ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

Prices of Vegetables - ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਦੇ ਕੱਢੇ ਵੱਟ, ਵਿਗੜਿਆ ਰਸੋਈ ਦਾ ਬਜਟ

Prices of Vegetables - ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ


Admin / Punjab

ਸਟੇਟ ਡੈਸਕ : ਸਬਜ਼ੀਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਾਰਨ ਘਰੇਲੂ ਔਰਤਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਸਬਜ਼ੀਆਂ ਦੀ ਕਾਲਾਬਾਜ਼ਾਰੀ ਕਾਰਨ ਕਰਿਆਨੇ ਵਿਚ ਸਬਜ਼ੀਆਂ ਦੁੱਗਣੇ ਤੋਂ ਵੀ ਵੱਧ ਭਾਅ 'ਤੇ ਵਿਕ ਰਹੀਆਂ ਹਨ ਅਤੇ ਗਾਹਕ ਮਹਿੰਗੇ ਭਾਅ ਸਬਜ਼ੀਆਂ ਖਰੀਦਣ ਲਈ ਮਜਬੂਰ ਹਨ, ਜਿਸ ਕਾਰਨ ਰਸੋਈ ਦੇ ਖਰਚੇ ਵਧ ਗਏ ਹਨ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਦੌਰਾਨ ਸਬਜ਼ੀਆਂ ਦੀ ਪੈਦਾਵਾਰ ਘੱਟ ਹੋਈ ਸੀ, ਜਿਸ ਕਾਰਨ ਭਾਅ ਵੀ ਕਾਫੀ ਉੱਚੇ ਸਨ ਪਰ ਹੁਣ ਬਾਰਸ਼ ਸ਼ੁਰੂ ਹੋਣ ਨਾਲ ਸਬਜ਼ੀਆਂ ਦੀ ਭਰਪੂਰ ਪੈਦਾਵਾਰ ਹੋਣ ਦੇ ਬਾਵਜੂਦ ਥੋਕ ਵਿਚ ਸਬਜ਼ੀਆਂ ਦੇ ਭਾਅ ਘੱਟ ਹੋਣ ਦੇ ਬਾਵਜੂਦ ਡੀ. ਪਰਚੂਨ ਵਿਚ ਸਬਜ਼ੀਆਂ ਵੇਚਣ ਵਾਲੇ ਗਾਹਕਾਂ ਤੋਂ ਇਨ੍ਹਾਂ ਨੂੰ 2-3 ਗੁਣਾ ਵੱਧ ਰੇਟਾਂ 'ਤੇ ਵੇਚ ਰਹੇ ਹਨ।

ਸਬਜ਼ੀ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀਆਂ ਵਿਚ ਸਬਜ਼ੀਆਂ ਦਾ ਭਾਅ ਸਿਰਫ 5 ਤੋਂ 10 ਰੁਪਏ ਸੀ, ਜੋ ਕਿ ਜ਼ਿਆਦਾ ਸਬਜ਼ੀਆਂ ਆਉਣ ਤੋਂ ਬਾਅਦ ਫਿਰ ਘੱਟ ਗਿਆ ਹੈ ਪਰ ਫਿਰ ਵੀ ਗਾਹਕਾਂ ਨੂੰ ਖਰੀਦ ਰੇਟ ਤੋਂ ਕਿਤੇ ਜ਼ਿਆਦਾ ਰੇਟ 'ਤੇ ਸਬਜ਼ੀਆਂ ਮਿਲ ਰਹੀਆਂ ਹਨ।  ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੇਟ ਜ਼ਿਆਦਾ ਹੋਣ ਕਾਰਨ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਮਹਿੰਗੇ ਭਾਅ 'ਤੇ ਮਿਲਦੀਆਂ ਹਨ।


ਸਬਜ਼ੀ ਮੰਡੀ ਵਿਚ ਥੋਕ ਤੇ ਪ੍ਰਚੂਨ ਸਬਜ਼ੀਆਂ ਦੇ ਰੇਟ ਰੁਪਏ 'ਚ :


ਘੀਆ     :    15-20    30-40
ਸ਼ਿਮਲਾ ਮਿਰਚ:    50-55    70 -80

ਖੀਰਾ    :    30-40    50-60

ਭਿੰਡੀ    :    20-30    35-40

ਕਰੇਲਾ    :    15-20    35-40

ਟਮਾਟਰ     :    40-50     80-100

ਬੈਂਗਣ    :    20-25    40-50

ਤੋਰੀ    :    20-25    40-50

ਪੇਠਾ    :    15    30-35


High Prices Of Vegetables Have Left The Common Man Out Of Whack


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now