ਲੁਧਿਆਣਾ ਵਿੱਚ ਗੁਰਦੁਆਰਾ ਸਾਹਿਬ 'ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
/ religious
Live Punjabi TV /
Ludhiana
200 ਸੀਸੀਟੀਵੀ ਫੁਟੇਜ ਖੰਘਾਲਨ ਤੋਂ ਬਾਅਦ ਮਿਲੀ ਸਫਲਤਾ
28 ਅਕਤੂਬਰ ਨੂੰ ਚਲਾਈਆਂ ਸਨ ਗੋਲੀਆਂ
ਲੁਧਿਆਣਾ ਦੇ ਮੰਜੀ ਸਾਹਿਬ ਗੁਰਦੁਆਰੇ ਵਿੱਚ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ 200 ਕਿਲੋਮੀਟਰ ਤੱਕ ਸੀਸੀਟੀਵੀ ਫੁਟੇਜ ਖੰਘਾਲਨ ਤੋਂ ਬਾਅਦ ਮੁਲਜ਼ਮ ਨੂੰ ਫੜਿਆ ਹੈ। ਮੁਲਜ਼ਮ ਦੀ ਪਛਾਣ ਰਾਜ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ।
ਦਰਅਸਲ 28 ਅਕਤੂਬਰ ਦੀ ਅਲ ਸਵੇਰ ਕਰੀਬ 3 ਵਜ ਕੇ 10 ਮਿੰਟ 'ਤੇ 2 ਨਕਾਬਪੋਸ਼ ਬਾਈਕ 'ਤੇ ਆਉਂਦੇ ਹਨ। ਇਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਣ ਤੋਂ ਬਾਅਦ ਫਾਇਰਿੰਗ ਕਰਕੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੀ ਮਦਦ ਲਈ।
200 ਕਿਲੋਮੀਟਰ ਤੱਕ ਚੈੱਕ ਕੀਤੇ ਸੀਸੀਟੀਵੀ ਫੁਟੇਜ
ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਲਈ ਆਸ-ਪਾਸ ਦੇ ਕਰੀਬ 200 ਸੀਸੀਟੀਵੀ ਫੁਟੇਜ ਕੈਮਰਿਆਂ ਨੂੰ ਚੈੱਕ ਕੀਤਾ। ਜਿਸ ਤੋਂ ਬਾਅਦ ਤਕਨੀਕੀ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੁਲਿਸ ਸ਼ੂਟਰ ਤੱਕ ਪਹੁੰਚ ਪਾਈ। ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਅਜੇ ਵੀ ਇੱਕ ਮੁਲਜ਼ਮ ਫ਼ਰਾਰ ਚੱਲ ਰਿਹਾ ਹੈ।
ਬਲੈਕਮੇਲਿੰਗ ਕਾਰਨ ਕੀਤੀ ਸੀ ਫਾਇਰਿੰਗ
ਪੁਲਿਸ ਦੀ ਸ਼ੁਰੂਆਤੀ ਜਾਂਚ ਅਤੇ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਨੂੰ ਬਲੈਕਮੇਲ ਕਰਨ ਦੇ ਮਕਸਦ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸੇ ਸਿਲਸਿਲੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
Accused Who Opened Fire At A Gurdwara Sahib In Ludhiana Arrested