ਕਤਲ ਦੇ ਦੋਸ਼ ਵਿੱਚ ਮੁਸਕਾਨ ਰਸਤੋਗੀ ਅਤੇ ਉਸਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ₹78 ਕਰੋੜ ਦੀ ਜ਼ਮੀਨ ਖਰੀਦ 'ਤੇ ਐਫ.ਆਈ.ਆਰ. ਦੀ ਮੰਗ: ਈ.ਡੀ. ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 15-10-2026 05:15 AM ਪਰਵਿੰਦਰ ਝੋਟਾ ਕੇਸ: 15 ਅਕਤੂਬਰ 'ਪੰਜਾਬ ਬੰਦ' ਦਾ ਰਾਜਨੀਤਿਕ ਪਾਰਟੀਆਂ ਨੇ ਕੀਤਾ ਸਮਰਥਨ ਪਰਵਿੰਦਰ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਦੋਸ਼ੀ ਦੇ ਘਰ-ਦੁਕਾਨ 'ਤੇ ਚੱਲਿਆ ਬੁਲਡੋਜ਼ਰ ਪੰਜਾਬੀ ਮੂਲ ਦੇ ਜੈਗ ਗਿੱਲ ਬਣਨਗੇ ਕੈਨੇਡਾ ਦੇ ਮਿਸ਼ਨ ਸ਼ਹਿਰ ਦੇ ਮੇਅਰ, ਬਿਨਾਂ ਮੁਕਾਬਲਾ ਜਿੱਤੀ ਚੋਣ ਫ਼ਲਸਤੀਨ ਵਿੱਚ ਚੋਣਾਂ 2027 ਤੱਕ ਟਲਣ 'ਤੇ ਕੈਨੇਡਾ ਤੇ ਸਹਿਯੋਗੀ ਦੇਸ਼ਾਂ ਨੇ ਜਤਾਇਆ ਅਫ਼ਸੋਸ ਕੀ ਭਾਰਤ ਦਾ ਅਸਲੀ ਬੌਸ ਅੰਬਾਨੀ ਹੈ? ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 12 'ਆਪ' ਵਿਧਾਇਕਾਂ ਸਮੇਤ 15 ਆਗੂ 15 ਅਕਤੂਬਰ ਨੂੰ ਤਲਬ ਭਾਜਪਾ ਪੰਜਾਬ ਵੱਲੋਂ ਵੱਖ-ਵੱਖ ਸੈੱਲਾਂ ਦੇ ਕਨਵੀਨਰ ਨਿਯੁਕਤ,

ਸ਼ੇਰ-ਏ-ਪੰਜਾਬ ਟੀ20 ਕ੍ਰਿਕਟ ਲੀਗ ਦੇ ਆਗਾਜ਼ ਤੋਂ ਪਹਿਲਾਂ ਲੁਧਿਆਣਾ ਲਾਇਨਜ਼ ਨੇ ਜਾਰੀ ਕੀਤੀ ਜਰਸੀ ਅਤੇ ਮਸਕਟ

ਸ਼ੇਰ-ਏ-ਪੰਜਾਬ ਟੀ20 ਕ੍ਰਿਕਟ ਲੀਗ ਦੇ ਆਗਾਜ਼ ਤੋਂ ਪਹਿਲਾਂ ਲੁਧਿਆਣਾ ਲਾਇ


LPTV News / Amritsar

ਕਪਤਾਨ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਲਾਇਨਜ਼ ਆਪਣੀ ਮੁਹਿੰਮ ਦੀ ਸ਼ੁਰੂਆਤ 1 ਸਤੰਬਰ ਨੂੰ

ਵਿਸ਼ਵਾਸ ਹੈ ਕਿ ਲੁਧਿਆਣਾ ਲਾਇਨਜ਼ ਇਸ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚੇ ਟੀਚੇ ਹਾਸਲ ਕਰਨ ਵਿੱਚ ਕਾਮਯਾਬ ਰਹੇਗੀ

ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਬੀਸੀਸੀਆਈ ਦੇ ਤਹਿਤ ਕਰਵਾਈ ਜਾ ਰਹੀ ਪਹਿਲੀ ਸ਼ੇਰ-ਏ-ਪੰਜਾਬ ਟੀ20 ਕ੍ਰਿਕਟ ਲੀਗ ਲਈ ਲੁਧਿਆਣਾ ਲਾਇਨਜ਼ ਨੇ ਆਪਣੀ ਟੀਮ ਦੀ ਜਰਸੀ ਅਤੇ ਅਧਿਕਾਰਤ ਮਸਕਟ (ਸ਼ੁਭੰਕਰ) ਦਾ ਅਨਾਵਰਣ ਕੀਤਾ। ਕਪਤਾਨ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਲਾਇਨਜ਼ ਆਪਣੀ ਮੁਹਿੰਮ ਦੀ ਸ਼ੁਰੂਆਤ 1 ਸਤੰਬਰ ਨੂੰ ਮੋਹਾਲੀ ਵਿਖੇ ਬਠਿੰਡਾ ਰੌਇਲਜ਼ ਖ਼ਿਲਾਫ਼ ਮੁਕਾਬਲੇ ਨਾਲ ਕਰੇਗੀ।

ਜਰਸੀ ਦੇ ਅਨਾਵਰਣ ਦੇ ਨਾਲ ਟੀਮ ਦੇ ਅਧਿਕਾਰਤ ਮਸਕਟ ‘ਸ਼ੇਰ ਸਿੰਘ’ ਨੂੰ ਵੀ ਲਾਂਚ ਕੀਤਾ ਗਿਆ। ਇਸ ਮੌਕੇ ਟੀਮ ਦਾ ਅਧਿਕਾਰਤ ਐਂਥਮ ਵੀ ਜਾਰੀ ਕੀਤਾ ਗਿਆ। ਲੁਧਿਆਣਾ ਲਾਇਨਜ਼ ਦੇ ਮਾਲਕ ਪ੍ਰਸਿੱਧ ਚਾਰਟਰਡ ਅਕਾਊਂਟੈਂਟ ਮਨੋਜ ਬਾਂਸਲ ਅਤੇ ਹਰਿਤ ਅਗਰਵਾਲ ਹਨ।

ਕਪਤਾਨ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਲਾਇਨਜ਼ ਦੀ ਪੂਰੀ ਟੀਮ ਵਿੱਚ ਸਲਿਲ ਅਰੋੜਾ, ਕ੍ਰਿਸ਼ ਭਗਤ, ਅਰਜੁਨ ਰਾਜਪੂਤ, ਜਸ ਇੰਦਰ, ਅਭਿਜੀਤ ਗਰਗ, ਮਾਧਵ ਸਿੰਘ ਪਠਾਨੀਆ, ਕਾਰਤਿਕ ਸ਼ਰਮਾ, ਕਾਰਤਿਕ ਚੱਢਾ, ਲਵਦੀਪ ਸਿੰਘ ਖਰੋੜ, ਲਵਕੀਰਤ ਸਿੰਘ, ਬਿਕਰਮਜੀਤ ਸਿੰਘ, ਹਰੀਸ਼ ਕੁਮਾਰ, ਤਰਨਵੀਰ ਸਿੰਘ ਰੰਧਾਵਾ, ਰਾਜਵੀਰ ਜਸਵਾਲ, ਅਸੀਮ ਕੋਹਲੀ, ਹਵਨੀਤ ਸਿੰਘ, ਯੂਵੀ ਗੋਇਲ, ਸਾਹਿਲ ਭਾਸਕਰ ਅਤੇ ਗੁਰਮਨ ਸਿੰਘ ਸ਼ਾਮਲ ਹਨ।

ਲੀਗ ਪੜਾਅ ਵਿੱਚ ਲੁਧਿਆਣਾ ਲਾਇਨਜ਼ ਦਾ ਦੂਜਾ ਮੁਕਾਬਲਾ 2 ਸਤੰਬਰ ਨੂੰ ਮੋਹਾਲੀ ਕਿੰਗਜ਼ ਖ਼ਿਲਾਫ਼ ਹੋਵੇਗਾ। ਇਸ ਤੋਂ ਬਾਅਦ ਟੀਮ 4 ਸਤੰਬਰ ਨੂੰ ਜਲੰਧਰ ਵਾਰਿਅਰਜ਼, 6 ਸਤੰਬਰ ਨੂੰ ਫਾਜ਼ਿਲਕਾ ਫਾਲਕਨਜ਼ ਅਤੇ 7 ਸਤੰਬਰ ਨੂੰ ਇੱਕ ਵਾਰ ਫਿਰ ਮੋਹਾਲੀ ਕਿੰਗਜ਼ ਨਾਲ ਭਿੜੇਗੀ। ਲਾਇਨਜ਼ 9 ਸਤੰਬਰ ਨੂੰ ਫਾਜ਼ਿਲਕਾ ਫਾਲਕਨਜ਼ ਖ਼ਿਲਾਫ਼ ਆਪਣਾ ਅਗਲਾ ਮੈਚ ਖੇਡੇਗੀ, ਜਦਕਿ 10 ਸਤੰਬਰ ਨੂੰ ਜਲੰਧਰ ਵਾਰਿਅਰਜ਼ ਨਾਲ ਮੁਕਾਬਲਾ ਹੋਵੇਗਾ। ਟੀਮ ਲੀਗ ਪੜਾਅ ਦਾ ਸਮਾਪਨ 11 ਸਤੰਬਰ ਨੂੰ ਅੰਮ੍ਰਿਤਸਰ ਸੂਰਮਿਆਂ ਖ਼ਿਲਾਫ਼ ਮੁਕਾਬਲੇ ਨਾਲ ਕਰੇਗੀ।

ਲੁਧਿਆਣਾ ਲਾਇਨਜ਼ ਦੇ ਮਾਲਕ ਹਰਿਤ ਅਗਰਵਾਲ ਅਤੇ ਮਨੋਜ ਬਾਂਸਲ ਨੇ ਕਿਹਾ ਕਿ ਟੀਮ ਨੇ ਲੀਗ ਲਈ ਪੂਰੀ ਤਿਆਰੀ ਕੀਤੀ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੁਧਿਆਣਾ ਲਾਇਨਜ਼ ਇਸ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚੇ ਟੀਚੇ ਹਾਸਲ ਕਰਨ ਵਿੱਚ ਕਾਮਯਾਬ ਰਹੇਗੀ।

ludhianalions sherepunjabt20league punjabcricket t20cricket arshdeepsingh


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now