ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦਫ਼ਤਰ ਵਿਖੇ ਸਾਂਭਿਆ ਪ੍ਰਧਾਨਗੀ ਦਾ ਅਹੁਦਾ    ਗੁੰਮਸ਼ੁਦਾ ਭਗੋੜੇ ਦੀ ਭਾਲ… ਮਜੀਠੀਆ ਦੇ ਲਾਪਤਾ ਹੋਣ ਦੇ ਲਗੇ ਪੋਸਟਰ, ਪੁਲਿਸ ਨੇ ਜਾਰੀ ਕੀਤਾ ਹੈ ਲੁੱਕਆਊਟ ਸਰਕੂਲਰ ਜਾਰੀ    ਨਿੱਜੀ ਸਕੂਲਾਂ ਵਲੋਂ ਫ਼ੀਸ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ,ਇੱਕ ਸਾਲ ਚ ਸਿਰਫ 5% ਹੀ ਫੀਸ ਵਧਾ ਸਕਣਗੇ ਨਿੱਜੀ ਸਕੂਲ    ਹਿਮਾਚਲ ਦੇ ਐਂਟਰੀ ਟੈਕਸ ਵਿਰੁੱਧ ਨਿਹੰਗ ਸਿੰਘਾਂ ਦਾ ਵੱਡਾ ਐਕਸ਼ਨ, ਕੀਰਤਪੁਰ ‘ਚ ਲਗਾਇਆ ‘ਖ਼ਾਲਸਾ ਟੈਕਸ’    1 ਜੁਲਾਈ ਤੋਂ ਆਉਣਗੇ ਮਹਿਲਾਵਾਂ ਦੇ ਖਾਤਿਆਂ ‘ਚ 1000 ਰੁ., CM ਮਾਨ ਬੋਲੇ- ‘ਕਾਰਡ ਜਦੋਂ ਵੀ ਬਣੇ ਪੈਸੇ…’    ਮੁੜ ਖੁੱਲ੍ਹੀ ਲੁਧਿਆਣਾ ਦੀ Tiger Safari, ਬਾਦਲ ਤੇ ਬਿਜਲੀ ਦੀ ਜੋੜੀ ਆਈ Zoo ‘ਚ, ਲੱਗੀਆਂ ਖੂਬ ਰੌਣਕਾਂ!    ਮੁੜ ਚਰਚਾ ‘ਚ Kulhad Pizza Couple, ਸਾਹਮਣੇ ਆਇਆ ਗੁਰਪ੍ਰੀਤ ਕੌਰ ਦਾ ਵੀਡੀਓ, ਭੁੱਬਾਂ ਮਾਰ ਕੇ ਰੋਈ    ਪੰਜਾਬ ‘ਚ ਮੁੜ 4 ਨਗਰ ਕੌਂਸਲ ਲਈ 13 ਜੂਨ ਨੂੰ ਹੋਵੇਗੀ ਵੋਟਿੰਗ, EVM ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਮਿਲੀ ਮਨਜ਼ੂਰੀ    ਵਿਧਵਾ ਔਰਤ ਨਾਲ ਇਸ਼ਕ, 4 ਸਾਲ ਲਿਵ-ਇਨ ਰਿਲੇਸ਼ਨ ਆਖ਼ਿਰ ਕੀ ਹੋਇਆ ਕਿ ਡਰਾਈਵਰ ਨੇ ਦੇ ਦਿੱਤੀ ਜਾਨ    ਵਿਧਵਾ ਔਰਤ ਨਾਲ ਇਸ਼ਕ, 4 ਸਾਲ ਲਿਵ-ਇਨ ਰਿਲੇਸ਼ਨ ਆਖ਼ਿਰ ਕੀ ਹੋਇਆ ਕਿ ਡਰਾਈਵਰ ਨੇ ਦੇ ਦਿੱਤੀ ਜਾਨ   
ਹਿਮਾਚਲ ਦੇ ਐਂਟਰੀ ਟੈਕਸ ਵਿਰੁੱਧ ਨਿਹੰਗ ਸਿੰਘਾਂ ਦਾ ਵੱਡਾ ਐਕਸ਼ਨ, ਕੀਰਤਪੁਰ ‘ਚ ਲਗਾਇਆ ‘ਖ਼ਾਲਸਾ ਟੈਕਸ’
June 3, 2026
Start-khalsa-tax-in-punjab

ਹਿਮਾਚਲ ਦੇ ਐਂਟਰੀ ਟੈਕਸ ਵਿਰੁੱਧ ਨਿਹੰਗ ਸਿੰਘਾਂ ਦਾ ਵੱਡਾ ਐਕਸ਼ਨ, ਕੀਰਤਪੁਰ ‘ਚ ਲਗਾਇਆ ‘ਖ਼ਾਲਸਾ ਟੈਕਸ’


ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿੱਚ ਪੰਜਾਬ ਵਿੱਚ ਨਿਹੰਗ ਸਿੰਘਾਂ ਨੇ ਹੁਣ ‘ਖ਼ਾਲਸਾ ਟੈਕਸ’ ਦੀ ਵਸੂਲੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਦੀ ਅਗਵਾਈ ਨਿਹੰਗ ਜਥੇਬੰਦੀ ‘ਤਰਨਾ ਦਲ’ ਵੱਲੋਂ ਕੀਤੀ ਜਾ ਰਹੀ ਹੈ। ਬੁੱਧਵਾਰ ਸਵੇਰ ਤੋਂ ਹੀ ਕੁੱਲੂ-ਮਨਾਲੀ ਹਾਈਵੇਅ ‘ਤੇ ਸਥਿਤ ਕੀਰਤਪੁਰ ਸਾਹਿਬ ਵਿਖੇ ਨਿਹੰਗ ਸਿੰਘਾਂ ਵੱਲੋਂ ਗੱਡੀਆਂ ਰੋਕ ਕੇ ਟੈਕਸ ਵਸੂਲਿਆ ਜਾ ਰਿਹਾ ਹੈ।

ਤਰਨਾ ਦਲ ਦੇ ਨਿਹੰਗ ਸਿੰਘ ਅੱਛਰ ਸਿੰਘ ਨੇ ਦੱਸਿਆ ਕਿ ਕਾਰਾਂ ਸਮੇਤ ਛੋਟੀਆਂ ਗੱਡੀਆਂ ਤੋਂ100 ਰੁਪਏ, ਛੋਟੇ ਵਪਾਰਕ ਵਾਹਨਾਂ ਤੋਂ200 ਰੁਪਏ ਅਤੇ ਵੱਡੀਆਂ ਗੱਡੀਆਂ ਤੋਂ300 ਤੋਂ500 ਰੁਪਏ ਤੱਕ ਦੀ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਦੁਪਹਿਰ3 ਵਜੇ ਤੱਕ ਇਸੇ ਹਾਈਵੇਅ ‘ਤੇ ਪਿੰਡ ਮੋੜਾ ਦੇ ਕੋਲ ਸੜਕ ਜਾਮ ਵੀ ਕੀਤੀ ਜਾਵੇਗੀ।

ਹਿਮਾਚਲ ਸਰਕਾਰ ਲੈ ਰਹੀ ਹੈ ਗੁੰਡਾ ਟੈਕਸ”

ਇਸ ਟੈਕਸ ਨੂੰ ਗੈਰ-ਕਾਨੂੰਨੀ ਦੱਸੇ ਜਾਣ ਦੇ ਸਵਾਲ ‘ਤੇ ਨਿਹੰਗ ਅੱਛਰ ਸਿੰਘ ਨੇ ਕਿਹਾ ਕਿ ਇਹ ਪੈਸਾ ‘ਸਰਬਤ ਦੇ ਭਲੇ’ ਲਈ ਵਰਤਿਆ ਜਾਵੇਗਾ ਅਤੇ ਉਹ ਕਿਸੇ ਨਾਲ ਵੀ ਜ਼ੋਰ-ਜ਼ਬਰਦਸਤੀ ਨਹੀਂ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿNHAI ਜੋ ਟੈਕਸ ਲੈਂਦੀ ਹੈ, ਉਹ ਸੜਕਾਂ ਬਣਾ ਕੇ ਦਿੰਦੀ ਹੈ, ਜਿਸ ਤੋਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਹਿਮਾਚਲ ਸਰਕਾਰ ਵੱਲੋਂ ਲਿਆ ਜਾ ਰਿਹਾ ਟੈਕਸ ‘ਗੁੰਡਾ ਟੈਕਸ’ ਹੈ।

ਜਾਣੋ ਕੀ ਹੈ ਹਿਮਾਚਲ ਦੇ ਐਂਟਰੀ ਟੈਕਸ ਨਾਲ ਜੁੜਿਆ ਵਿਵਾਦ

ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਵਾਲੇ ਹਰ ਵਾਹਨ ਤੋਂ ਐਂਟਰੀ ਟੈਕਸ ਲਿਆ ਜਾਂਦਾ ਹੈ। ਇਹ ਕੋਈ ਨਵਾਂ ਨਿਯਮ ਨਹੀਂ ਹੈ, ਸਗੋਂ1975 ਦੇ ‘ਹਿਮਾਚਲ ਪ੍ਰਦੇਸ਼ ਟੋਲਸ ਐਕਟ’ ਤਹਿਤ ਇਹ ਵਿਵਸਥਾ ਪਹਿਲਾਂ ਹੀ ਮੌਜੂਦ ਹੈ।

ਸਾਲ2025 ਵਿੱਚ ਹੋਇਆ ਵਾਧਾ: 1 ਅਪ੍ਰੈਲ2025 ਨੂੰ ਹਿਮਾਚਲ ਸਰਕਾਰ ਨੇ ਟੈਕਸ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਸੀ। ਨਿੱਜੀ ਅਤੇ ਵਪਾਰਕ ਚਾਰ ਪਹੀਆ ਵਾਹਨਾਂ ‘ਤੇ ਲਗਭਗ10 ਤੋਂ20 ਰੁਪਏ ਤੱਕ ਦਾ ਵਾਧਾ ਕੀਤਾ ਗਿਆ। ਉਸ ਸਮੇਂ ਕਾਰ/ਜੀਪ ਲਈ70 ਰੁਪਏ, 6-12 ਸੀਟਰ ਵਾਹਨਾਂ ਲਈ110 ਰੁਪਏ, ਟਰੈਕਟਰ ਲਈ70 ਰੁਪਏ ਅਤੇ ਭਾਰੀ ਵਾਹਨਾਂ ਲਈ720 ਰੁਪਏ ਦਾ ਪ੍ਰਸਤਾਵ ਪਾਸ ਹੋਇਆ ਸੀ।


ਫਰਵਰੀ2026 ਵਿੱਚ ਭਾਰੀ ਵਾਧਾ: ਫਰਵਰੀ2026 ਵਿੱਚ ਸਰਕਾਰ ਨੇ ਨਵੀਂ ਟੋਲ ਨੀਤੀ ਜਾਰੀ ਕਰਦਿਆਂ ਟੈਕਸ ਦੀਆਂ ਦਰਾਂ ਵਿੱਚ ਭਾਰੀ ਵਾਧਾ ਕਰ ਦਿੱਤਾ। ਨਿੱਜੀ ਕਾਰਾਂ ਅਤੇ ਜੀਪਾਂ ਦਾ ਟੈਕਸ70 ਰੁਪਏ ਤੋਂ ਵਧਾ ਕੇ170 ਰੁਪਏ ਕਰਨ ਦੀ ਯੋਜਨਾ ਬਣਾਈ ਗਈ। ਇਸ ਤੋਂ ਇਲਾਵਾ6-12 ਸੀਟਰ ਵਾਹਨਾਂ ਲਈ130-170 ਰੁਪਏ, ਟਰੈਕਟਰ ਲਈ100 ਰੁਪਏ ਅਤੇ ਭਾਰੀ ਵਾਹਨਾਂ ਲਈ ਟੈਕਸ ਵਧਾ ਕੇ900 ਰੁਪਏ ਤੱਕ ਕਰ ਦਿੱਤਾ ਗਿਆ।

ਪੰਜਾਬ ਅਤੇ ਹਰਿਆਣਾ ਵਿੱਚ ਤਿੱਖਾ ਵਿਰੋਧ: ਇਸ ਫੈਸਲੇ ਦਾ ਪੰਜਾਬ ਅਤੇ ਹਰਿਆਣਾ ਵਿੱਚ ਸਭ ਤੋਂ ਵੱਧ ਵਿਰੋਧ ਹੋਇਆ ਕਿਉਂਕਿ ਹਿਮਾਚਲ ਵਿੱਚ ਆਉਣ ਵਾਲੇ ਜ਼ਿਆਦਾਤਰ ਸੈਲਾਨੀ ਅਤੇ ਟਰਾਂਸਪੋਰਟਰ ਇਨ੍ਹਾਂ ਰਾਜਾਂ ਨਾਲ ਸਬੰਧਤ ਹਨ। ਹਿਮਾਚਲ ਸਰਕਾਰ ਨੇ ਤਰਕ ਦਿੱਤਾ ਕਿ ਪਹਾੜੀ ਰਾਜ ਵਿੱਚ ਸੜਕਾਂ ਦੇ ਰੱਖ-ਰਖਾਅ ਲਈ ਵਾਧੂ ਆਮਦਨ ਦੀ ਲੋੜ ਹੈ।

ਮੁੱਖ ਮੰਤਰੀ ਸੁੱਖੂ ਦੀ ਦਖਲਅੰਦਾਜ਼ੀ ਤੋਂ ਬਾਅਦ ਦਰਾਂ ਘਟੀਆਂ

ਵਿਵਾਦ ਵਧਦਾ ਦੇਖ31 ਮਾਰਚ2026 ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦਖਲ ਦਿੱਤਾ। ਸਰਕਾਰ ਨੇ ਨਿੱਜੀ ਕਾਰਾਂ ਅਤੇ ਕੁਝ ਯਾਤਰੀ ਵਾਹਨਾਂ ‘ਤੇ ਵਧਾਏ ਗਏ ਟੈਕਸ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਮੌਜੂਦਾ ਸਮੇਂ ਵਿੱਚ ਕਾਰ/ਜੀਪ ਲਈ100 ਰੁਪਏ, 6-12 ਸੀਟਰ ਲਈ130 ਰੁਪਏ, ਟਰੈਕਟਰ ਲਈ100 ਰੁਪਏ ਅਤੇ ਭਾਰੀ ਵਾਹਨਾਂ ਲਈ800 ਰੁਪਏ ਤੱਕ ਟੈਕਸ ਲਿਆ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਪੰਜਾਬ ਅਤੇ ਹਿਮਾਚਲ ਵਿਚਾਲੇ ਇਸ ਟੈਕਸ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਟਕਰਾਅ ਜਾਰੀ ਹੈ।

Start khalsa tax in punjab

local advertisement banners
Comments


Recommended News
Popular Posts
Just Now