ਰਾਸ਼ਟਰਪਤੀ ਦਰੋਪਦੀ ਮੁਰਮੂ ਪਹੁੰਚੇ ਚੰਡੀਗੜ੍ਹ, ਮੁੱਖ ਮੰਤਰੀ ਮਾਨ ਨੇ ਕੀਤਾ ਸਵਾਗਤ ਚਾਵਲਾ ਰੇਪ ਮਾਮਲੇ ਵਿੱਚ ਕਮੇਟੀ ਕੱਲ੍ਹ ਐੱਸਜੀਪੀਸੀ ਨੂੰ ਸੌਂਪੇਗੀ ਰਿਪੋਰਟ ਇੱਟਾਂ ਨਾਲ ਲੱਦੀ ਟਰਾਲੀ ਨੇ ਹੈਂਡਬਾਲ ਖਿਡਾਰਨ ਨੂੰ ਕੁਚਲਿਆ ਫਿਰ ਲੱਗਾ ਖਾਕੀ 'ਤੇ ਨਸ਼ੇ ਦਾ ਦਾਗ! ਖੰਨਾ ਵਿੱਚ 10 ਗ੍ਰਾਮ ਹੈਰੋਇਨ ਨਾਲ ਸਿਪਾਹੀ ਗ੍ਰਿਫ਼ਤਾਰ 6000 ਕਰੋੜ ਦਾ ਡਰੱਗਜ਼ ਕੇਸ: SIT ਦੇ ਸਾਹਮਣੇ ਨਹੀਂ ਪਹੁੰਚੇ ਬਿਕਰਮ ਮਜੀਠੀਆ ਕਾਂਗਰਸੀ ਵਿਧਾਇਕ ਸੁਖਪਾਲ ਖੈਹਰਾ ਦੇ ਖ਼ਿਲਾਫ਼ FIR ਦਰਜ, ਪੁਲਿਸ ਨੇ ਇਸ ਮਾਮਲੇ ਵਿੱਚ ਲਿਆ ਐਕਸ਼ਨ ਸਾਂਸਦ ਚਰਨਜੀਤ ਚੰਨੀ ਨੂੰ ਫਿਰ ਮਿਲੀ ਵੱਡੀ ਜ਼ਿੰਮੇਵਾਰੀ, ਕਿਸਾਨਾਂ ਨਾਲ ਜੁੜੇ ਮੁੱਦਿਆਂ ਦੀ ਕਮਾਨ ਸੰਭਾਲਣਗੇ LPU ਪ੍ਰੋਟੈਸਟ: ਪੁਲਿਸ ਨੇ 2 ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, ਰਾਜਸਥਾਨ-ਯੂਪੀ ਤੋਂ ਫੜਿਆ ਚੰਡੀਗੜ੍ਹ ਦੇ 6 ਸਕੂਲਾਂ ਨੂੰ ਧਮਕੀ ਭਰਿਆ ਮੈਸੇਜ, ਬੰਬ ਸਕੁਐਡ ਨੇ ਸ਼ੁਰੂ ਕੀਤੀ ਜਾਂਚ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 06-10-2026

ਸੰਦੀਪ ਸਿੰਘ ਕੇਸ- ਪੀੜਤਾ ਨੇ ਅਦਾਲਤ ਬਦਲਣ ਦੀ ਕੀਤੀ ਮੰਗ

ਸੰਦੀਪ ਸਿੰਘ ਕੇਸ- ਪੀੜਤਾ ਨੇ ਅਦਾਲਤ ਬਦਲਣ ਦੀ ਕੀਤੀ ਮੰਗ


Lptv News / Punjab

ਪੀੜਤਾ ਨੇ ਕਿਹਾ ਕਿ ਉਹ ਚਾਰ ਸਾਲਾਂ ਤੋਂ ਇਨਸਾਫ਼ ਲਈ ਭਟਕ ਰਹੀ ਹੈ

ਦੂਜੇ ਪਾਸੇ ਸੰਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਤਬਾਦਲੇ ਦੇ ਵਿਰੋਧ ਕਾਰਨ ਉਨ੍ਹਾਂ ਖ਼ਿਲਾਫ਼ ਝੂਠੀ ਸ਼ਿਕਾਇਤ ਕੀਤੀ ਗਈ

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਖ਼ਿਲਾਫ਼ ਚੱਲ ਰਹੇ ਛੇੜਛਾੜ ਦੇ ਮਾਮਲੇ ਵਿੱਚ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਪੀੜਤਾ ਨੇ ਜੱਜ ਅੱਗੇ ਨਾਰਾਜ਼ਗੀ ਜ਼ਾਹਰ ਕਰਦਿਆਂ ਆਪਣਾ ਕੇਸ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ। 

ਪੀੜਤਾ ਨੇ ਕਿਹਾ ਕਿ ਉਹ ਚਾਰ ਸਾਲਾਂ ਤੋਂ ਇਨਸਾਫ਼ ਲਈ ਭਟਕ ਰਹੀ ਹੈ, ਪਰ ਉਸ ਦੀ ਸੁਣਵਾਈ ਨਹੀਂ ਹੋ ਰਹੀ। ਜੱਜ ਨੇ ਕਿਹਾ ਕਿ ਜੇਕਰ ਉਹ ਕੇਸ ਤਬਦੀਲ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਸੈਸ਼ਨ ਕੋਰਟ ਵਿੱਚ ਇਸ ਸਬੰਧੀ ਅਰਜ਼ੀ ਦੇ ਸਕਦੀ ਹੈ। ਪੀੜਤਾ ਨੇ ਸੁਣਵਾਈ ਦੌਰਾਨ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ।

ਇਸ ਤੋਂ ਪਹਿਲਾਂ ਪੀੜਤਾ ਨੇ ਮੌਜੂਦਾ ਜੱਜ ਤੇ ਪੱਖਪਾਤ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਕੇਸ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਤੋਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਤਬਦੀਲ ਕੀਤਾ ਗਿਆ ਸੀ। ਉਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮਾਮਲੇ ਵਿੱਚ ਪੀੜਤਾ ਦੀ ਗਵਾਹੀ ਪਹਿਲਾਂ ਹੀ ਦਰਜ ਹੋ ਚੁੱਕੀ ਹੈ। ਉਸ ਨੇ ਆਪਣੀ ਗਵਾਹੀ ਵਿੱਚ ਸੰਦੀਪ ਸਿੰਘ ਖ਼ਿਲਾਫ਼ ਦੋਸ਼ ਲਾਏ ਸਨ।
ਅਥਲੈਟਿਕਸ ਕੋਚ ਨੇ 2022 ਵਿੱਚ ਸੰਦੀਪ ਸਿੰਘ ਤੇ ਛੇੜਛਾੜ ਦੇ ਦੋਸ਼ ਲਗਾਉਂਦਿਆਂ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। 

ਇਸ ਤੇ ਸੈਕਟਰ-26 ਥਾਣੇ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 354, 354-ਏ, 354-ਬੀ, 342, 506 ਅਤੇ 509 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਸੰਦੀਪ ਸਿੰਘ ਨੇ ਖੇਡ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ਼ਿਕਾਇਤ ਅਨੁਸਾਰ, 1 ਜੁਲਾਈ 2022 ਨੂੰ ਸੰਦੀਪ ਸਿੰਘ ਨੇ ਮਹਿਲਾ ਕੋਚ ਨੂੰ ਸੈਕਟਰ-7 ਸਥਿਤ ਸਰਕਾਰੀ ਰਿਹਾਇਸ਼ ਤੇ ਬੁਲਾਇਆ ਸੀ, ਜਿੱਥੇ ਉਸ ਨੇ ਛੇੜਛਾੜ ਅਤੇ ਕੱਪੜੇ ਪਾੜਨ ਦੇ ਦੋਸ਼ ਲਗਾਏ ਸਨ। ਦੂਜੇ ਪਾਸੇ ਸੰਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਤਬਾਦਲੇ ਦੇ ਵਿਰੋਧ ਕਾਰਨ ਉਨ੍ਹਾਂ ਖ਼ਿਲਾਫ਼ ਝੂਠੀ ਸ਼ਿਕਾਇਤ ਕੀਤੀ ਗਈ।

Sandeep singh case victim seeks transfer of the case to another court


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now