LPG E-KYC ਨਾ ਕਰਵਾਉਣ ਵਾਲਿਆਂ ਦੇ ਘਰ ਪਹੁੰਚ ਰਹੇ ਹਾਕਰ, ਸਬਸਿਡੀ ਰੁਕਣ ਦਾ ਖ਼ਤਰਾ    27 ਸਾਲਾਂ ਤੋਂ ਅਮਰੀਕਾ ਚ ਰਹਿ ਰਹੀ ਭਾਰਤੀ ਮੂਲ ਦੀ ਗ੍ਰੀਨ ਕਾਰਡ ਹੋਲਡਰ ਹਿਰਾਸਤ ਚ... ਜਾਣੋ ਕਿਓਂ     17 ਸਾਲ ਦੀ ਉਮਰ ਚ ਛੱਡਿਆ ਸਕੂਲ, 25 ਚ ਬਣਿਆ ਅਰਬਪਤੀ    ਫਿਲੌਰ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਕੈਂਟਰ ਡਰਾਈਵਰ ਗੰਭੀਰ ਜ਼ਖ਼ਮੀ    ਲੋਹਾ ਵਪਾਰੀ ਤੋਂ 72 ਲੱਖ ਦੀ ਕਥਿਤ ਲੁੱਟ, ਕਾਰ ਦੀ ਖਿੜਕੀ ਤੋੜ ਕੇ ਲੈ ਗਏ ਦੋ ਬੈਗ     ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾਇਆ, ਪਾਕਿਸਤਾਨ ਖ਼ਿਲਾਫ਼ ਮੁਕਾਬਲਾ ਕਰੋ ਜਾਂ ਮਰੋ    ਲੁਧਿਆਣਾ | BA ਦੀ ਛਾਤਰਾ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲਗਾਇਆ    ਲੁਧਿਆਣਾ ਦੇ ਰਾਏਕੋਟ ਸਥਿਤ ਇੱਕ ਹੋਟਲ ਵਿੱਚ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ    ਜਲੰਧਰ ਵਿੱਚ Vani Visa Services ਤੇ ਠੱਗੀ ਦੇ ਦੋਸ਼, ਅਜ਼ਰਬਾਈਜਾਨ ਭੇਜਣ ਦੇ ਨਾਂ ਤੇ ਪੈਸੇ ਲੈਣ ਦਾ ਦਾਅਵਾ    Air India ਦੇ 2 ਹੋਰ ਪਾਇਲਟ ਡੋਪ ਟੈਸਟ ਵਿੱਚ ਫੇਲ੍ਹ, ਫੂਕੇਟ ਫਲਾਇਟ ਟਰਬੂਲੈਂਸ ਤੋਂ ਬਾਅਦ ਤੋਂ ਹੋ ਰਹੀ ਹੈ ਚੈਕਿੰਗ   

ਘੁਮਾਰ ਮੰਡੀ ਚ ਮੋਬਾਈਲ ਸ਼ੋਅਰੂਮ ਚ ਚੋਰੀ, 100 ਤੋਂ ਵੱਧ ਫੋਨ ਲੈ ਗਏ ਨਕਾਬਪੋਸ਼ ਬਦਮਾਸ਼

Foundation-stone-laid-for-the-ne


Lptv News / Panjab

ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ

ਮਾਲਕ ਮੁਤਾਬਕ ਚੋਰਾਂ ਨੇ ਸਿਰਫ਼ ਮੋਬਾਈਲ ਫੋਨ ਹੀ ਚੋਰੀ ਕੀਤੇ, ਜਦਕਿ ਨਕਦੀ ਅਤੇ ਹੋਰ ਸਾਮਾਨ ਨੂੰ ਹੱਥ ਨਹੀਂ ਲਾਇਆ

ਸ਼ਹਿਰ ਦੇ ਪੌਸ਼ ਇਲਾਕੇ ਘੁਮਾਰ ਮੰਡੀ ਵਿੱਚ ਸੋਮਵਾਰ ਤੜਕੇ ਨਕਾਬਪੋਸ਼ ਚੋਰਾਂ ਨੇ ਇੱਕ ਮੋਬਾਈਲ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ 100 ਤੋਂ ਵੱਧ ਮੋਬਾਈਲ ਫੋਨ ਚੋਰੀ ਕਰ ਲਏ। ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।ਜਾਣਕਾਰੀ ਅਨੁਸਾਰ ਪੰਜ ਬਦਮਾਸ਼ਾਂ ਨੇ ਪਹਿਲਾਂ ਸ਼ੋਅਰੂਮ ਦਾ ਸ਼ਟਰ ਵਿੰਗਾ ਕੀਤਾ ਅਤੇ ਇੱਕ ਸਾਥੀ ਨੂੰ ਅੰਦਰ ਭੇਜ ਦਿੱਤਾ। ਬਾਕੀ ਬਦਮਾਸ਼ ਮੌਕੇ ਤੋਂ ਚਲੇ ਗਏ, ਜਦਕਿ ਅੰਦਰ ਗਿਆ ਵਿਅਕਤੀ ਕਰੀਬ ਅੱਧਾ ਘੰਟਾ ਸ਼ੋਅਰੂਮ ਵਿੱਚ ਰਿਹਾ। ਇਸ ਦੌਰਾਨ ਉਸ ਨੇ ਵੀਵੋ ਅਤੇ ਓਪੋ ਦੇ 100 ਤੋਂ ਵੱਧ ਮੋਬਾਈਲ ਫੋਨ ਚੋਰੀ ਕਰ ਲਏ।

ਬਦਮਾਸ਼ ਦੇ ਬਾਹਰ ਨਿਕਲਦੇ ਹੀ ਉਸ ਦੇ ਸਾਥੀ ਮੁੜ ਮੌਕੇ ਤੇ ਪਹੁੰਚੇ ਅਤੇ ਸਾਰੇ ਫਰਾਰ ਹੋ ਗਏ। ਸਵੇਰੇ ਚੌਂਕੀਦਾਰ ਨੇ ਸ਼ੋਅਰੂਮ ਦਾ ਸ਼ਟਰ ਟੁੱਟਿਆ ਦੇਖ ਕੇ ਮਾਲਕ ਯੋਗੇਸ਼ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਥਾਣਾ ਡਿਵੀਜ਼ਨ ਨੰਬਰ 8 ਅਤੇ ਘੁਮਾਰ ਮੰਡੀ ਚੌਂਕੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸ਼ੋਅਰੂਮ ਮਾਲਕ ਮੁਤਾਬਕ ਚੋਰਾਂ ਨੇ ਸਿਰਫ਼ ਮੋਬਾਈਲ ਫੋਨ ਹੀ ਚੋਰੀ ਕੀਤੇ, ਜਦਕਿ ਨਕਦੀ ਅਤੇ ਹੋਰ ਸਾਮਾਨ ਨੂੰ ਹੱਥ ਨਹੀਂ ਲਾਇਆ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Foundation stone laid for the new building of the dhanola civil veterinary hospital 70 lakh to be spent


Popular Posts
Just Now