ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦਫ਼ਤਰ ਵਿਖੇ ਸਾਂਭਿਆ ਪ੍ਰਧਾਨਗੀ ਦਾ ਅਹੁਦਾ    ਗੁੰਮਸ਼ੁਦਾ ਭਗੋੜੇ ਦੀ ਭਾਲ… ਮਜੀਠੀਆ ਦੇ ਲਾਪਤਾ ਹੋਣ ਦੇ ਲਗੇ ਪੋਸਟਰ, ਪੁਲਿਸ ਨੇ ਜਾਰੀ ਕੀਤਾ ਹੈ ਲੁੱਕਆਊਟ ਸਰਕੂਲਰ ਜਾਰੀ    ਨਿੱਜੀ ਸਕੂਲਾਂ ਵਲੋਂ ਫ਼ੀਸ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ,ਇੱਕ ਸਾਲ ਚ ਸਿਰਫ 5% ਹੀ ਫੀਸ ਵਧਾ ਸਕਣਗੇ ਨਿੱਜੀ ਸਕੂਲ    ਹਿਮਾਚਲ ਦੇ ਐਂਟਰੀ ਟੈਕਸ ਵਿਰੁੱਧ ਨਿਹੰਗ ਸਿੰਘਾਂ ਦਾ ਵੱਡਾ ਐਕਸ਼ਨ, ਕੀਰਤਪੁਰ ‘ਚ ਲਗਾਇਆ ‘ਖ਼ਾਲਸਾ ਟੈਕਸ’    1 ਜੁਲਾਈ ਤੋਂ ਆਉਣਗੇ ਮਹਿਲਾਵਾਂ ਦੇ ਖਾਤਿਆਂ ‘ਚ 1000 ਰੁ., CM ਮਾਨ ਬੋਲੇ- ‘ਕਾਰਡ ਜਦੋਂ ਵੀ ਬਣੇ ਪੈਸੇ…’    ਮੁੜ ਖੁੱਲ੍ਹੀ ਲੁਧਿਆਣਾ ਦੀ Tiger Safari, ਬਾਦਲ ਤੇ ਬਿਜਲੀ ਦੀ ਜੋੜੀ ਆਈ Zoo ‘ਚ, ਲੱਗੀਆਂ ਖੂਬ ਰੌਣਕਾਂ!    ਮੁੜ ਚਰਚਾ ‘ਚ Kulhad Pizza Couple, ਸਾਹਮਣੇ ਆਇਆ ਗੁਰਪ੍ਰੀਤ ਕੌਰ ਦਾ ਵੀਡੀਓ, ਭੁੱਬਾਂ ਮਾਰ ਕੇ ਰੋਈ    ਪੰਜਾਬ ‘ਚ ਮੁੜ 4 ਨਗਰ ਕੌਂਸਲ ਲਈ 13 ਜੂਨ ਨੂੰ ਹੋਵੇਗੀ ਵੋਟਿੰਗ, EVM ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਮਿਲੀ ਮਨਜ਼ੂਰੀ    ਵਿਧਵਾ ਔਰਤ ਨਾਲ ਇਸ਼ਕ, 4 ਸਾਲ ਲਿਵ-ਇਨ ਰਿਲੇਸ਼ਨ ਆਖ਼ਿਰ ਕੀ ਹੋਇਆ ਕਿ ਡਰਾਈਵਰ ਨੇ ਦੇ ਦਿੱਤੀ ਜਾਨ    ਵਿਧਵਾ ਔਰਤ ਨਾਲ ਇਸ਼ਕ, 4 ਸਾਲ ਲਿਵ-ਇਨ ਰਿਲੇਸ਼ਨ ਆਖ਼ਿਰ ਕੀ ਹੋਇਆ ਕਿ ਡਰਾਈਵਰ ਨੇ ਦੇ ਦਿੱਤੀ ਜਾਨ   
CM ਭਗਵੰਤ ਮਾਨ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ, ਸ੍ਰੀ ਅਨੰਦਪੁਰ ਸਾਹਿਬ ‘ਚ 350ਵੇਂ ਸ਼ਹੀਦੀ ਸਮਾਗਮ ਲਈ ਦਿੱਤਾ ਸੱਦਾ
October 27, 2025
CM-350-
Punjab

CM ਭਗਵੰਤ ਮਾਨ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ, ਸ੍ਰੀ ਅਨੰਦਪੁਰ ਸਾਹਿਬ ‘ਚ 350ਵੇਂ ਸ਼ਹੀਦੀ ਸਮਾਗਮ ਲਈ ਦਿੱਤਾ ਸੱਦਾ

ਨਵੀਂ ਦਿੱਲੀ/ਚੰਡੀਗੜ੍ਹ, 27 ਅਕਤੂਬਰ 2025 :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਹ ਮੀਟਿੰਗ ਦੁਪਹਿਰ 12 ਵਜੇ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਹੋਈ, ਜਿਸ ਦੌਰਾਨ CM ਮਾਨ ਨੇ ਰਾਸ਼ਟਰਪਤੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਧਿਕਾਰਕ ਸੱਦਾ ਪੱਤਰ ਸੌਂਪਿਆ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਇਤਿਹਾਸਕ ਸਮਾਰੋਹ ਸਿਰਫ਼ ਸਿੱਖ ਪੰਥ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਗੌਰਵ ਦਾ ਮੌਕਾ ਹੋਵੇਗਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਅਮਰ ਉਦਾਹਰਨ ਸਥਾਪਿਤ ਕੀਤੀ।

ਸ੍ਰੀ ਅਨੰਦਪੁਰ ਸਾਹਿਬ ‘ਚ 18 ਤੋਂ 25 ਨਵੰਬਰ ਤੱਕ ਵਿਸ਼ਾਲ ਸਮਾਰੋਹ

ਮੁਲਾਕਾਤ ਤੋਂ ਬਾਅਦ CM ਮਾਨ ਨੇ ਦੱਸਿਆ ਕਿ ਇਹ ਸ਼ਹੀਦੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਮਨਾਏ ਜਾਣਗੇ। ਮੁੱਖ ਪ੍ਰੋਗਰਾਮ 18 ਨਵੰਬਰ ਤੋਂ 25 ਨਵੰਬਰ 2025 ਤੱਕ ਚੱਲਣਗੇ, ਜਦਕਿ ਹੋਰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੂਰੇ ਮਹੀਨੇ ਜਾਰੀ ਰਹਿਣਗੇ। ਸਮਾਰੋਹ ਦੌਰਾਨ ਗੁਰੂ ਸਾਹਿਬ ਦੀ ਸ਼ਹੀਦ-ਜੀਵਨ ਗਾਥਾ, ਕਾਵਿ ਦਰਬਾਰ, ਗੁਰਮੱਤ ਸਮਾਗਮ ਅਤੇ ਕਲਾ ਪ੍ਰਦਰਸ਼ਨ ਵਰਗੇ ਵਿਸ਼ੇਸ਼ ਇਵੈਂਟ ਵੀ ਸ਼ਾਮਲ ਰਹਿਣਗੇ।

“ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ – ਮਨੁੱਖਤਾ ਲਈ ਪ੍ਰੇਰਣਾ”

CM ਭਗਵੰਤ ਮਾਨ ਨੇ ਕਿਹਾ, “ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨਿਆ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸੱਚ ਅਤੇ ਧਰਮ ਦੀ ਰੱਖਿਆ ਲਈ ਕੁਰਬਾਨੀ ਕਿੰਨੀ ਪਵਿੱਤਰ ਹੁੰਦੀ ਹੈ। ਪੰਜਾਬ ਸਰਕਾਰ ਇਸ ਸਮਾਰੋਹ ਨੂੰ ਇਤਿਹਾਸਕ ਪੱਧਰ ‘ਤੇ ਮਨਾਉਣ ਲਈ ਪੁਰੀ ਤਿਆਰੀ ਕਰ ਰਹੀ ਹੈ।”


CM 350

local advertisement banners
Comments


Recommended News
Popular Posts
Just Now