2027 ਵਿੱਚ ਪੰਜਾਬ ਵਿੱਚ ਐਨ.ਡੀ.ਏ. (NDA) ਦੀ ਸਰਕਾਰ ਬਣੇਗੀ ਓਵਰ ਡੋਜ਼ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ! ਟਾਈਗਰ ਸ਼ਰਾਫ਼ ਦੀ ਕਾਰ 'ਤੇ ਫਾਇਰਿੰਗ ਵਿੱਚ ਵਰਤੇ ਹਥਿਆਰ ਅੰਮ੍ਰਿਤਸਰ ਤੋਂ ਆਏ ਨਸਲੀ ਟਿੱਪਣੀਆਂ ਕਰਨ ਕਾਰਨ ਆਸਟ੍ਰੇਲੀਆ ਨੇ ਬ੍ਰਾਇਨ ਤਾਮਾਕੀ ਦਾ ਵੀਜ਼ਾ ਕੀਤਾ ਰੱਦ ਭਾਰਤ ਨੇ ਫ਼ਰਾਂਸ ਵਿੱਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਸਲਾਹ ਕੇਂਦਰ ਸਰਕਾਰ ਅੱਜ ਹਰਿਆਣਾ ਤੋਂ ਸ਼ੁਰੂ ਕਰੇਗੀ ਦੇਸ਼ ਵਿਆਪੀ 'ਖੇਤ ਬਚਾਓ ਅਭਿਆਨ-ਰਬੀ 2026' ਕੰਜਕ ਪੂਜਾ ਦੇ ਨਾਮ ਤੇ ਸ਼ਰਮਨਾਕ ਕਾਰਾ, 500 ਰੁਪਏ ਚੋਰੀ ਦੇ ਸ਼ੱਕ 'ਚ ਮਾਸੂਮ ਬੱਚੀਆਂ ਨਾਲ ਕੁੱਟਮਾਰ ਤੇ ਬਦਸਲੂਕੀ ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ਲੈ ਕੇ ਆਏ ਅੰਤਰਰਾਸ਼ਟਰੀ ਹਾਕੀ 'ਝੋਟਾ' ਕਤਲ ਕਾਂਡ ਵਿੱਚ ਸੀਬੀਆਈ (CBI) ਦੀ ਵੱਡੀ ਕਾਰਵਾਈ:

Valentine's Day- ਕਿਉਂ ਮਨਾਇਆ ਜਾਂਦਾ ਹੈ ਵੈਲੇਨਟਾਈਨ ਡੇ, ਜਾਣੋ 14 ਫਰਵਰੀ ਦਾ ਇਤਿਹਾਸ

Valentine's Day- ਕਿਉਂ ਮਨਾਇਆ ਜਾਂਦਾ ਹੈ ਵੈਲੇਨਟਾਈਨ ਡੇ, ਜਾਣੋ 14 ਫ


Admin / Article

ਪ੍ਰੇਮੀ ਜੋੜੇ ਸਾਲ ਭਰ ਇਸ ਮਹੀਨੇ ਦੀ ਉਡੀਕ ਕਰਦੇ ਹਨ ਕਿਉਂਕਿ ਵੈਲੇਨਟਾਈਨ ਡੇ ਫਰਵਰੀ ਮਹੀਨੇ ਵਿਚ ਮਨਾਇਆ ਜਾਂਦਾ ਹੈ

ਪੋਪ ਗਲੇਸੀਅਸ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਉਣ ਦਾ ਐਲਾਨ ਕੀਤਾ

ਫਰਵਰੀ ਨੂੰ ਪਿਆਰ ਦਾ ਮਹੀਨਾ ਵੀ  ਕਿਹਾ ਜਾਂਦਾ ਹੈ। ਪ੍ਰੇਮੀ ਜੋੜੇ ਸਾਲ ਭਰ ਇਸ ਮਹੀਨੇ ਦੀ ਉਡੀਕ ਕਰਦੇ ਹਨ ਕਿਉਂਕਿ ਵੈਲੇਨਟਾਈਨ ਡੇ ਫਰਵਰੀ ਮਹੀਨੇ ਵਿਚ ਮਨਾਇਆ ਜਾਂਦਾ ਹੈ। ਪਿਆਰ ਕਰਨ ਵਾਲਿਆਂ ਲਈ ਇਹ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਪਰ ਵੈਲੇਨਟਾਈਨ ਡੇ ਫਰਵਰੀ ਵਿਚ ਹੀ ਕਿਉਂ ਮਨਾਇਆ ਜਾਂਦਾ ਹੈ? 14 ਫਰਵਰੀ ਦਾ ਇਤਿਹਾਸ ਕੀ ਹੈ ਅਤੇ ਵੈਲੇਨਟਾਈਨ ਡੇ ਕਦੋਂ ਅਤੇ ਕਿਸਨੇ ਮਨਾਉਣਾ ਸ਼ੁਰੂ ਕੀਤਾ? ਤੁਹਾਨੂੰ ਇੱਥੇ ਵੈਲੇਨਟਾਈਨ ਡੇ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ।


ਪਹਿਲੀ ਵਾਰ ਵੈਲੇਨਟਾਈਨ ਡੇ ਕਦੋਂ ਮਨਾਇਆ ਗਿਆ?: 
ਵੈਲੇਨਟਾਈਨ ਡੇ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਸਬੰਧੀ ਕਿਹਾ ਜਾਂਦਾ ਹੈ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ ਸੀ। ਰੋਮ ਦੇ ਬਾਦਸ਼ਾਹ ਕਲੌਡੀਅਸ ਦੇ ਸਮੇਂ ਵਿਚ ਇਕ ਪਾਦਰੀ ਸਨ, ਜਿੰਨ੍ਹਾਂ ਦਾ ਨਾਮ ਸੇਂਟ ਵੈਲੇਨਟਾਈਨ ਸੀ। ਉਨ੍ਹਾਂ ਦੇ ਨਾਂ 'ਤੇ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ।

ਵੈਲੇਨਟਾਈਨ ਡੇ ਕਿਉਂ ਮਨਾਇਆ ਜਾਂਦਾ?: 
ਪਾਦਰੀ ਸੇਂਟ ਵੈਲੇਨਟਾਈਨ ਸੰਸਾਰ ਵਿਚ ਪਿਆਰ ਨੂੰ ਵਧਾਉਣਾ ਚਾਹੁੰਦੇ ਸੀ ਪਰ ਰੋਮਨ ਰਾਜਾ ਕਲੌਡੀਅਸ ਨੂੰ ਇਹ ਪਸੰਦ ਨਹੀਂ ਸੀ। ਰਾਜੇ ਦਾ ਮੰਨਣਾ ਸੀ ਕਿ ਪ੍ਰੇਮ ਅਤੇ ਵਿਆਹ ਮਨੁੱਖ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੇ ਹਨ। ਰਾਜੇ ਨੇ ਹੁਕਮ ਦਿੱਤਾ ਸੀ ਕਿ ਰਾਜ ਦੇ ਅਧਿਕਾਰੀ ਅਤੇ ਸਿਪਾਹੀ ਵਿਆਹ ਨਹੀਂ ਕਰ ਸਕਦੇ। ਜਦੋਂ ਸੇਂਟ ਵੈਲੇਨਟਾਈਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਬਹੁਤ ਸਾਰੇ ਫੌਜੀ ਅਫਸਰਾਂ ਅਤੇ ਸਿਪਾਹੀਆਂ ਦੇ ਵਿਆਹਾਂ ਦਾ ਆਯੋਜਨ ਕੀਤਾ।

ਕਿੰਗ ਕਲੌਡੀਅਸ ਸੇਂਟ ਵੈਲੇਨਟਾਈਨ ਦੁਆਰਾ ਆਪਣੇ ਹੁਕਮਾਂ ਦੀ ਉਲੰਘਣਾ ਕਰਨ ਤੋਂ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ 14 ਫਰਵਰੀ 269 ਨੂੰ ਸੇਂਟ ਵੈਲੇਨਟਾਈਨ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਲੋਕ ਸੇਂਟ ਵੈਲੇਨਟਾਈਨ ਦੀ ਮੌਤ ਨੂੰ ਆਪਣੇ ਪਿਆਰ ਲਈ ਕੁਰਬਾਨੀ ਸਮਝਦੇ ਸਨ ਅਤੇ ਉਨ੍ਹਾਂ ਦੇ ਸਨਮਾਨ ਲਈ ਲੋਕਾਂ ਨੇ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਦਿਵਸ ਮਨਾਉਣ ਦਾ ਫੈਸਲਾ ਕੀਤਾ।

ਵੈਲੇਨਟਾਈਨ ਡੇ ਕਿਵੇਂ ਮਨਾਇਆ ਜਾਂਦਾ ਹੈ?: 
ਵੈਲੇਨਟਾਈਨ ਡੇਅ 'ਤੇ ਲੋਕ ਕਾਰਡ, ਤੋਹਫ਼ੇ ਅਤੇ ਪਿਆਰ ਸੰਦੇਸ਼ ਭੇਜ ਕੇ ਇਕ ਦੂਜੇ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਵੈਲੇਨਟਾਈਨ ਡੇਅ ਦੇ ਜਸ਼ਨਾਂ ਵਿਚ ਚਾਕਲੇਟ, ਜੋੜੇ ਲਈ ਡਿਨਰ ਅਤੇ ਗੁਲਾਬ ਦਾ ਫੁੱਲ ਵੀ ਸ਼ਾਮਲ ਹਨ।

ਪਹਿਲੀ ਵਾਰ ਵੈਲੇਨਟਾਈਨ ਡੇ ਕਦੋਂ ਮਨਾਇਆ ਗਿਆ?: 
ਇਹ ਮੰਨਿਆ ਜਾਂਦਾ ਹੈ ਕਿ ਵੈਲੇਨਟਾਈਨ ਡੇ ਦੀ ਸ਼ੁਰੂਆਤ ਰੋਮਨ ਤਿਉਹਾਰ ਤੋਂ ਹੋਈ ਸੀ। ਸੰਸਾਰ ਵਿਚ ਪਹਿਲੀ ਵਾਰ 496 ਈਸਵੀ ਵਿਚ ਵੈਲੇਨਟਾਈਨ ਡੇ ਮਨਾਇਆ ਗਿਆ। ਇਸ ਤੋਂ ਬਾਅਦ ਪੰਜਵੀਂ ਸਦੀ ਵਿਚ ਰੋਮ ਦੇ ਪੋਪ ਗਲੇਸੀਅਸ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਦਿਨ ਤੋਂ ਰੋਮ ਸਮੇਤ ਪੂਰੀ ਦੁਨੀਆ ਵਿਚ ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਣ ਲੱਗਾ। ਇਸ ਦਿਨ ਰੋਮ ਦੇ ਕਈ ਸ਼ਹਿਰਾਂ ਵਿਚ ਸਮੂਹਿਕ ਵਿਆਹ ਵੀ ਕਰਵਾਏ ਜਾਣ ਲੱਗੇ।

Valentine s day why is valentine s day celebrated know the history of february 14


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now