ਪਟਿਆਲਾ ਵਿੱਚ ਧਮਾਕੇ ਵਰਗੀ ਆਵਾਜ਼ ਤੋਂ ਬਾਅਦ ਡੀ.ਸੀ. ਬੋਲੇ- ਸੋਨਿਕ ਬੂਮ ਹੋ ਸਕਦਾ ਹੈ ਨਸ਼ਾ ਵਿਰੋਧੀ ਕਾਰਕੁਨ ਦੀ ਕੈਮਿਸਟ ਨਾਲ ਕਥਿਤ ਨਸ਼ਾ ਵੇਚਣ ਨੂੰ ਲੈ ਕੇ ਬਹਿਸ ਤੋਂ ਬਾਅਦ ਗੋਲੀ ਮਾਰ ਕੇ ਹੱਤਿਆ 'ਜਨਤਾ ਦੀ ਜੇਬ ਖਾਲੀ, ਸਰਕਾਰ ਮਨਾ ਰਹੀ ਜਸ਼ਨ', ਕਾਂਗਰਸ ਨੇ ਮੋਦੀ ਸਰਕਾਰ 'ਤੇ ਬੋਲਿਆ ਹਮਲਾ ਨਰਿੰਦਰ ਮੋਦੀ ਦੀ 25 ਸਾਲਾਂ ਦੀ ਜਨਤਕ ਸੇਵਾ ਯਾਤਰਾ ਉੱਤਰ ਪ੍ਰਦੇਸ਼ 'ਚ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਇਲਹਾਨ ਉਮਰ ਦੇ ਘਰ ਦੀ ਅਮਰੀਕੀ ਏਜੰਸੀਆਂ ਵੱਲੋਂ ਤਲਾਸ਼ੀ, ਅਪਰਾਧਿਕ ਜਾਂਚ ਜਾਰੀ ਐਲਬਰਟਾ ਦੀ ਵੱਖ ਹੋਣ ਦੀ ਚਰਚਾ ਦਰਮਿਆਨ ਕਾਰਨੀ ਦਾ ਏਕਤਾ ਦਾ ਸੰਦੇਸ਼ ਪਾਪਾ, ਸਭ ਸੰਭਾਲ ਲੈਣਗੇ! 3 ਛਾਤਰਾਂ ਨੂੰ Mini Cooper ਨਾਲ ਰੌਂਦਣ ਤੋਂ ਬਾਅਦ ਬੋਲਿਆ ਯੁਵਕ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ, ਭਾਰਤ-ਕੈਨੇਡਾ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਲਈ ਅਨੀਤਾ ਆਨੰਦ ਭਲਕ ਤੋਂ ਭਾਰਤ ਦੌਰੇ 'ਤੇ

St. George’s Convent School ਜਲੰਧਰ ਵਿੱਚ 3 ਮਹੀਨਿਆਂ ਵਿੱਚ ਤੀਜੀ ਚੋਰੀ ਸਕੂਲ ਮੈਨੇਜਮੈਂਟ ਨੇ ਪੁਲਿਸ ਕਾਰਵਾਈ ਤੇ ਚੁੱਕੇ ਸਵਾਲ

St. George’s Convent School ਜਲੰਧਰ ਵਿੱਚ 3 ਮਹੀਨਿਆਂ ਵਿੱਚ ਤੀਜੀ ਚ


LPTV News / Jalandhar

3 ਮਹੀਨਿਆਂ ਵਿੱਚ ਤੀਜੀ ਵਾਰ ਹੋਈ ਚੋਰੀ ਪੁਲਿਸ ਚਾਲਾਨ ਕੱਟਣ ਨੂੰ ਖੜ੍ਹੀ, ਪਰ ਸੁਰੱਖਿਆ ਜ਼ੀਰੋ

3 ਘੰਟੇ ਤੱਕ ਨਹੀਂ ਆਇਆ ਕੋਈ ਪੁਲਿਸ ਕਰਮਚਾਰੀ

ਜਲੰਧਰ ਦੇ ਕਿਸ਼ਨਪੁਰਾ ਵਿੱਚ St. George's Convent School ਨੂੰ ਚੋਰਾਂ ਨੇ ਲਗਾਤਾਰ 2 ਮਹੀਨਿਆਂ ਵਿੱਚ ਤੀਜੀ ਵਾਰ ਨਿਸ਼ਾਨਾ ਬਣਾਇਆ ਹੈ। ਚੋਰ ਸਕੂਲ ਤੋਂ LED, AC ਕੰਪ੍ਰੈਸਰ ਲੈ ਕੇ ਫਰਾਰ ਹੋ ਗਏ। ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਚੋਰ ਤਾਰਾਂ ਕੱਟਦਾ ਦਿਖਾਈ ਦੇ ਰਿਹਾ ਹੈ। ਸਕੂਲ ਮੈਨੇਜਮੈਂਟ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਵੀ ਚੁੱਕੇ ਹਨ।

ਜਲੰਧਰ ਦੇ ਕਿਸ਼ਨਪੁਰਾ ਵਿੱਚ St. George’s Convent School ਨੂੰ ਚੋਰਾਂ ਨੇ ਲਗਾਤਾਰ 2 ਮਹੀਨਿਆਂ ਵਿੱਚ ਤੀਜੀ ਵਾਰ ਨਿਸ਼ਾਨਾ ਬਣਾਇਆ ਹੈ। ਚੋਰ ਸਕੂਲ ਤੋਂ LED, AC ਕੰਪ੍ਰੈਸਰ ਲੈ ਕੇ ਫਰਾਰ ਹੋ ਗਏ। ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਚੋਰ ਤਾਰਾਂ ਕੱਟਦਾ ਦਿਖਾਈ ਦੇ ਰਿਹਾ ਹੈ। ਸਕੂਲ ਮੈਨੇਜਮੈਂਟ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਵੀ ਚੁੱਕੇ ਹਨ।

ਜਾਣਕਾਰੀ ਦਿੰਦਿਆਂ ਅਧਿਆਪਕ ਜਸਵਿੰਦਰ ਨੇ ਦੱਸਿਆ ਕਿ ਸਕੂਲ ਵਿੱਚ 3 ਮਹੀਨਿਆਂ ਵਿੱਚ ਤੀਜੀ ਵਾਰ ਚੋਰੀ ਦੀ ਘਟਨਾ ਹੋਈ ਹੈ। ਸਕੂਲ ਵਿੱਚ ਜੂਨ ਮਹੀਨੇ ਪਹਿਲਾਂ ਚੋਰੀ ਹੋਈ ਸੀ, ਉਸ ਦੌਰਾਨ ਚੋਰ ਸਕੂਲ ਤੋਂ LED ਅਤੇ ਤਾਰਾਂ ਲੈ ਕੇ ਫਰਾਰ ਹੋਏ ਸਨ। ਜਿਸ ਤੋਂ ਬਾਅਦ ਦੂਜੀ ਚੋਰੀ ਜੁਲਾਈ ਵਿੱਚ ਹੋਈ ਸੀ। ਇਸ ਦੌਰਾਨ ਚੋਰ ਸਕੂਲ ਤੋਂ ਇਲੈਕਟ੍ਰਾਨਿਕ ਸਮਾਨ ਲੈ ਕੇ ਫਰਾਰ ਹੋ ਗਏ ਸਨ। ਹੁਣ ਤੀਜੀ ਵਾਰ ਸਕੂਲ ਵਿੱਚ ਚੋਰੀ ਹੋਈ ਹੈ।

ਅਧਿਆਪਕ ਨੇ ਦੋਸ਼ ਲਗਾਏ ਹਨ ਕਿ ਤਿੰਨੋਂ ਵਾਰ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉੱਥੇ ਹੀ ਅੱਜ ਵੀ ਸਵੇਰੇ 8 ਵਜੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ 11 ਵਜੇ ਤੱਕ ਕੋਈ ਵੀ ਅਧਿਕਾਰੀ ਬਿਆਨ ਦਰਜ ਕਰਨ ਲਈ ਸਕੂਲ ਨਹੀਂ ਆਇਆ। ਏ.ਐੱਸ.ਆਈ. ਨੂੰ ਸੂਚਨਾ ਦਿੱਤੇ 3 ਘੰਟੇ ਦਾ ਸਮਾਂ ਬੀਤ ਚੁੱਕਾ ਹੈ। ਪਰ ਕੋਈ ਪੁਲਿਸ ਕਰਮਚਾਰੀ ਸਕੂਲ ਨਹੀਂ ਪਹੁੰਚਿਆ।

ਅਧਿਆਪਕ ਨੇ ਕਿਹਾ ਕਿ ਥਾਣੇ ਤੋਂ ਕੁਝ ਦੂਰੀ 'ਤੇ ਸਥਿਤ ਸਕੂਲ ਹੈ, ਪਰ ਸਕੂਲ ਦੀ ਕੋਈ ਸੁਰੱਖਿਆ ਨਹੀਂ ਹੈ ਤਾਂ ਬੱਚਿਆਂ ਦੀ ਸੁਰੱਖਿਆ ਦਾ ਉਹ ਕਿਵੇਂ ਧਿਆਨ ਰੱਖਣਗੇ। ਦੋਸ਼ ਹੈ ਕਿ ਪੁਲਿਸ ਦੀ ਕਾਰਵਾਈ ਜ਼ੀਰੋ ਹੈ ਅਤੇ ਕੋਈ ਸੁਰੱਖਿਆ ਨਹੀਂ ਹੈ, ਚਾਲਾਨ ਕੱਟਣੇ ਹਨ ਤਾਂ ਪੁਲਿਸ ਖੜ੍ਹੀ ਹੋਵੇਗੀ, ਪਰ ਸੁਰੱਖਿਆ ਪ੍ਰਬੰਧ ਜ਼ੀਰੋ ਹੈ। ਅਧਿਆਪਕ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦਿਆਂ ਗੁਹਾਰ ਲਗਾਈ ਹੈ।

Third theft in three months at st georges convent school in jalandhar


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now