ਲੁਧਿਆਣਾ ਦੇ ਨਾਮੀ ਜਿਮ ਮਾਲਕ ਨਾਲ ਧੋਖਾਧੜੀ, ਵਰਕਰ ਕੁੜੀਆਂ ਨੇ ਜਿਮ ਮੈਂਬਰਸ਼ਿਪ ਦੀ ਪੇਮੈਂਟ ਆਪਣੇ ਖਾਤਿਆਂ ਵਿੱਚ ਕਰਵਾਈ ਟ੍ਰਾਂਸਫਰ

ਲੁਧਿਆਣਾ ਦੇ ਨਾਮੀ ਜਿਮ ਮਾਲਕ ਨਾਲ ਧੋਖਾਧੜੀ, ਵਰਕਰ ਕੁੜੀਆਂ ਨੇ ਜਿਮ ਮੈਂ


LPTV News / Ludhiana

ਪ੍ਰਿਯਾ ਅਰੋੜਾ (ਨਿਵਾਸੀ ਰਿਸ਼ੀ ਨਗਰ) ਅਤੇ ਸ਼ਿਵਾਨੀ ਖ਼ਿਲਾਫ਼ FIR ਦਰਜ

ਮਾਮਲਾ ਦਰਜ

ਲੁਧਿਆਣਾ ਦੇ ਜਾਲੰਧਰ ਬਾਈਪਾਸ ਦੇ ਨੇੜੇ ਇੱਕ ਨਾਮੀ ਜਿਮ ਦੇ ਮਾਲਕ ਨਾਲ ਦੋ ਵਰਕਰ ਕੁੜੀਆਂ ਨੇ ਧੋਖਾਧੜੀ ਕਰ ਦਿੱਤੀ। ਉਨ੍ਹਾਂ ਵੱਲੋਂ ਜਿਮ ਵਿੱਚ ਆਉਣ ਵਾਲੇ ਲੋਕਾਂ ਤੋਂ ਫੀਸ ਲੈ ਕੇ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਉਂਦੀਆਂ ਰਹੀਆਂ। ਥਾਣਾ ਸਲੇਮ ਟਾਬਰੀ ਪੁਲਿਸ ਨੇ ਵਿਕਾਸ ਪਾਹਵਾ ਦੀ ਸ਼ਿਕਾਇਤ 'ਤੇ ਪ੍ਰਿਯਾ ਅਰੋੜਾ (ਨਿਵਾਸੀ ਰਿਸ਼ੀ ਨਗਰ) ਅਤੇ ਸ਼ਿਵਾਨੀ ਖ਼ਿਲਾਫ਼ FIR ਦਰਜ ਕਰ ਲਈ ਹੈ। 

ਸ਼ਿਕਾਇਤ ਮੁਤਾਬਕ, ਦੋਵੇਂ ਯੁਵਤੀਆਂ ਜਿਮ ਦੇ ਫਰੰਟ ਡੈਸਕ 'ਤੇ ਰਿਸੈਪਸ਼ਨਿਸਟ ਦਾ ਕੰਮ ਵੇਖਦੀਆਂ ਸਨ। ਜਦੋਂ ਵੀ ਕੋਈ ਨਵਾਂ ਗਾਹਕ ਮੈਂਬਰਸ਼ਿਪ ਲੈਣ ਜਾਂ ਫੀਸ ਜਮ੍ਹਾਂ ਕਰਵਾਉਣ ਆਉਂਦਾ ਸੀ ਤਾਂ ਇਹ ਉਸਨੂੰ ਜਿਮ ਦੇ ਬਾਹਰ ਨਕਦ ਦੇਣ ਜਾਂ ਗੂਗਲ ਪੇ ਰਾਹੀਂ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਿੱਜੀ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਨ ਨੂੰ ਕਹਿੰਦੀਆਂ ਸਨ। 

ਉਨ੍ਹਾਂ ਨੇ ਲੰਬੇ ਸਮੇਂ ਤੱਕ ਜਿਮ ਪ੍ਰਬੰਧਨ ਨੂੰ ਧੋਖੇ ਵਿੱਚ ਰੱਖਿਆ। ਜਿਮ ਪ੍ਰਬੰਧਨ ਨੂੰ ਜਦੋਂ ਇਸਦਾ ਪਤਾ ਲੱਗਾ ਤਾਂ ਉਨ੍ਹਾਂ ਨੇ 20 ਜੂਨ 2026 ਨੂੰ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਇਸਦੀ ਲਿਖਤੀ ਸ਼ਿਕਾਇਤ ਦਿੱਤੀ।

Female Staff Members Had Gym Membership Payments Transferred To Their Own Accounts


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now