ਸ਼ੰਭੂ ਖਨੌਰੀ ਬਾਰਡਰ ਸਾਮਾਨ ਨੂੰ ਲੈ ਕੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ ਭਾਜਪਾ-ਅਕਾਲੀ-ਦਲ-ਗਠਜੋੜ-ਪੰਜਾਬ-ਵਿੱਚ-ਆਖ਼ਿਰੀ-ਪੜਾਅ-ਤੇ:-ਭਾਜਪਾ-ਵੱਧ-ਸੀਟਾਂ-ਤੇ-ਲੜ-ਸਕਦੀ-ਚੋਣ,-ਸ਼ਿਅਦ-ਨੇ-ਪੇਂਡੂ-ਹਲਕਿਆਂ-ਦੀ-ਜ਼ਿਦ-ਛੱਡੀ ਆਈਆਈਟੀ ਦਿੱਲੀ ਦੇ ਵਿਦਿਆਰਥੀ ਦਾ ਦਿਹਾਂਤ ਦੁਖਦਾਈ, ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ - ਕੇਜਰੀਵਾਲ Dmch ਦੇ ਪੁਰਾਣੇ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ Bfuhs ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ’ਤੇ ਵਧਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧਾ ਕਰਨ ਦੀ ਮਨਜ਼ੂਰੀ ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 26-08-2026 ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪੈਰੋਲ, 17ਵੀਂ ਵਾਰ ਆਇਆ ਜੇਲ੍ਹ ਤੋਂ ਬਾਹਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਠੇਕਾ ਆਧਾਰਿਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪ੍ਰਤੀ ਟੀਕਾਕਰਨ ਸੈਸ਼ਨ 525 ਰੁਪਏ ਦਾ ਪ੍ਰੋਤਸਾਹਨ ਭੱਤਾ ਦੇਣ ਦੇ ਨਿਰਦੇਸ਼ ਬੀਜੇਪੀ ਨੂੰ ਚੈਲੇਂਜ, ਗੁਜਰਾਤ-ਪੰਜਾਬ ਦੇ ਇੱਕ-ਇੱਕ ਹਜ਼ਾਰ ਸਕੂਲਾਂ ਦਾ ਮੁਆਇਨਾ ਕਰਵਾ ਲਵੇ, ਦੇਖਦੇ ਹਾਂ ਕੌਣ ਚੰਗਾ ਹੈ?- ਕੇਜਰੀਵਾਲ ਜਲੰਧਰ ਵਿੱਚ ਨੌਜਵਾਨ ਨੇ ਉਠਾਇਆ ਖ਼ੌਫ਼ਨਾਕ ਕਦਮ, CIA ਸਟਾਫ਼ ਦੇ ਸਬ-ਇੰਸਪੈਕਟਰ 'ਤੇ ਲੱਗੇ ਗੰਭੀਰ ਦੋਸ਼

ਲਾਪਤਾ ਵਿਦਿਆਰਥੀ ਮਾਛੀਵਾੜਾ ਪੁਲਸ ਨੇ ਰਾਜਸਥਾਨ ਤੋਂ ਕੀਤੇ ਬਰਾਮਦ ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ਤੇ ਘਰੋਂ ਨਿਕਲੇ ਸਨ

-machhiwara-Sahib-khanna-Police-


Lptv News / Machiwara

ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ.ਡੀ.ਆਰ. ਵਿਸ਼ਲੇਸ਼ਣ ਅਤੇ ਆਈ.ਐੱਮ.ਈ.ਆਈ. ਸਰਚ ਸਮੇਤ ਵੱਖ-ਵੱਖ ਤਕਨੀਕੀ ਤਰੀਕਿਆਂ ਰਾਹੀਂ ਪੁਲਿਸ ਨੌਜਵਾਨਾਂ ਤੱਕ ਪਹੁੰਚੀ

ਮਾਪਿਆਂ ਵੱਲੋਂ ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ਕਾਰਨ ਘਰੋਂ ਨਿਕਲੇ ਸਨ।

ਮਾਛੀਵਾੜਾ ਸਾਹਿਬ ਤੋਂ ਲਾਪਤਾ ਹੋਏ 2 ਨੌਜਵਾਨ ਵਿਦਿਆਰਥੀ ਅਤੇ ਇੱਕ ਲੁਧਿਆਣਾ ਤੋਂ ਉਨ੍ਹਾਂ ਦੇ ਦੋਸਤ ਨੂੰ ਖੰਨਾ ਪੁਲਸ ਨੇ ਰਾਜਸਥਾਨ ਪੁਲਸ ਦੀ ਮੱਦਦ ਨਾਲ ਸੁਰੱਖਿਅਤ ਬਰਾਮਦ ਕਰ ਲਿਆ ਹੈ ਜੋ ਕਿ ਪੁਲਸ ਦੀ ਵੱਡੀ ਸਫ਼ਲਤਾ ਹੈ। 

ਨੌਜਵਾਨਾਂ ਦੀ ਪਹਿਚਾਣ ਵਿਦਿਆਰਥੀ ਉਤਕਰਸ਼ ਤੇ ਵਰੁਣ ਕੁਮਾਰ ਵਾਸੀਆਨ ਮਾਛੀਵਾੜਾ ਸਾਹਿਬ ਅਤੇ ਮੋਹਿਤ ਵਾਸੀ ਗਿੱਲ ਰੋਡ ਲੁਧਿਆਣਾ ਵਜੋਂ ਹੋਈ ਹੈ। ਖੰਨਾ ਦੇ ਐੱਸ.ਪੀ. ਪਵਨਜੀਤ ਸਿੰਘ ਚੌਧਰੀ ਨੇ ਦੱਸਿਆ ਕਿ 20 ਅਗਸਤ ਨੂੰ ਵਰੁਣ ਆਪਣੇ ਘਰੋਂ ਕਾਰ ਲੈ ਕੇ ਆਪਣੇ ਦੋਸਤ ਉਤਕਰਸ਼ ਅਤੇ ਮੋਹਿਤ ਕੁਮਾਰ ਨਾਲ ਜੈਪੁਰ, ਰਾਜਸਥਾਨ ਲਈ ਚਲਾ ਗਿਆ ਸੀ। ਤਿੰਨਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ, ਜਿਸ ਕਾਰਨ ਪਰਿਵਾਰਕ ਮੈਂਬਰ ਕਾਫੀ ਚਿੰਤਾ ਚ ਪੈ ਗਏ। ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕੀਤੀ। 

ਪੁਲਸ ਨੇ ਜੀਮੇਲ ਆਈ.ਡੀਜ਼ ਨਾਲ ਜੁੜੇ ਤਕਨੀਕੀ ਸੁਰਾਗਾਂ ਦੀ ਮੱਦਦ ਨਾਲ ਨੌਜਵਾਨਾਂ ਦੀ ਸਹੀ ਲੋਕੇਸ਼ਨ ਰਾਜਸਥਾਨ ਚ ਟਰੇਸ ਕੀਤੀ। ਇਸ ਤੋਂ ਬਾਅਦ ਖੰਨਾ ਪੁਲਸ ਨੇ ਰਾਜਸਥਾਨ ਪੁਲਸ ਨਾਲ ਸੰਪਰਕ ਕਰਕੇ ਲੋਕੇਸ਼ਨ ਸਾਂਝੀ ਕੀਤੀ। ਰਾਜਸਥਾਨ ਪੁਲਸ ਨੇ ਛਾਪੇਮਾਰੀ ਕਰਕੇ ਤਿੰਨਾਂ ਨੂੰ ਉਨ੍ਹਾਂ ਦੇ ਰਾਜਸਥਾਨ ਰਹਿੰਦੇ ਦੋਸਤ ਸ਼ਿਖਰ ਦੇ ਘਰੋਂ ਬਰਾਮਦ ਕਰ ਲਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ.ਡੀ.ਆਰ. ਵਿਸ਼ਲੇਸ਼ਣ ਅਤੇ ਆਈ.ਐੱਮ.ਈ.ਆਈ. ਸਰਚ ਸਮੇਤ ਵੱਖ-ਵੱਖ ਤਕਨੀਕੀ ਤਰੀਕਿਆਂ ਰਾਹੀਂ ਪੁਲਿਸ ਨੌਜਵਾਨਾਂ ਤੱਕ ਪਹੁੰਚੀ। ਜਾਂਚ ਦੌਰਾਨ ਆਨਲਾਈਨ ਗੇਮ ਨਾਲ ਜੁੜੀ ਪ੍ਰੋਫਾਈਲ ਅਤੇ ਜੀਮੇਲ ਤੋਂ ਮਿਲੇ ਆਈ.ਐੱਮ.ਈ.ਆਈ. ਨੰਬਰ ਨੇ ਵੀ ਪੁਲਸ ਦੀ ਮੱਦਦ ਕੀਤੀ। ਪੁਲਸ ਦੀ ਮੁੱਢਲੀ ਪੁੱਛਗਿੱਛ ਚ ਸਾਹਮਣੇ ਆਇਆ ਕਿ ਤਿੰਨੇ ਨੌਜਵਾਨ ਆਪਣੇ ਮਾਪਿਆਂ ਵੱਲੋਂ ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ਕਾਰਨ ਘਰੋਂ ਨਿਕਲੇ ਸਨ।

machhiwara Sahib khanna Police missingstudents punjab Police rajasthan Police free Fire Game police Success


Popular Posts
Just Now