ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ ਚੀਨੀ ਦੀਆਂ ਕੀਮਤਾਂ ’ਤੇ ਸਰਕਾਰੀ ਕਦਮ ਬੇਅਸਰ, ₹5,000 ਪ੍ਰਤੀ ਕੁਇੰਟਲ ਤੋਂ ਪਾਰ ਹੋਏ ਭਾਅ ਆਜ਼ਮ ਖ਼ਾਨ ਖ਼ਿਲਾਫ਼ ਹੱਜ ਕਮੇਟੀ ਦੀ ਜ਼ਮੀਨ ਵੇਚਣ ’ਚ ਕਥਿਤ ਬੇਨਿਯਮੀਆਂ ਦਾ ਕੇਸ ਦਰਜ, ₹2.08 ਕਰੋੜ ਦੇ ਨੁਕਸਾਨ ਦਾ ਦੋਸ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 12-09-2026 ਬੁਰੇ ਫਸੇ ਆਪ ਦੇ ਸਿੱਖਿਆ ਮੰਤਰੀ ਸਰਕਾਰੀ ਖਰਚ 'ਤੇ ਇੱਕੋ ਸਮੇਂ ਵਿਦੇਸ਼ੀ ਅਤੇ ਸਵਦੇਸ਼ੀ ਦੌਰੇ ਕਿਵੇਂ ਕੀਤੇ, ਪੰਜਾਬ ਵਿੱਚ ਕਾਂਗਰਸ ਨਹੀਂ ਘੋਸ਼ਿਤ ਕਰੇਗੀ ਸੀ.ਐੱਮ. ਚਿਹਰਾ, ਪੰਜਾਬ ਪ੍ਰਭਾਰੀ ਬੋਲੇ ਆਪ ਨਾਲ ਮੁੱਖ ਮੁਕਾਬਲਾ ਲੁਧਿਆਣਾ ਵਿੱਚ ਨੌਜਵਾਨ ਨੂੰ ਕੀਤਾ ਕਿਡਨੈਪ, ਬੰਨ੍ਹ ਕੇ ਕੁੱਟਿਆ ਅਤੇ ਫਿਰ ਪੰਜ ਲੱਖ ਦੀ ਮੰਗੀ ਫਿਰੌਤੀ ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ’ਚ ਦੂਜਾ ਦੋਸ਼ੀ ਗ੍ਰਿਫਤਾਰ

ਚਾਰ ਅਗਸਤ ਨੂੰ ਈ-20 ਦੇ ਖ਼ਿਲਾਫ਼ ਆਈਆਂ 2 ਲੱਖ ਪਟੀਸ਼ਨਾਂ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਵਾਂਗਾ- ਕੇਜਰੀਵਾਲ

ਚਾਰ ਅਗਸਤ ਨੂੰ ਈ-20 ਦੇ ਖ਼ਿਲਾਫ਼ ਆਈਆਂ 2 ਲੱਖ ਪਟੀਸ਼ਨਾਂ ਲੈ ਕੇ ਪ੍ਰਧਾ


Lptv Bureau / New Delhi

ਦੁਪਹਿਰ 12 ਵਜੇ 100 ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਵੱਲ ਨਿਕਲਾਂਗਾ- ਕੇਜਰੀਵਾਲ

ਮੇਰੇ ਨਾਲ ਪ੍ਰਧਾਨ ਮੰਤਰੀ ਦੇ ਘਰ ਉਹੀ ਲੋਕ ਚੱਲਣ, ਜਿਨ੍ਹਾਂ ਨੂੰ ਡੰਡਿਆਂ ਅਤੇ ਜੇਲ੍ਹ ਜਾਣ ਤੋਂ ਡਰ ਨਹੀਂ ਲੱਗਦਾ- ਕੇਜਰੀਵਾਲ

ਉਮੀਦ ਹੈ, ਵਿਰੋਧੀ ਧਿਰ ਦੇ ਨੇਤਾ ਨੂੰ ਜਿੱਥੋਂ ਤੱਕ ਜਾਣ ਦਿੱਤਾ ਸੀ, ਮੈਨੂੰ ਵੀ ਉੱਥੋਂ ਤੱਕ ਜਾਣ ਦਿੱਤਾ ਜਾਵੇਗਾ- ਕੇਜਰੀਵਾਲ
ਕੁਝ ਦਿਨ ਪਹਿਲਾਂ ਕੀਤੀ ਗਈ ਮੇਰੀ ਅਪੀਲ 'ਤੇ 2 ਲੱਖ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਨਾਂ 'ਤੇ ਪਟੀਸ਼ਨ ਸਾਈਨ ਕੀਤੀ ਹੈ- ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਈ-20 ਪੈਟਰੋਲ ਦੇ ਮੁੱਦੇ 'ਤੇ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ 4 ਅਗਸਤ (ਮੰਗਲਵਾਰ) ਨੂੰ ਈ-20 ਦੇ ਖ਼ਿਲਾਫ਼ ਦੇਸ਼ ਦੇ ਲੋਕਾਂ ਤੋਂ ਆਨਲਾਈਨ ਮਿਲੀਆਂ ਪਟੀਸ਼ਨਾਂ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਉਨ੍ਹਾਂ ਦੇ ਘਰ ਜਾਣਗੇ। ਉਨ੍ਹਾਂ ਕਿਹਾ ਕਿ ਦੁਪਹਿਰ 12 ਵਜੇ 100 ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਨਿਕਲਾਂਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਮੇਰੇ ਨਾਲ ਪ੍ਰਧਾਨ ਮੰਤਰੀ ਦੇ ਘਰ ਉਹੀ ਲੋਕ ਚੱਲਣ, ਜਿਨ੍ਹਾਂ ਨੂੰ ਡੰਡਿਆਂ ਅਤੇ ਜੇਲ੍ਹ ਜਾਣ ਤੋਂ ਡਰ ਨਹੀਂ ਲੱਗਦਾ। ਇਸ ਦੇ ਨਾਲ ਹੀ ਉਮੀਦ ਪ੍ਰਗਟਾਈ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਜਿੱਥੋਂ ਤੱਕ ਜਾਣ ਦਿੱਤਾ ਸੀ, ਉਨ੍ਹਾਂ ਨੂੰ ਵੀ ਉੱਥੋਂ ਤੱਕ ਜਾਣ ਦਿੱਤਾ ਜਾਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਦੇਸ਼ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਨਾਂ 'ਤੇ ਪਟੀਸ਼ਨ ਸਾਈਨ ਕਰਨ ਲਈ ਕਿਹਾ ਸੀ। ਹੁਣ ਤੱਕ 2 ਲੱਖ ਤੋਂ ਵੱਧ ਲੋਕਾਂ ਨੇ ਆਨਲਾਈਨ ਪਟੀਸ਼ਨ ਸਾਈਨ ਕੀਤੀ ਹੈ। ਮੈਂ ਉਨ੍ਹਾਂ ਦੇ ਪ੍ਰਿੰਟ ਆਊਟ ਲੈ ਲਏ ਹਨ ਅਤੇ ਮੰਗਲਵਾਰ, 4 ਅਗਸਤ ਨੂੰ ਦੁਪਹਿਰ 12 ਵਜੇ ਸਾਰੀਆਂ ਪਟੀਸ਼ਨਾਂ ਲੈ ਕੇ ਮੈਂ ਖ਼ੁਦ ਨਿੱਜੀ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਦੇਣ ਉਨ੍ਹਾਂ ਦੇ ਘਰ ਜਾਵਾਂਗਾ। ਸਾਰੇ ਲੋਕਾਂ ਨੂੰ ਆਉਣ ਦੀ ਲੋੜ ਨਹੀਂ ਹੈ। ਮੈਂ ਆਪਣੇ ਨਾਲ ਸਿਰਫ਼ 100 ਅਜਿਹੇ ਲੋਕ ਲੈ ਕੇ ਜਾਵਾਂਗਾ ਜਿਨ੍ਹਾਂ ਨੂੰ ਡੰਡਿਆਂ ਜਾਂ ਜੇਲ੍ਹ ਜਾਣ ਤੋਂ ਡਰ ਨਹੀਂ ਲੱਗਦਾ। ਜੋ ਲੋਕ ਜਾਣਾ ਚਾਹੁੰਦੇ ਹਨ, ਉਹ ਮੈਨੂੰ ਟੈਗ ਕਰਕੇ ਲਿਖ ਦੇਣ। ਅਸੀਂ 100 ਲੋਕਾਂ ਨੂੰ ਨਾਲ ਲੈ ਕੇ ਜਾਵਾਂਗੇ ਅਤੇ ਪ੍ਰਧਾਨ ਮੰਤਰੀ ਦੇ ਘਰ ਵੱਲ ਕੂਚ ਕਰਾਂਗੇ, ਫਿਰ ਦੇਖਦੇ ਹਾਂ ਉਸ ਤੋਂ ਬਾਅਦ ਕੀ ਹੁੰਦਾ ਹੈ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ, ਉਹ ਉਨ੍ਹਾਂ 'ਤੇ ਐੱਫਆਈਆਰ ਕਰਵਾ ਦਿੰਦੇ ਹਨ। ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਦਾ ਇਨ੍ਹਾਂ ਨੇ ਨੱਕ 'ਚ ਦਮ ਕਰ ਰੱਖਿਆ ਹੈ। ਇਸ ਦਾ ਮਤਲਬ ਕੁਝ ਤਾਂ ਗੜਬੜ ਹੈ ਅਤੇ ਈ-20 'ਚ ਗੜਬੜ ਹੈ। ਜੇਕਰ ਈ-20 ਸਹੀ ਹੁੰਦਾ ਤਾਂ ਉਹ ਆਹਮੋ-ਸਾਹਮਣੇ ਬੈਠ ਕੇ ਗੱਲ ਕਰਦੇ। ਦੋ ਸਬੂਤ ਅਸੀਂ ਰੱਖਦੇ ਅਤੇ ਦੋ ਸਬੂਤ ਉਹ ਰੱਖਦੇ। ਪਰ ਜਦੋਂ ਉਹ ਧਮਕੀ ਦੇ ਕੇ ਕੁਝ ਕਰਵਾ ਰਹੇ ਹਨ, ਤਾਂ ਇਸ ਦਾ ਮਤਲਬ ਹੈ ਕਿ ਕੁਝ ਗੜਬੜ ਹੈ। ਐਲਾਨ ਕਰਕੇ ਪ੍ਰਧਾਨ ਮੰਤਰੀ ਰਿਹਾਇਸ਼ ਜਾਣ ਅਤੇ ਸੁਰੱਖਿਆ ਨਾਲ ਜੁੜੇ ਸਵਾਲ 'ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਵਿਰੋਧੀ ਧਿਰ ਦੇ ਨੇਤਾ ਨੂੰ ਜਿੱਥੋਂ ਤੱਕ ਜਾਣ ਦਿੱਤਾ ਸੀ, ਮੈਨੂੰ ਉਮੀਦ ਹੈ ਕਿ ਸਾਨੂੰ ਵੀ ਉੱਥੋਂ ਤੱਕ ਤਾਂ ਜਾਣ ਹੀ ਦੇਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਟਰੰਪ ਦੇ ਸਾਹਮਣੇ ਕਮਜ਼ੋਰ ਪਏ ਹੋਏ ਹਨ। ਪ੍ਰਧਾਨ ਮੰਤਰੀ ਦੀਆਂ ਕੁਝ ਤਾਂ ਮਜਬੂਰੀਆਂ ਹਨ, ਜਿਸ ਕਰਕੇ ਉਨ੍ਹਾਂ ਨੇ ਪੂਰੇ ਦੇਸ਼ ਨੂੰ ਟਰੰਪ ਦੇ ਸਾਹਮਣੇ ਗਹਿਣੇ ਧਰ ਦਿੱਤਾ ਹੈ ਅਤੇ ਦੇਸ਼ ਵਾਸੀ ਬਹੁਤ ਦੁਖੀ ਹਨ। 

ਪ੍ਰਧਾਨ ਮੰਤਰੀ ਦੀਆਂ ਜੋ ਵੀ ਮਜਬੂਰੀਆਂ ਹੋਣ, ਅਸੀਂ ਉਨ੍ਹਾਂ ਅੱਗੇ ਬੇਨਤੀ ਕਰਦੇ ਹਾਂ ਕਿ ਜੇਕਰ ਉਹ ਆਪਣੀਆਂ ਮਜਬੂਰੀਆਂ ਦਾ ਸਾਹਮਣਾ ਨਹੀਂ ਕਰ ਸਕਦੇ, ਤਾਂ ਅਸਤੀਫ਼ਾ ਦੇ ਦੇਣ। ਉਹ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਨ ਦੇਣ, ਜੋ ਘੱਟੋ-ਘੱਟ ਟਰੰਪ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਮੁਕਾਬਲਾ ਕਰ ਸਕੇ, ਪਰ ਪੂਰੇ ਦੇਸ਼ ਨੂੰ ਦੁਖੀ ਨਾ ਕਰਨ।
 

I will take 2 lakh petitions against e 20 to prime minister arvind kejriwal


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now