ਕਤਲ ਦੇ ਦੋਸ਼ ਵਿੱਚ ਮੁਸਕਾਨ ਰਸਤੋਗੀ ਅਤੇ ਉਸਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ₹78 ਕਰੋੜ ਦੀ ਜ਼ਮੀਨ ਖਰੀਦ 'ਤੇ ਐਫ.ਆਈ.ਆਰ. ਦੀ ਮੰਗ: ਈ.ਡੀ. ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 15-10-2026 05:15 AM ਪਰਵਿੰਦਰ ਝੋਟਾ ਕੇਸ: 15 ਅਕਤੂਬਰ 'ਪੰਜਾਬ ਬੰਦ' ਦਾ ਰਾਜਨੀਤਿਕ ਪਾਰਟੀਆਂ ਨੇ ਕੀਤਾ ਸਮਰਥਨ ਪਰਵਿੰਦਰ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਦੋਸ਼ੀ ਦੇ ਘਰ-ਦੁਕਾਨ 'ਤੇ ਚੱਲਿਆ ਬੁਲਡੋਜ਼ਰ ਪੰਜਾਬੀ ਮੂਲ ਦੇ ਜੈਗ ਗਿੱਲ ਬਣਨਗੇ ਕੈਨੇਡਾ ਦੇ ਮਿਸ਼ਨ ਸ਼ਹਿਰ ਦੇ ਮੇਅਰ, ਬਿਨਾਂ ਮੁਕਾਬਲਾ ਜਿੱਤੀ ਚੋਣ ਫ਼ਲਸਤੀਨ ਵਿੱਚ ਚੋਣਾਂ 2027 ਤੱਕ ਟਲਣ 'ਤੇ ਕੈਨੇਡਾ ਤੇ ਸਹਿਯੋਗੀ ਦੇਸ਼ਾਂ ਨੇ ਜਤਾਇਆ ਅਫ਼ਸੋਸ ਕੀ ਭਾਰਤ ਦਾ ਅਸਲੀ ਬੌਸ ਅੰਬਾਨੀ ਹੈ? ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 12 'ਆਪ' ਵਿਧਾਇਕਾਂ ਸਮੇਤ 15 ਆਗੂ 15 ਅਕਤੂਬਰ ਨੂੰ ਤਲਬ ਭਾਜਪਾ ਪੰਜਾਬ ਵੱਲੋਂ ਵੱਖ-ਵੱਖ ਸੈੱਲਾਂ ਦੇ ਕਨਵੀਨਰ ਨਿਯੁਕਤ,

ਮੁਕਤਸਰ ਗੋਲੀਕਾਂਡ ਦੀ ਗੁੱਥੀ ਸੁਲਝੀ, 4 ਕਾਬੂ; ਸਰਹੱਦ ਪਾਰੋਂ ਸਾਜ਼ਿਸ਼ ਦਾ ਸ਼ੱਕ

ਮੁਕਤਸਰ ਗੋਲੀਕਾਂਡ ਦੀ ਗੁੱਥੀ ਸੁਲਝੀ, 4 ਕਾਬੂ; ਸਰਹੱਦ ਪਾਰੋਂ ਸਾਜ਼ਿਸ਼


Lptv Bureau / Panjab

ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਵਾਰਦਾਤ ਦੀ ਕੜੀ ਜੋੜ ਲਈ

ਹਥਿਆਰਾਂ ਦੀ ਸਪਲਾਈ ਅਤੇ ਸਰਹੱਦ ਪਾਰੋਂ ਹੋਏ ਕਥਿਤ ਸੰਪਰਕ ਦੀਆਂ ਕੜੀਆਂ ਦੀ ਵੀ ਜਾਂਚ ਕਰ ਰਹੀ ਹੈ

ਬਲਮਗੜ੍ਹ ਰੋਡ ਤੇ ਨੌਜਵਾਨ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਵਾਰਦਾਤ ਦੀ ਕੜੀ ਜੋੜ ਲਈ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਮਾਮਲੇ ਦੇ ਪਿੱਛੇ ਸਰਹੱਦ ਪਾਰ ਬੈਠੇ ਕਿਸੇ ਵਿਅਕਤੀ ਨਾਲ ਸੰਪਰਕ ਅਤੇ ਪੈਸਿਆਂ ਦੇ ਲਾਲਚ ਦਾ ਪੱਖ ਵੀ ਸਾਹਮਣੇ ਆਇਆ ਹੈ। 23 ਅਗਸਤ ਦੀ ਰਾਤ ਅਨਿਲ ਕੁਮਾਰ ਤੇ ਉਸ ਸਮੇਂ ਫਾਇਰਿੰਗ ਕੀਤੀ ਗਈ ਸੀ, ਜਦੋਂ ਉਹ ਆਪਣੇ ਪਰਿਵਾਰ ਨਾਲ ਸਮਾਗਮ ਤੋਂ ਪਰਤ ਕੇ ਰਿਸ਼ਤੇਦਾਰ ਦੇ ਘਰ ਪਹੁੰਚਿਆ ਸੀ। 

ਦੋ ਮੋਟਰਸਾਈਕਲਾਂ ਤੇ ਆਏ ਹਮਲਾਵਰਾਂ ਵਿੱਚੋਂ ਇੱਕ ਨੇ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਅਨਿਲ ਕੁਮਾਰ ਜ਼ਖ਼ਮੀ ਹੋ ਗਿਆ ਸੀ। ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ ਸੀਆਈਏ ਅਤੇ ਥਾਣਾ ਸਿਟੀ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਸੀਸੀਟੀਵੀ ਫੁਟੇਜ, ਤਕਨੀਕੀ ਜਾਂਚ ਅਤੇ ਖੁਫੀਆ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਅਰਪਨ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸੱਤਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਵਿੱਚ ਬੈਠੇ ਇੱਕ ਵਿਅਕਤੀ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਦੀ ਗੱਲ ਸਾਹਮਣੇ ਆਈ ਹੈ। 

ਮੁੱਢਲੀ ਜਾਂਚ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਥਿਤ ਤੌਰ ਤੇ ਪੈਸਿਆਂ ਦੇ ਬਦਲੇ ਗੋਲੀਬਾਰੀ ਕਰਕੇ ਦਹਿਸ਼ਤ ਪੈਦਾ ਕਰਨ ਲਈ ਕਿਹਾ ਗਿਆ ਸੀ। ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਵਾਰਦਾਤ ਲਈ ਵਰਤੇ ਜਾਣ ਵਾਲੇ ਦੋ ਪਿਸਤੌਲ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਇਲਾਕੇ ਤੋਂ ਹਾਸਲ ਕੀਤੇ ਗਏ ਸਨ। ਪੁਲਿਸ ਹੁਣ ਹਥਿਆਰਾਂ ਦੀ ਸਪਲਾਈ ਅਤੇ ਸਰਹੱਦ ਪਾਰੋਂ ਹੋਏ ਕਥਿਤ ਸੰਪਰਕ ਦੀਆਂ ਕੜੀਆਂ ਦੀ ਵੀ ਜਾਂਚ ਕਰ ਰਹੀ ਹੈ।

Muktsar shooting case solved 4 arrested cross border conspiracy suspected


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now