੰਧਿਤ ਵਿਭਾਗਾਂ ਰਾਹੀਂ ਕਰਾਸ-ਵੈਰੀਫਾਈ ਕਰਵਾਇਆ ਜਾਵੇਗਾ। ਜੇਕਰ ਜਾਂਚ ਵਿੱਚ ਦਸਤਾਵੇਜ਼ ਨਕਲੀ, ਮਨਘੜਤ ਜਾਂ ਜਾਲੀ ਪਾਏ ਗਏ, ਤਾਂ ਸਿੱਧਾ ਫੌਜਦਾਰੀ ਮਾਮਲਾ ਦਰਜ ਹੋਵੇਗਾ।
ਬੀਐਲਓ ਨੋਟਿਸ ਦੇਵੇ ਤਾਂ ਘਬਰਾਉਣਾ ਨਹੀਂ
ਚੋਣ ਕਮਿਸ਼ਨ ਵੱਲੋਂ ਅਣਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਏਆਰਓ ਜਾਂ ਬੀਐਲਓ ਵੱਲੋਂ ਨੋਟਿਸ ਅਗਲੇ ਕੁਝ ਦਿਨਾਂ ਤੱਕ ਆਉਂਦੇ ਰਹਿਣਗੇ। ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਟਿਸ ਤੋਂ ਘਬਰਾਉਣ ਨਾ। ਨਿਰਧਾਰਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੀ ਵੋਟ ਮੈਪ ਕਰਵਾ ਸਕਦੇ ਹਨ।
ਵੋਟ ਮੈਪ ਕਰਵਾਉਣ ਲਈ ਜਨਮ ਸਾਲ ਦੇ ਆਧਾਰ 'ਤੇ ਵੱਖ-ਵੱਖ ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ। ਜੇਕਰ ਕਿਸੇ ਵੋਟਰ ਦਾ ਨਾਂ 2003 ਦੀ ਵੋਟਰ ਲਿਸਟ ਵਿੱਚ ਹੈ, ਪਰ ਫਿਰ ਵੀ ਉਸਦੀ ਵੋਟ ਮੈਪ ਨਹੀਂ ਹੋਈ, ਤਾਂ ਇਸਦਾ ਕਾਰਨ ਨਾਂ ਜਾਂ ਹੋਰ ਵੇਰਵਿਆਂ ਵਿੱਚ ਗਲਤੀ ਹੋ ਸਕਦੀ ਹੈ। ਇਸ ਤਰ੍ਹਾਂ ਦੇ ਵੋਟਰਾਂ ਨੂੰ ਵੀ ਵਿਭਾਗ ਵੱਲੋਂ ਨੋਟਿਸ ਭੇਜੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਨਮ ਸਾਲ ਦੇ ਹਿਸਾਬ ਨਾਲ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਾਉਣੇ ਹੋਣਗੇ।
ਕਿਸ ਉਮਰ ਵਰਗ ਨੂੰ ਕੀ-ਕੀ ਦਸਤਾਵੇਜ਼ ਦੇਣੇ ਹੋਣਗੇ, ਜਾਣੋ...
1 ਜੁਲਾਈ 1987 ਤੋਂ ਪਹਿਲਾਂ ਜਨਮ ਲੈਣ ਵਾਲੇ ਵੋਟਰ: ਈਆਰਓ ਵੱਲੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਂਦੀ ਹੈ, ਤਾਂ ਇਸ ਸ਼੍ਰੇਣੀ ਦੇ ਵੋਟਰਾਂ ਨੂੰ ਆਪਣੀ ਜਨਮ ਤਾਰੀਖ ਜਾਂ ਜਨਮ ਸਥਾਨ ਸਾਬਤ ਕਰਨ ਲਈ ਨਾਂ ਵਾਲਾ ਸਿਰਫ਼ 1 ਸਰਕਾਰੀ ਦਸਤਾਵੇਜ਼ ਪੇਸ਼ ਕਰਨਾ ਹੋਵੇਗਾ। ਉਦਾਹਰਨ ਵਜੋਂ ਜਨਮ ਸਰਟੀਫਿਕੇਟ, ਭਾਰਤੀ ਪਾਸਪੋਰਟ ਜਾਂ ਮਾਨਤਾ ਪ੍ਰਾਪਤ ਬੋਰਡ ਤੋਂ ਜਾਰੀ ਮੈਟ੍ਰਿਕ/ਸਿੱਖਿਆ ਸੰਬੰਧੀ ਸਰਟੀਫਿਕੇਟ ਦਿੱਤਾ ਜਾ ਸਕਦਾ ਹੈ।
1 ਜੁਲਾਈ 1987 ਤੋਂ 2 ਦਸੰਬਰ 2004 ਦੇ ਵਿਚਕਾਰ ਜਨਮ ਲੈਣ ਵਾਲੇ ਵੋਟਰ: ਇਸ ਉਮਰ ਵਰਗ ਵਿੱਚ ਆਉਣ ਵਾਲੇ ਨਾਗਰਿਕਾਂ ਨੂੰ ਤਸਦੀਕ ਲਈ ਕੁੱਲ 2 ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਇਨ੍ਹਾਂ ਵਿੱਚੋਂ ਇੱਕ ਦਸਤਾਵੇਜ਼ ਵੋਟਰ ਦਾ ਖੁਦ ਦਾ ਅਤੇ ਦੂਜਾ ਦਸਤਾਵੇਜ਼ ਉਸਦੀ ਮਾਂ ਜਾਂ ਪਿਤਾ ਵਿੱਚੋਂ ਕਿਸੇ ਇੱਕ ਦਾ ਹੋਣਾ ਜ਼ਰੂਰੀ ਹੈ।
2 ਦਸੰਬਰ 2004 ਤੋਂ ਬਾਅਦ ਜਨਮ ਲੈਣ ਵਾਲੇ ਵੋਟਰ: ਇਸ ਸ਼੍ਰੇਣੀ ਦੇ ਨੌਜਵਾਨ ਵੋਟਰਾਂ ਨੂੰ ਆਪਣੀ ਪਾਤਰਤਾ ਸਾਬਤ ਕਰਨ ਲਈ ਕੁੱਲ 3 ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ। ਇਨ੍ਹਾਂ ਵਿੱਚ ਪਹਿਲਾ ਦਸਤਾਵੇਜ਼ ਵੋਟਰ ਦਾ ਖੁਦ ਦਾ, ਦੂਜਾ ਉਸਦੇ ਪਿਤਾ ਦਾ ਅਤੇ ਤੀਜਾ ਉਸਦੀ ਮਾਂ ਦਾ ਹੋਣਾ ਜ਼ਰੂਰੀ ਹੈ।
2003 ਦੀ ਵੋਟਰ ਲਿਸਟ ਵਿੱਚ ਨਾਂ ਹੋਣ 'ਤੇ ਵੱਡੀ ਰਾਹਤ: ਜੇਕਰ ਤੁਹਾਡਾ ਜਾਂ ਤੁਹਾਡੇ ਮਾਤਾ-ਪਿਤਾ ਦਾ ਨਾਂ 1 ਜਨਵਰੀ 2003 ਦੀ ਪੁਰਾਣੀ ਵੋਟਰ ਸੂਚੀ ਵਿੱਚ ਦਰਜ ਹੈ, ਤਾਂ ਇਹ ਸਰ ਪ੍ਰਕਿਰਿਆ ਵਿੱਚ ਸਭ ਤੋਂ ਮਜ਼ਬੂਤ ਸਬੂਤ ਮੰਨਿਆ ਜਾਂਦਾ ਹੈ। ਕਮਿਸ਼ਨ ਦੇ ਨਿਯਮਾਂ ਅਨੁਸਾਰ, 2003 ਦੇ ਰਿਕਾਰਡ ਵਿੱਚ ਨਾਂ ਮਿਲਣ 'ਤੇ ਉਸੇ ਆਧਾਰ 'ਤੇ ਮੈਪਿੰਗ ਪੂਰੀ ਕਰ ਲਈ ਜਾਂਦੀ ਹੈ।
ਦਸਤਾਵੇਜ਼ ਜਮ੍ਹਾਂ ਕਰਨ ਤੋਂ ਛੋਟ ਮਿਲ ਸਕਦੀ ਹੈ: ਵੋਟਰ ਨੂੰ ਮਾਤਾ-ਪਿਤਾ ਨਾਲ ਜੁੜੇ ਵਾਧੂ ਦਸਤਾਵੇਜ਼ ਜਮ੍ਹਾਂ ਕਰਨ ਤੋਂ ਛੋਟ ਮਿਲ ਸਕਦੀ ਹੈ। ਇਸ ਲਈ ਪੰਜਾਬ ਦੇ ਸਾਰੇ ਵੋਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਭ ਤੋਂ ਪਹਿਲਾਂ ਸੀਈਓ ਪੰਜਾਬ ਦੀ ਵੈੱਬਸਾਈਟ 'ਤੇ ਜਾ ਕੇ "ਸਰਚ ਇਨ ਲਾਸਟ ਸਰ 2003" ਵਿਕਲਪ ਦੀ ਵਰਤੋਂ ਕਰਨ।
Deadline For Submitting SIR Objections In Punjab Know The Online And Offline Process