ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

15 ਅਗਸਤ ਤੋਂ ਪਹਿਲਾਂ ਨੂੰ ਮਿਲੀ ਵੱਡੀ ਕਾਮਯਾਬੀ, ਪੜ੍ਹੋ ਕਿੰਨੀ ਹੈਰੋਇਨ ਹੋਈ ਬਰਾਮਦ

15 ਅਗਸਤ ਤੋਂ ਪਹਿਲਾਂ ਨੂੰ ਮਿਲੀ ਵੱਡੀ ਕਾਮਯਾਬੀ, ਪੜ੍ਹੋ ਕਿੰਨੀ ਹੈਰੋਇਨ


LPTV / Chandigarh

ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿਥੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਰਹੱਦ 'ਤੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਹੋਏ ਹਨ ਉਥੇ ਸ਼ਨਿੱਚਰਵਾਰ ਨੂੰ ਪਾਕਿ ਤਸਕਰਾਂ ਵੱਲੋਂ ਬੈਟਰੀ ਵਿੱਚ ਪਾ ਕੇ ਭੇਜੀ ਚਾਰ ਪੈਕੇਟ ਹੈਰੋਇਨ ਬੀਐਸਐਫ ਦੇ ਜਵਾਨਾਂ ਵੱਲੋਂ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬੀ ਐੱਸ ਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 89ਬਟਾਲੀਅਨ ਦੀ ਬੀ ਓ ਪੀ ਕਮਾਲਪੁਰ ਜੱਟਾਂ ਦੇ ਜਵਾਨਾਂ ਵੱਲੋਂ ਬੀ ਪੀ 28/15 ਨੇੜਿਓਂ ਬੀਐਸਐਫ ਅਤੇ ਐੱਸ ਟੀ ਐੱਫ ਦੇ ਸਾਂਝੇ ਅਭਿਆਨ ਤਹਿਤ ਬੈਟਰੀ ਵਿੱਚ ਪਾ ਕੇ ਭੇਜੀ ਚਾਰ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ ।

ਜਾਣਕਾਰੀ ਮੁਤਾਬਕ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਸੈਕਟਰ ਗੁਰਦਾਸਪੁਰ , ਬਟਾਲੀਅਨ ਕਮਾਂਡਰ ਪ੍ਰਦੀਪ ਕੁਮਾਰ ਸਮੇਤ ਐੱਸ ਟੀ ਐੱਫ ਦੇ ਅਧਿਕਾਰੀਆਂ ਵੱਲੋਂ ਇਸ ਖੇਤਰ ਵਿਚ ਸਰਚ ਅਭਿਆਨ ਕੀਤਾ ਜਾ ਰਿਹਾ ਹੈ। ਦਸ ਦੇਈਏ ਕਿ ਇਸ ਕਮਾਲਪੁਰ ਜੱਟਾਂ ਵਿਖੇ ਪਿਛਲੇ ਸਮੇਂ ਇਸ ਖੇਤਰ ਵਿਚ ਤਾਇਨਾਤ ਬੀਐੱਸਐੱਫ ਦੀ 12ਬਟਾਲੀਅਨ ਦੇ ਜਵਾਨਾਂ ਵੱਲੋਂ ਵੀ ਬੈਟਰੀ ਵਿੱਚ ਤਸਕਰਾਂ ਵੱਲੋਂ ਪਾ ਕੇ ਭੇਜੀ ਹੈਰੋਇਨ ਬਰਾਮਦ ਕੀਤੀ ਗਈ ਸੀ ।

Read the big success before August 15 how much heroin was recovered


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now