ਚੰਡੀਗੜ੍ਹ ਮੇਅਰ ਚੋਣ- ਤਿੰਨ ਕੌਂਸਲਰਾਂ ਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਆਪ ਪਰੇਸ਼ਾਨ, ਕਿਹਾ- ਇਹ ਹੈ ਆਪ੍ਰੇਸ਼ਨ ਲੋਟਸ
raghuvanshi /
ਸਟੇਟ ਡੈਸਕ: ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ। ਇਸ ਤੋਂ ਪਹਿਲਾਂ ਐਤਵਾਰ ਰਾਤ ਆਪ ਦੇ ਤਿੰਨ ਕੌਂਸਲਰ ਭਾਜਪਾ ਚ ਸ਼ਾਮਲ ਹੋ ਗਏ ਸਨ। ਇਸ ਸਬੰਧੀ ਚੰਡੀਗੜ੍ਹ ‘ਆਪ’ ਦੇ ਸਹਿ-ਇੰਚਾਰਜ ਡਾ: ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਭਾਜਪਾ ਨੇ ‘ਆਪ੍ਰੇਸ਼ਨ ਲੋਟਸ’ ਸ਼ੁਰੂ ਕੀਤਾ ਹੈ। ਜੋ ਕੌਂਸਲਰ ਤਿੰਨ ਦਿਨ ਪਹਿਲਾਂ ਤੱਕ ਭਾਜਪਾ ਦਾ ਵਿਰੋਧ ਕਰ ਰਹੇ ਸਨ, ਲੋਕਤੰਤਰ ਦੀ ਲੜਾਈ ਲੜ ਰਹੇ ਸਨ, ਉਨ੍ਹਾਂ ਨੂੰ ਜਾਂ ਤਾਂ ਭਾਜਪਾ ਨੇ ਡਰਾ ਧਮਕਾ ਕੇ ਖਰੀਦ ਲਿਆ ਹੈ। ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕਿਹਾ ਕਿ ਉਹ ਕਦੇ ਵੀ ਆਮ ਆਦਮੀ ਪਾਰਟੀ ਨਾਲ ਸਬੰਧਤ ਨਹੀਂ ਰਹੇ। ਉਸ ਨੂੰ ਕੁਝ ਦਿਨ ਗੁੰਮਰਾਹ ਕੀਤਾ ਗਿਆ, ਜਿਸ ਕਾਰਨ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਉੱਥੇ ਜਾਂਦੇ ਹੀ ਉਨ੍ਹਾਂ ਦੇ ਫੋਨ ਬੰਦ ਹੋ ਗਏ ਪਰ ਹੁਣ ਉਹ ਭਾਜਪਾ ਚ ਹਨ। ਉਹ ਡੇਢ ਸਾਲ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਭਵਿੱਖ ਵਿੱਚ ਵੀ ਭਾਜਪਾ ਵਿੱਚ ਹੀ ਰਹਿਣਗੇ।
Live punjabi tv