ਪੰਜਾਬ ਵਿੱਚ ਸਟੇਸ਼ਨ 'ਤੇ ਡਿਰੇਲ ਹੋਈ ਟਰੇਨ
/ punjab
Live Punjabi TV /
Bathinda
ਰੇਲਗੱਡੀ ਦੇ 3 ਡੱਬੇ ਪਟੜੀ ਤੋਂ ਉਤਰੇ
ਰਫ਼ਤਾਰ ਘੱਟ ਹੋਣ ਕਾਰਨ ਟਲਿਆ ਵੱਡਾ ਹਾਦਸਾ
ਪੰਜਾਬ ਵਿੱਚ ਸਵੇਰ-ਸਵੇਰ ਟਰੇਨ ਹਾਦਸਾ ਵੇਖਣ ਨੂੰ ਮਿਲਿਆ ਹੈ। ਜਾਣਕਾਰੀ ਮੁਤਾਬਕ ਬਠਿੰਡਾ ਦੇ ਰਾਮਪੁਰਾ ਫੂਲ ਸਟੇਸ਼ਨ 'ਤੇ ਇੱਕ ਮਾਲਗਾੜੀ ਟਰੇਨ ਡਿਰੇਲ ਹੋ ਗਈ ਹੈ। ਟਰੇਨ ਦੇ 3 ਡੱਬੇ ਪਟੜੀ ਤੋਂ ਉਤਰ ਗਏ ਹਨ। ਇਹ ਟਰੇਨ ਬਠਿੰਡਾ ਤੋਂ ਅੰਬਾਲਾ ਜਾ ਰਹੀ ਸੀ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਗੱਡੀਆਂ ਨੂੰ ਲੈ ਕੇ ਜਾ ਰਹੀ ਸੀ ਟਰੇਨ
ਜਾਣਕਾਰੀ ਮੁਤਾਬਕ ਟਰੇਨ ਮਾਰੂਤੀ ਸੁਜ਼ੂਕੀ ਦੀਆਂ ਨਵੀਆਂ ਗੱਡੀਆਂ ਨੂੰ ਲੈ ਕੇ ਬਠਿੰਡਾ ਤੋਂ ਅੰਬਾਲਾ ਜਾ ਰਹੀ ਸੀ। ਇਸੇ ਦੌਰਾਨ ਟਰੇਨ ਦੇ ਚੱਕੇ ਜਾਮ ਹੋਣ ਅਤੇ ਤਕਨੀਕੀ ਖਰਾਬੀ ਕਾਰਨ ਟਰੇਨ ਡਿਰੇਲ ਹੋ ਗਈ। ਇਸ ਕਾਰਨ ਰੇਲਵੇ ਰੂਟ 'ਤੇ ਕੁਝ ਦੇਰ ਤੱਕ ਟਰੇਨਾਂ ਦੀ ਆਵਾਜਾਈ 'ਤੇ ਅਸਰ ਵੀ ਵੇਖਣ ਨੂੰ ਮਿਲਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਮਾਲਗਾੜੀ ਦੇ 3 ਡੱਬੇ ਨੁਕਸਾਨੇ ਗਏ। ਡੱਬੇ ਤਿਰਛੇ ਹੋ ਗਏ, ਜਿਸ ਨਾਲ ਰੇਲਵੇ ਟ੍ਰੈਕ ਅਤੇ ਆਸਪਾਸ ਦੇ ਉਪਕਰਨਾਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਘਟਨਾ ਵਾਪਰੀ ਗੱਡੀ ਦੀ ਰਫ਼ਤਾਰ ਜ਼ਿਆਦਾ ਨਹੀਂ ਸੀ। ਲੋਕੋ ਪਾਇਲਟ ਅਤੇ ਹੋਰ ਰੇਲਵੇ ਕਰਮਚਾਰੀਆਂ ਨੇ ਸੂਝ-ਬੂਝ ਦਿਖਾਉਂਦੇ ਹੋਏ ਟਰੇਨ ਨੂੰ ਰੁਕਵਾਇਆ।
Train Derails At A Station In Punjab