ਸ਼ੇਰ-ਏ-ਪੰਜਾਬ ਟੀ-20 ਲੀਗ 2026 – ਪੁਆਇੰਟਸ ਟੇਬਲ ਅਪਡੇਟ (05/09/2026 ਮੁਤਾਬਕ) 8 ਤਾਮਿਲਨਾਡੂ ਇੰਜੀਨੀਅਰਿੰਗ ਵਿਦਿਆਰਥੀ ਕਾਰ ਦੇ ਐੱਨਐੱਚ 'ਤੇ ਗੈਰ-ਕਾਨੂੰਨੀ ਢੰਗ ਨਾਲ ਖੜ੍ਹੇ ਲੌਰੀ ਨਾਲ ਟੱਕਰ ਕਾਰਨ ਮਾਰੇ ਗਏ ਤੇਜ਼ ਰਫ਼ਤਾਰ ਟਰੈਕਟਰ ਨੇ ਵਿਦਿਆਰਥਣਾਂ ਨੂੰ ਰੌਂਦਿਆ, ਇੱਕ ਦੀ ਮੌਤ ਲੁਧਿਆਣਾ ਵਿੱਚ ਨਾਲੇ ਵਿੱਚ ਡਿੱਗਿਆ ਅਨਿਯੰਤਰਿਤ ਟਰੱਕ: ਡਰਾਈਵਰ ਬੇਹੋਸ਼ ਹੋਇਆ, ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਨੂੰ ਅਗਵਾ ਕਰਕੇ ਲੁੱਟਿਆ ਲੁਧਿਆਣਾ ਦੀ ਨਾਮੀ ਫਰਨੇਸ ਮਿੱਲ ਦੇ ਡਾਇਰੈਕਟਰਾਂ ਪਿਤਾ-ਪੁੱਤ 'ਤੇ ਪਰਚਾ 42 ਤੋਂ ਵਧ ਕੇ ਸਿੱਧੇ 60 ਫ਼ੀਸਦੀ ਹੋਵੇਗਾ ਡੀ.ਏ. ਪੰਜਾਬ ਵਿੱਚ ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ ਪੀ.ਐਨ.ਬੀ. ਬੈਂਕ ਵਿੱਚੋਂ ਨਿਕਲੇ 17.29 ਕਰੋੜ ਦੇ ਨਕਲੀ ਨੋਟ! ਐਕਸ਼ਨ ਵਿੱਚ ਆਈ ਐਨ.ਆਈ.ਏ. ਦੀ ਟੀਮ ਅਮਰੀਕਾ ਵਿੱਚ ਪੰਜਾਬੀ ਵਿਅਕਤੀ 'ਤੇ 6 ਲੱਖ ਡਾਲਰ ਦੇ ਫਰਾਡ ਦੇ ਦੋਸ਼, ਐੱਫ.ਬੀ.ਆਈ. ਨੇ ਜਾਰੀ ਕੀਤਾ ਪੋਸਟਰ ਸੁਸ਼ਾਂਤ ਸਿੰਘ ਤੋਂ 6 ਦਿਨ ਪਹਿਲਾਂ ਹੋਈ ਸੀ ਦਿਸ਼ਾ ਸਾਲੀਆਨ ਦੀ ਮੌਤ, ਦੋਵਾਂ ਵਿੱਚ ਕੀ ਸੀ ਕਨੈਕਸ਼ਨ?

Holi festival: ਸਨੇਹ ਤੇ ਭਾਈਚਾਰੇ ਦਾ ਪ੍ਰਤੀਕ ਹੋਲੀ ਦਾ ਤਿਉਹਾਰ

Holi festival: ਸਨੇਹ ਤੇ ਭਾਈਚਾਰੇ ਦਾ ਪ੍ਰਤੀਕ ਹੋਲੀ ਦਾ ਤਿਉਹਾਰ


Admin / Article

ਇਸ ਲਈ ਇਹ ਤਿਉਹਾਰ ਬਸੰਤ ਦੀ ਆਮਦ ਦੀ ਵੀ ਸੂਚਨਾ ਦਿੰਦਾ ਹੈ

ਅਸੀਂ ਹੋਲਿਕਾ ਦਹਨ ਵਿੱਚ ਈਰਖਾ, ਪਾਪ, ਬੁਰਾਈ ਅਤੇ ਝੂਠ ਨੂੰ ਸਾੜਦੇ ਹਾਂ।

ਦੇਸ਼ ਵਿਚ ਹਰ ਸਾਲ ਕਈ ਤਿਉਹਾਰ ਮਨਾਏ ਜਾਂਦੇ ਹਨ ਜਿਹਨਾਂ ਵਿਚ ਹੋਲੀ ਦਾ ਤਿਉਹਾਰ ਇਕ ਪ੍ਰਮੁੱਖ ਤਿਉਹਾਰ ਹੈ। ਹੋਲੀ ਰੰਗਾਂ ਦਾ ਤਿਉਹਾਰ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਦਿੰਦੇ ਹਨ। ਇਹ ਰੰਗ ਖੁਸ਼ੀਆਂ, ਖੇੜੇ, ਸਨੇਹ ਅਤੇ ਭਾਈਚਾਰੇ ਦੇ ਪ੍ਰਤੀਕ ਹਨ। ਹੋਲੀ ਦਾ ਤਿਉਹਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਲਈ ਇਹ ਤਿਉਹਾਰ ਬਸੰਤ ਦੀ ਆਮਦ ਦੀ ਵੀ ਸੂਚਨਾ ਦਿੰਦਾ ਹੈ। ਇਸ ਦਿਨ ਲੋਕ ਖੁਸ਼ੀ ਨਾਲ ਨੱਚਦੇ ਅਤੇ ਗਾਉਂਦੇ ਹਨ। ਬਾਗ ਵਿਚ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਮਹਿਕ ਆਉਂਦੀ ਹੈ। 

ਹੋਲੀ ਦੇ ਤਿਉਹਾਰ ਨਾਲ ਇਕ ਦੰਤਕਥਾ ਜੁੜੀ ਹੋਈ ਹੈ। ਰਾਜਾ ਹਿਰਣਯਕਸ਼ਿਪੂ ਇਕ ਹੰਕਾਰੀ ਅਤੇ ਜ਼ਾਲਮ ਰਾਜਾ ਸੀ। ਉਹ ਆਪਣੇ ਆਪ ਨੂੰ ਦੇਵਤਾ ਸਮਝਦਾ ਸੀ। ਉਹ ਆਪਣੀ ਪਰਜਾ ਨੂੰ ਬਹੁਤ ਤਸੀਹੇ ਦਿੰਦਾ ਸੀ ਪਰ ਉਸਦਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਪਰਮ ਭਗਤ ਸੀ। ਉਸਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ, ਇਸਲਈ ਹਿਰਣਯਕਸ਼ਯਪ ਨੇ ਉਸਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਪਰ ਮਾਰ ਨਾ ਸਕਿਆ। ਹਿਰਨਯਕਸ਼ਿਪੂ ਦੀ ਇੱਕ ਭੈਣ ਸੀ – ਹੋਲਿਕਾ। ਹੋਲਿਕਾ ਨੂੰ ਇਹ ਵਰਦਾਨ ਇਕ ਕੱਪੜੇ ਦੇ ਰੂਪ ਵਿੱਚ ਮਿਲਿਆ ਸੀ, ਜਿਸ ਨੂੰ ਪਹਿਨ ਕੇ ਜੇਕਰ ਉਹ ਅੱਗ ਵਿੱਚ ਦਾਖਲ ਹੋ ਜਾਂਦੀ ਤਾਂ ਅੱਗ ਉਸਨੂੰ ਸਾੜ ਨਹੀਂ ਸਕਦੀ ਸੀ। ਹੋਲਿਕਾ ਨੇ ਅਗਨੀ ਦਾ ਪ੍ਰਬੰਧ ਕੀਤਾ ਅਤੇ ਕਪੜਾ ਪਾ ਕੇ ਅੱਗ ਵਿਚ ਬੈਠ ਗਈ ਅਤੇ ਪ੍ਰਹਿਲਾਦ ਨੂੰ ਵੀ ਆਪਣੀ ਗੋਦੀ ਵਿਚ ਬਿਠਾ ਲਿਆ। ਉਹ ਉਸਨੂੰ ਮਾਰਨਾ ਚਾਹੁੰਦੀ ਸੀ। ਪਰ ਜਿਵੇਂ ਹੀ ਅੱਗ ਲੱਗੀ, ਉਹ ਕੱਪੜਾ ਪ੍ਰਹਿਲਾਦ ‘ਤੇ ਡਿੱਗ ਪਿਆ। ਇਸ ਅੱਗ ਵਿਚ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਇਸ ਲਈ ਹੋਲੀ ਦੇ ਤਿਉਹਾਰ ‘ਤੇ ਹੋਲਿਕਾ ਨੂੰ ਜਲਾਇਆ ਜਾਂਦਾ ਹੈ। ਹੋਲਿਕਾ ਬੁਰਾਈ ਦਾ ਪ੍ਰਤੀਕ ਸੀ। ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਅਸੀਂ ਹੋਲਿਕਾ ਦਹਨ ਵਿੱਚ ਈਰਖਾ, ਪਾਪ, ਬੁਰਾਈ ਅਤੇ ਝੂਠ ਨੂੰ ਸਾੜਦੇ ਹਾਂ। 

ਇਸ ਤਿਉਹਾਰ ‘ਤੇ ਮੁੰਡਿਆਂ ਦੇ ਇਕੱਠ ਗਲੀਆਂ ਅਤੇ ਬਾਜ਼ਾਰਾਂ ਵਿੱਚ ਨੱਚਦੇ, ਗਾਉਂਦੇ ਅਤੇ ਹੰਗਾਮਾ ਕਰਦੇ ਦੇਖੇ ਜਾਂਦੇ ਹਨ। ਲੋਕ ਪਿਚਕਾਰੀ ਨਾਲ ਇਕ ਦੂਜੇ ‘ਤੇ ਰੰਗ ਸੁੱਟਦੇ ਹਨ। ਉਹ ਇਕ ਦੂਜੇ ਨੂੰ ਗੁਲਾਲ ਲੱਗਾਉਂਗੇ ਹਨ ਅਤੇ ਜੱਫੀ ਪਾਉਂਦੇ ਹਨ। ਜੱਫੀ ਪਾਉਣ ਨਾਲ ਸਾਲ ਭਰ ਦੀ ਦੁਸ਼ਮਣੀ ਮਿਟ ਜਾਂਦੀ ਹੈ। ਅਤੇ ਦੁਸ਼ਮਣੀ ਦੋਸਤੀ ਵਿੱਚ ਬਦਲ ਜਾਂਦੀ ਹੈ। ਇਸ ਦਿਨ ਦੋਸਤਾਂ ਅਤੇ ਸਨੇਹੀਆਂ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਹਨ।

ਹਾਸਰਸ ਅਤੇ ਵਿਅੰਗ ਦੇ ਕਵੀ ਸੰਮੇਲਨ ਕਰਵਾਏ ਜਾਂਦੇ ਹਨ। ਇੱਕ ਪਾਸੇ ਦੂਜਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਆਪਣਾ ਮਜ਼ਾਕ ਉਡਾ ਕੇ ਦੂਜਿਆਂ ਨੂੰ ਹਸਾਇਆ ਜਾਂਦਾ ਹੈ। ‘ਮਹਾਮੁਖ’ ਕਾਨਫਰੰਸ ਵੀ ਕਰਵਾਈ ਜਾਂਦੀ ਹੈ। ਜਿਸ ਵਿੱਚ ਪਿੰਡ ਦਾ ਇੱਕ ਇੱਜ਼ਤਦਾਰ ਬੰਦਾ ਖੁਸ਼ੀ ਨਾਲ ਮੂਰਖ ਹੋਣਾ ਸਵੀਕਾਰ ਕਰਦਾ ਹੈ।

ਹੋਲੀ ਦਾ ਤਿਉਹਾਰ ਰੁੱਤਾਂ ਦੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ ਹੈ। ਕਿਸਾਨਾਂ ਦੀਆਂ ਫ਼ਸਲਾਂ ਪੱਕ ਜਾਂਦੀਆਂ ਹਨ। ਆਪਣੀ ਮਿਹਨਤ ਦਾ ਫਲ ਦੇਖ ਕੇ ਕਿਸਾਨ ਖੁਸ਼ੀ ਨਾਲ ਫੁੱਲਿਆ ਨਹੀਂ ਰਹਿੰਦਾ।

ਹੋਲੀ ਨੂੰ ‘ਅਸ਼ਟਿਕਾ’ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਮੌਕੇ ਜੈਨ ਧਰਮ ਦੇ ਲੋਕ ਅੱਠ ਦਿਨ ਸਿੱਧ ਚੱਕਰ ਦੀ ਪੂਜਾ ਕਰਦੇ ਹਨ। ਹੋਲੀ ਦਾ ਤਿਉਹਾਰ ਪਿਆਰ, ਸਦਭਾਵਨਾ, ਦੋਸਤੀ ਅਤੇ ਸਮਾਨਤਾ ਦਾ ਤਿਉਹਾਰ ਹੈ।

14 ਮਾਰਚ ਨੂੰ ਮਨਾਇਆ ਜਾਵੇਗਾ ਤਿਉਹਾਰ
ਹੋਲੀ ਦਾ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ, ਸਾਲ 2025 'ਚ ਹੋਲੀ ਦਾ ਤਿਉਹਾਰ 14 ਮਾਰਚ ਨੂੰ ਮਨਾਇਆ ਜਾਵੇਗਾ, ਕਿਉਂਕਿ ਫੱਗਣ ਮਹੀਨੇ ਦੀ ਪੂਰਨਮਾਸ਼ੀ 13 ਮਾਰਚ ਨੂੰ ਸਵੇਰੇ 10:25 ਵਜੇ ਸ਼ੁਰੂ ਹੋਵੇਗੀ। ਉੱਥੇ ਹੀ ਇਹ ਤਰੀਕ ਅਗਲੇ ਦਿਨ ਯਾਨੀ 14 ਮਾਰਚ ਨੂੰ ਦੁਪਹਿਰ 12:23 ਵਜੇ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਹੋਲਿਕਾ ਦਹਨ 13 ਮਾਰਚ ਨੂੰ ਰਾਤ 10:30 ਵਜੇ ਤੋਂ ਬਾਅਦ ਹੀ ਕੀਤਾ ਜਾਵੇਗਾ।

Holi festival a symbol of love and brotherhood


Punajb News advertisement banner Punajb News advertisement banner
Popular Posts
Just Now