ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਪੰਜਾਬ 'ਚ ਬਿਜਲੀ ਦੀ ਮੰਗ ਵਧਣ ਨਾਲ 6 ਯੂਨਿਟ ਬੰਦ

ਪੰਜਾਬ 'ਚ ਬਿਜਲੀ ਦੀ ਮੰਗ ਵਧਣ ਨਾਲ 6 ਯੂਨਿਟ ਬੰਦ


LPTV / Chandigarh

ਪੰਜਾਬ 'ਚ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ 'ਚ ਹੋ ਰਹੇ ਰਿਕਾਰਡਤੋੜ ਵਾਧੇ ਵਿਚਕਾਰ ਹੁਣ ਥਰਮਲ ਪਲਾਂਟਾਂ ਦੇ ਯੂਨਿਟ ਜਵਾਬ ਦੇਣ ਲੱਗੇ ਹਨ। ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ ਕਰ ਦਿੱਤੇ ਗਏ। ਇਸ ਕਾਰਨ 1770 ਮੈਗਾਵਾਟ ਦੀ ਬਿਜਲੀ ਸਪਲਾਈ ਠੱਪ ਹੋ ਗਈ। ਉਂਜ ਪਾਵਰਕੌਮ ਨੇ ਇਸ ਘਾਟ ਦੀ ਪੂਰਤੀ ਬਾਹਰੋਂ ਬਿਜਲੀ ਖਰੀਦ ਕੇ ਕੀਤੀ, ਜਿਸ ਨਾਲ ਲੋਕ ਕੱਟਾਂ ਤੋਂ ਬਚ ਗਏ। ਮਾਹਿਰਾਂ ਅਨੁਸਾਰ ਮੰਗਲਵਾਰ ਤੋਂ ਮਾਝਾ ਅਤੇ ਦੁਆਬੇ ਦੇ ਖੇਤਰਾਂ 'ਚ ਝੋਨੇ ਦੀ ਬਿਜਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ 'ਚ ਵੱਡਾ ਉਛਾਲ ਆਵੇਗਾ। ਇਸ ਤੋਂ ਬਾਅਦ ਬਿਜਲੀ ਦੀ ਕਿੱਲਤ ਕਾਰਨ ਖਪਤਕਾਰਾਂ ਨੂੰ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ 'ਚ 10 ਜੂਨ ਤੋਂ ਪੰਜਾਬ 'ਚ ਸਰਹੱਦ ਨੇੜੇ ਕੰਡਿਆਲੀ ਤਾਰ ਤੋਂ ਪਾਰ ਦੇ ਇਲਾਕਿਆਂ 'ਚ ਝੋਨੇ ਦੀ ਬਿਜਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 11,727 ਮੈਗਾਵਾਟ ਦਰਜ ਕੀਤੀ ਗਈ, ਜੋ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਮੰਨੀ ਜਾਂਦੀ ਹੈ।

6 units closed due to increase in demand for electricity in Punjab


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now