ਹਲੇ ਨਹੀਂ ਖੁੱਲ੍ਹੇਗਾ ਹਿਮਾਚਲ ਅਤੇ ਗੋਆ, ਵਧੀ ਲਾਕਡਾਊਨ ਦੀ ਮਿਆਦ
LPTV / Chandigarh
ਨਵੀਂ ਦਿੱਲੀ, 29 ਮਈ 2021 (ਇੰਦਰਪ੍ਰੀਤ ਕੌਰ): ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹਰ ਰੋਜ਼ ਕੋਰੋਨਾ ਮਹਾਂਮਾਰੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਆਏ ਦਿਨ ਲੋਕ ਮਰ ਰਹੇ ਹਨ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜਰ ਸਰਕਾਰਾਂ ਵਲੋਂ ਸੂਬਿਆਂ 'ਚ ਤਾਲਾਬੰਦੀ ਲਗਾਈ ਗਈ ਹੈ ਜਿੰਨ੍ਹਾਂ ਚੋਂ ਕਈ ਸੂਬਿਆਂ ਚ ਲਾਕਡਾਊਨ ਦੀ ਮਿਆਦ ਅੱਜ ਹੋ ਜਿਆਦਾ ਵਧਾ ਦਿੱਤੀ ਗਈ ਹੈ।
ਗੋਆ ਸਰਕਾਰ ਨੇ ਕੋਰੋਨਾ ਸੰਕਟ ਨੂੰ ਰੋਕਣ ਲਈ ਕਰਫਿਊ ਨੂੰ 7 ਜੂਨ ਤੱਕ ਵਧਾ ਦਿੱਤਾ ਹੈ। ਗੋਆ ਵਿਚ ਹੁਣ ਕਰੋਨਾ ਕਰਕੇ ਕਰਫਿਊ 7 ਜੂਨ ਦੀ ਸਵੇਰੇ ਸੱਤ ਵਜੇ ਤੱਕ ਰਹੇਗਾ। ਹਿਮਾਚਲ ਪ੍ਰਦੇਸ਼ ਵਿੱਚ ਵੀ ਕੋਰੋਨਾਵਾਇਰਸ ਦੀ ਰੋਕਥਾਮ ਲਈ 7 ਜੂਨ ਤੱਕ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਗੋਆ 'ਚ ਕੁਲ ਪੰਜ ਲੱਖ ਐਂਟੀ-ਕੋਰੋਨਾਵਾਇਰਸ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਰਾਜ ਸਰਕਾਰ ਦਾ ਕਹਿਣਾ ਹੈ ਕਿ 'ਟੀਕਾ ਉਤਸਵ' ਨੇ ਲਾਭਪਾਤਰੀਆਂ, ਖ਼ਾਸਕਰ ਪੇਂਡੂ ਖੇਤਰਾਂ ਦੇ ਲੋਕਾਂ ਤੱਕ ਪਹੁੰਚਣ 'ਚ ਸਹਾਇਤਾ ਕੀਤੀ ਹੈ। ਗੋਆ ਦੀ ਆਬਾਦੀ 16 ਲੱਖ ਹੈ ਅਤੇ ਪਿਛਲੇ ਇਕ ਮਹੀਨੇ 'ਚ ਕੋਵਿਡ -19 ਦੇ ਮਾਮਲਿਆਂ 'ਚ ਵਾਧਾ ਹੋਇਆ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਰਾਜ ਵਿੱਚ ਹੁਣ ਤੱਕ ਟੀਕੇ ਦੀਆਂ ਪੰਜ ਲੱਖ ਖੁਰਾਕਾਂ (ਦੂਜੀ ਖੁਰਾਕ ਸਮੇਤ) ਦਿੱਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸਾਨੂੰ ਟੀਕਾ ਉਤਸਵ -2 ਬਾਰੇ ਚੰਗਾ ਹੁੰਗਾਰਾ ਮਿਲ ਰਿਹਾ ਹੈ, ਪਰ ਅਸੀਂ ਇਸ ਦੇ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਰਾਜ ਵਿੱਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾਕਰਣ ਦਾ ਟੀਚਾ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ 29 ਮਈ ਨੂੰ ਸਵੇਰੇ 5 ਵਜੇ ਤੋਂ 31 ਮਈ ਨੂੰ ਸਵੇਰੇ 5 ਵਜੇ ਤੱਕ ਸ਼ਹਿਰ ਵਿੱਚ ਵੀਕੈਂਡ ਕਰਫਿਊ ਲਾਗੂ ਰਹਿਣ ਦਾ ਐਲਾਨ ਕੀਤਾ। ਯੂਟੀ ਪ੍ਰਸ਼ਾਸਨ ਨੇ ਇਹ ਵੀ ਅੱਗੇ ਕਿਹਾ ਕਿ ਵੀਕੈਂਡ ਕਰਫਿਊ ਦੌਰਾਨ ਸਿਰਫ ਜ਼ਰੂਰੀ ਦੁਕਾਨਾਂ ਨੂੰ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ।
Himachal and Goa will not open now the lockdown period has been extended