ਲੁਧਿਆਣਾ ਘੰਟਾ ਘਰ ਕੋਲੋਂ ਬਰਥਡੇ ਪਾਰਟੀ ਤੋਂ ਵਾਪਸ ਆ ਰਹੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ    LPG E-KYC ਨਾ ਕਰਵਾਉਣ ਵਾਲਿਆਂ ਦੇ ਘਰ ਪਹੁੰਚ ਰਹੇ ਹਾਕਰ, ਸਬਸਿਡੀ ਰੁਕਣ ਦਾ ਖ਼ਤਰਾ    27 ਸਾਲਾਂ ਤੋਂ ਅਮਰੀਕਾ ਚ ਰਹਿ ਰਹੀ ਭਾਰਤੀ ਮੂਲ ਦੀ ਗ੍ਰੀਨ ਕਾਰਡ ਹੋਲਡਰ ਹਿਰਾਸਤ ਚ... ਜਾਣੋ ਕਿਓਂ     17 ਸਾਲ ਦੀ ਉਮਰ ਚ ਛੱਡਿਆ ਸਕੂਲ, 25 ਚ ਬਣਿਆ ਅਰਬਪਤੀ    ਹਰਭਜਨ ਸਿੰਘ ਈ.ਟੀ.ਓ. ਵੱਲੋਂ ਜੰਡਿਆਲਾ ਗੁਰੂ ਸਾਂਝ ਕੇਂਦਰ ਦੀ ਅਚਨਚੇਤ ਚੈਕਿੰਗ    ਫਿਲੌਰ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਕੈਂਟਰ ਡਰਾਈਵਰ ਗੰਭੀਰ ਜ਼ਖ਼ਮੀ    ਲੋਹਾ ਵਪਾਰੀ ਤੋਂ 72 ਲੱਖ ਦੀ ਕਥਿਤ ਲੁੱਟ, ਕਾਰ ਦੀ ਖਿੜਕੀ ਤੋੜ ਕੇ ਲੈ ਗਏ ਦੋ ਬੈਗ     ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾਇਆ, ਪਾਕਿਸਤਾਨ ਖ਼ਿਲਾਫ਼ ਮੁਕਾਬਲਾ ਕਰੋ ਜਾਂ ਮਰੋ    ਲੁਧਿਆਣਾ | BA ਦੀ ਛਾਤਰਾ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲਗਾਇਆ    ਲੁਧਿਆਣਾ ਦੇ ਰਾਏਕੋਟ ਸਥਿਤ ਇੱਕ ਹੋਟਲ ਵਿੱਚ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ   

ਹਰਭਜਨ ਸਿੰਘ ਈ.ਟੀ.ਓ. ਵੱਲੋਂ ਜੰਡਿਆਲਾ ਗੁਰੂ ਸਾਂਝ ਕੇਂਦਰ ਦੀ ਅਚਨਚੇਤ ਚੈਕਿੰਗ

Surprise-inspection-of-jandiala-


Lptv News / Panjab

ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ

ਪੁਲਿਸ ਸਾਂਝ ਕੇਂਦਰ ਲੋਕਾਂ ਅਤੇ ਪੁਲਿਸ ਵਿਚਕਾਰ ਸਾਂਝ ਮਜ਼ਬੂਤ

ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪੁਲਿਸ ਸਾਂਝ ਕੇਂਦਰ, ਜੰਡਿਆਲਾ ਗੁਰੂ ਵਿਖੇ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ, ਕੇਂਦਰ ਦੇ ਰਿਕਾਰਡ ਅਤੇ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। 

ਮੰਤਰੀ ਨੇ ਕੇਂਦਰ ਵਿਖੇ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਸੇਵਾਵਾਂ ਅਤੇ ਕੇਂਦਰ ਦੀ ਕਾਰਗੁਜ਼ਾਰੀ ਸਬੰਧੀ ਫੀਡਬੈਕ ਵੀ ਹਾਸਲ ਕੀਤਾ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਅਤੇ ਕੰਮਕਾਜ ਦੇ ਢੰਗ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ। ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੁਲਿਸ ਸਾਂਝ ਕੇਂਦਰ ਲੋਕਾਂ ਅਤੇ ਪੁਲਿਸ ਵਿਚਕਾਰ ਸਾਂਝ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਪੁਲਿਸ ਨਾਲ ਸਬੰਧਤ ਸੇਵਾਵਾਂ ਸੁਚੱਜੇ ਤੇ ਲੋਕ-ਪੱਖੀ ਮਾਹੌਲ ਵਿੱਚ ਮੁਹੱਈਆ ਕਰਵਾਉਣ ਲਈ ਸਥਾਪਿਤ ਕੀਤੇ ਗਏ ਹਨ। 

ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਮਾਂਬੱਧ ਹਨ ਅਤੇ ਇਨ੍ਹਾਂ ਦਾ ਮਾਹੌਲ ਆਮ ਥਾਣਿਆਂ ਤੋਂ ਵੱਖਰਾ ਰੱਖਿਆ ਗਿਆ ਹੈ, ਤਾਂ ਜੋ ਲੋਕ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਆਪਣੀਆਂ ਸਮੱਸਿਆਵਾਂ ਦਰਜ ਕਰਵਾ ਕੇ ਲੋੜੀਂਦੀਆਂ ਸੇਵਾਵਾਂ ਹਾਸਲ ਕਰ ਸਕਣ।

Surprise inspection of jandiala guru saanjh kendra by harbhajan singh eto


Popular Posts
Just Now