27 ਸਾਲਾਂ ਤੋਂ ਅਮਰੀਕਾ ਚ ਰਹਿ ਰਹੀ ਭਾਰਤੀ ਮੂਲ ਦੀ ਗ੍ਰੀਨ ਕਾਰਡ ਹੋਲਡਰ ਹਿਰਾਸਤ ਚ... ਜਾਣੋ ਕਿਓਂ
August 18, 2026 / punjab
Lptv News /
Panjab
ਜਾਰਜੀਆ ਦੇ ਇੱਕ ਡਿਟੈਂਸ਼ਨ ਸੈਂਟਰ ਵਿੱਚ ਰੱਖੇ ਜਾਣ ਦੀ ਜਾਣਕਾਰੀ
ਛੇ ਮਹੀਨੇ ਤੋਂ ਵੱਧ ਗੈਰਹਾਜ਼ਰੀ ਆਪਣੇ ਆਪ ਗ੍ਰੀਨ ਕਾਰਡ ਖਤਮ ਨਹੀਂ ਕਰਦੀ
ਅਮਰੀਕਾ ਵਿੱਚ ਭਾਰਤੀ ਮੂਲ ਦੀ 70 ਸਾਲਾ ਵੈਂਕਟਾ ਨਰਸਾਮੰਬਾ ਵਾਸਮਸੈੱਟੀ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਹਿਰਾਸਤ ਵਿੱਚ ਲਿਆ ਹੈ। ਵਾਸਮਸੈੱਟੀ ਲਗਭਗ 27 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ 2013 ਤੋਂ ਕਾਨੂੰਨੀ ਸਥਾਈ ਨਿਵਾਸੀ (LPR) ਹੈ। ਉਸ ਨੂੰ ਜਾਰਜੀਆ ਦੇ ਇੱਕ ਡਿਟੈਂਸ਼ਨ ਸੈਂਟਰ ਵਿੱਚ ਰੱਖੇ ਜਾਣ ਦੀ ਜਾਣਕਾਰੀ ਹੈ। ਰਿਪੋਰਟ ਮੁਤਾਬਕ, ਵਾਸਮਸੈੱਟੀ 2022 ਵਿੱਚ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਭਾਰਤ ਆਈ ਸੀ ਅਤੇ ਕਰੀਬ ਸੱਤ ਮਹੀਨੇ ਇੱਥੇ ਰਹੀ।
ਇਸ ਦੌਰਾਨ ਉਹ ਕੋਵਿਡ-19 ਦੀ ਲਪੇਟ ਵਿੱਚ ਆ ਗਈ। ਵਕੀਲ ਮੁਤਾਬਕ, ਹਸਪਤਾਲ ਤੋਂ ਛੁੱਟੀ ਤੋਂ ਬਾਅਦ ਉਹ ਲੰਬੀ ਅੰਤਰਰਾਸ਼ਟਰੀ ਯਾਤਰਾ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਅਤੇ ਸਿਹਤਯਾਬ ਹੋਣ ਮਗਰੋਂ ਫਰਵਰੀ 2023 ਵਿੱਚ ਅਮਰੀਕਾ ਵਾਪਸ ਪਰਤੀ।
ਮਾਮਲਾ ਉਨ੍ਹਾਂ ਦੇ ਅਮਰੀਕਾ ਤੋਂ ਲੰਬੇ ਸਮੇਂ ਤੱਕ ਬਾਹਰ ਰਹਿਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਤਹਿਤ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਵਿਦੇਸ਼ ਵਿੱਚ ਰਹਿਣਾ ਸਥਾਈ ਨਿਵਾਸ ਦੀ ਸਥਿਤੀ ਬਾਰੇ ਸਵਾਲ ਖੜ੍ਹੇ ਕਰ ਸਕਦਾ ਹੈ, ਹਾਲਾਂਕਿ ਸਿਰਫ਼ ਛੇ ਮਹੀਨੇ ਤੋਂ ਵੱਧ ਗੈਰਹਾਜ਼ਰੀ ਆਪਣੇ ਆਪ ਗ੍ਰੀਨ ਕਾਰਡ ਖਤਮ ਨਹੀਂ ਕਰਦੀ; ਅਧਿਕਾਰੀ ਵਿਅਕਤੀ ਦੇ ਅਮਰੀਕਾ ਨਾਲ ਸਥਾਈ ਨਿਵਾਸ ਦੇ ਇਰਾਦੇ ਸਮੇਤ ਹੋਰ ਹਾਲਾਤਾਂ ਨੂੰ ਵੀ ਦੇਖ ਸਕਦੇ ਹਨ।
ਵਾਸਮਸੈੱਟੀ ਦੀ ਧੀ ਯਸ਼ਸਵੀ ਟੈਕਸਾਸ ਅਤੇ ਨਿਊ ਜਰਸੀ ਵਿੱਚ ਲਾਇਸੈਂਸ ਪ੍ਰਾਪਤ ਇਮੀਗ੍ਰੇਸ਼ਨ ਅਟਾਰਨੀ ਹੈ। ਪਰਿਵਾਰ ਨਾਲ ਜੁੜੀ ਜਾਣਕਾਰੀ ਮੁਤਾਬਕ, ਵਾਸਮਸੈੱਟੀ ਨੇ ਨਾਰਥ ਕੈਰੋਲੀਨਾ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਧਿਆਪਕ ਵਜੋਂ ਵੀ ਕੰਮ ਕੀਤਾ ਹੈ। ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
Green card holder of indian origin living in the us for 27 years in custody find out why