ਪੰਜਾਬ ਵਿੱਚ ਪਰਮਾਨੈਂਟ DGP ਦੇ ਨਾਮ ਦਾ ਹੋ ਗਿਆ ਐਲਾਨ, UPSC ਪੈਨਲ ਤੋਂ ਬਾਅਦ ਸਰਕਾਰ ਦਾ ਫੈਸਲਾ ਸੁਪਰੀਮ ਕੋਰਟ ਨੇ ਪੰਜਾਬ ਦੇ 50 ਨਗਰ ਨਿਗਮ ਵਾਰਡਾਂ ਵਿੱਚ ਨਵੀਆਂ ਚੋਣਾਂ ਦੇ ਆਦੇਸ਼ ਦਿੱਤੇ ਜਲੰਧਰ ਦੇ ਠੇਕੇਦਾਰ ਨੂੰ ਕਰੋੜਾਂ ਦੇ ਟੈਂਡਰ ਦੇਣ ਵਾਲੇ ਨਿਗਮ ਅਫ਼ਸਰ ਸੀ.ਬੀ.ਆਈ. ਦੇ ਰਡਾਰ 'ਤੇ ਅਡਾਨੀ ਸਟਾਕਸ 10% ਤੱਕ ਟੁੱਟੇ, ਸਟਾਕਸ ਵਿੱਚ ਕਿਉਂ ਆਈ ਗਿਰਾਵਟ। ਯੂਟਿਊਬਰ ਧਰੁਵ ਰਾਠੀ ਨੇ ਬੰਗਲੁਰੂ ਦੇ ਫਰੀਡਮ ਪਾਰਕ ਵਿਖੇ ਪ੍ਰਦਰਸ਼ਨ CJP ਕਾਰਜਕਰਤਾਵਾਂ ਨੂੰ ਪੁਲਿਸ ਨੋਟਿਸ ਮਿਲ ਰਹੇ, ਆਂਦੋਲਨ ਵਿੱਚ ਸ਼ਾਮਲ ਨਾ ਹੋਣ ਦਾ ਦਬਾਅ ਬਣਾ ਰਹੇ: ਅਭਿਜੀਤ ਦੀਪਕੇ ਹਵਾਈ ਟਿਕਟਾਂ ਹੋਣਗੀਆਂ ਮਹਿੰਗੀਆਂ, ਏਅਰ ਇੰਡੀਆ, ਆਕਾਸਾ ਏਅਰ ਨੇ ਲਗਾਇਆ ਫਿਊਲ ਸਰਚਾਰਜ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 09-10-2026 ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਸਚਿਨ ਪਾਇਲਟ ਨਾਲ ਪਹੁੰਚੇ ਅੰਮ੍ਰਿਤਸਰ CJP ਦੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਵਿੱਚ G-20 ਵਰਗੀ ਸੁਰੱਖਿਆ

ਇਸੇ ਮਹੀਨੇ ਹੀ ਹੋ ਸਕਦੀ ਹੈ ਸੂਬੇ ‘ਚ ਮਾਨਸੂਨ ਦੀ ਐਂਟਰੀ- ਅੱਜ ਵੀ ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ

ਇਸੇ ਮਹੀਨੇ ਹੀ ਹੋ ਸਕਦੀ ਹੈ ਸੂਬੇ ‘ਚ ਮਾਨਸੂਨ ਦੀ ਐਂਟਰੀ- ਅੱਜ ਵੀ ਕਈ ਜ


ਇਸੇ ਮਹੀਨੇ ਹੀ ਹੋ ਸਕਦੀ ਹੈ ਸੂਬੇ ‘ਚ ਮਾਨਸੂਨ ਦੀ ਐਂਟਰੀ: ਅੱਜ ਵੀ ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ


ਇਸ ਮਹੀਨੇ ਦੇ ਅੰਤ ਵਿੱਚ ਮਾਨਸੂਨ ਦੇ ਪੰਜਾਬ ਵਿੱਚ ਦਾਖਲ ਹੋਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਮਾਨਸੂਨ 25 ਤੋਂ 30 ਜੂਨ ਦੇ ਵਿਚਕਾਰ, ਜੂਨ ਦੇ ਆਖਰੀ ਹਫ਼ਤੇ ਦੌਰਾਨ ਕਿਸੇ ਵੀ ਸਮੇਂ ਆ ਸਕਦਾ ਹੈ। ਵੱਡੇ ਸ਼ਹਿਰਾਂ ਵਿੱਚੋਂ, ਮਾਨਸੂਨ ਪਹਿਲਾਂ ਅੰਮ੍ਰਿਤਸਰ ਵਿੱਚ ਅਤੇ ਆਖਰ ‘ਚ ਬਠਿੰਡਾ ਵਿੱਚ ਪਹੁੰਚੇਗਾ। ਇਸ ਦੇ ਨਾਲ ਹੀ ਜੇ ਗੱਲ ਅੱਜ ਦੇ ਦਿਨ ਦੇ ਮਾਯੂਸ ਦੀ ਕਰੀਏ ਤਾਂ ਸੂਬੇ ‘ਚ ਵਿੱਚ ਮੌਸਮ ਬਦਲ ਰਿਹਾ ਹੈ। ਤੇਜ਼ ਹਵਾਵਾਂ ਅਤੇ ਬੱਦਲਵਾਈ ਕਾਰਨ ਵੱਧ ਤੋਂ ਵੱਧ ਤਾਪਮਾਨ 3.6 ਡਿਗਰੀ ਤੱਕ ਡਿੱਗ ਗਿਆ ਹੈ।

ਮੌਸਮ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਅੱਜ (23 ਜੂਨ) ਗਰਜ, ਬਿਜਲੀ ਡਿੱਗਣ ਅਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗਰਜ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ, ਚੰਡੀਗੜ੍ਹ ਵਿੱਚ ਅਸਮਾਨ ਸਾਫ਼ ਰਹੇਗਾ।

ਪੰਜਾਬ ਉੱਤੇ ਪੱਛਮੀ ਗੜਬੜੀ ਅਤੇ ਹਰਿਆਣਾ ਦੇ ਨੇੜੇ ਬਣ ਰਹੇ ਮੌਸਮ ਸਿਸਟਮ ਦੇ ਕਾਰਨ, ਅਗਲੇ ਕੁਝ ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਸੁਹਾਵਣਾ ਰਹਿਣ ਦੀ ਉਮੀਦ ਹੈ। ਕਈ ਖੇਤਰਾਂ ਵਿੱਚ ਬੱਦਲਵਾਈ ਰਹੇਗੀ, ਕਦੇ-ਕਦੇ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਚੰਡੀਗੜ੍ਹ ਦੇ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਸੂਬੇ ਵਿੱਚ 26 ਜੂਨ ਤੱਕ ਮੌਸਮ ਅਸਥਿਰ ਰਹੇਗਾ। ਕਈ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਸੰਭਵ ਹੈ। ਤੇਜ਼ ਹਵਾਵਾਂ ਵੀ ਚੱਲਣਗੀਆਂ। ਅਗਲੇ ਪੰਜ ਦਿਨਾਂ ਵਿੱਚ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ।

punjab weather monsoon


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now