ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

PUNJAB - ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾਦਸਾ, ਦੋ ਔਰਤਾਂ ਦੀ ਮੌਤ, ਕਈ ਜ਼ਖਮੀ

PUNJAB - ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾਦਸਾ, ਦੋ ਔਰਤਾਂ ਦੀ


Punjab

ਸਟੇਟ ਡੈਸਕ :  ਅੱਜ ਤੜਕੇ 5 ਤੋਂ 5.30 ਵਜੇ ਦੇ ਦਰਮਿਆਨ ਇੰਦੌਰ ਤੋਂ ਅੰਮ੍ਰਿਤਸਰ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਸਮਰਾਲਾ ਨੇੜੇ ਪਿੰਡ ਚਹਿਲਾਂ ਦੇ ਨੈਸ਼ਨਲ ਹਾਈਵੇ ‘ਤੇ ਸੜਕ ਦੇ ਵਿਚਕਾਰ ਖੜ੍ਹੇ ਟਿੱਪਰ ਟਰਾਲੇ ਨਾਲ ਜਾ ਟਕਰਾਈ। ਉਕਤ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ ‘ਚ ਬੈਠੀਆਂ ਸਵਾਰੀਆਂ ‘ਚ ਚੀਕ-ਚਿਹਾੜਾ ਪੈ ਗਿਆ।
ਇਸ ਹਾਦਸੇ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਬੱਸ ‘ਚ ਫਸੀਆਂ ਸਵਾਰੀਆਂ ਨੂੰ ਕੱਢਣ ਲਈ ਸਮਰਾਲਾ ਪੁਲਸ ਨੇ ਵੀ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਇਸ ਹਾਦਸੇ ‘ਚ ਦੋ ਮਹਿਲਾ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਯਾਤਰੀ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।
ਰਾਹਤ ਕਾਰਜਾਂ ਲਈ ਮੌਕੇ ‘ਤੇ ਪਹੁੰਚੇ ਇਕ ਪਿੰਡ ਵਾਸੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਵਾਪਰਿਆ ਅਤੇ ਹਾਦਸੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਤੁਰੰਤ ਬਚਾਅ ਕਾਰਜ ਲਈ ਮੌਕੇ ‘ਤੇ ਪਹੁੰਚ ਗਏ।ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਐੱਸਐੱਚਓ ਸਮਰਾਲਾ ਰਾਓਂ ਬਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5 ਵਜੇ ਦੇ ਕਰੀਬ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ।

 

An Accident With A Bus Full Of Pilgrims Two Women Died Many Were Injured


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now