ਸ੍ਰਿਤੀ ਮੰਧਾਨਾ ਨੇ ਏਸ਼ੀਆ ਕੱਪ ਵਿੱਚ ਸੈਂਕੜਾ ਲਾਉਂਦਿਆਂ ਹੀ ਬਣਾਏ ਕਈ ਵਿਸ਼ਵ ਰਿਕਾਰਡ, ਦਿੱਗਜਾਂ ਨੂੰ ਪਿੱਛੇ ਛੱਡ ਕੇ ਹਾਸਲ ਕੀਤੀ ਵੱਡੀ ਪ੍ਰਾਪਤੀ
September 4, 2026 / sports
LPTV News /
Dubai
ਸਭ ਤੋਂ ਵੱਧ ਰਨ ਬਣਾਉਣ ਦਾ ਵਿਸ਼ਵ ਰਿਕਾਰਡ
ਸਾਬਕਾ ਭਾਰਤੀ ਕਪਤਾਨ ਮਿਤਾਲੀ ਰਾਜ ਦੇ 10868 ਰਨਾਂ ਦੇ ਰਿਕਾਰਡ ਨੂੰ ਤੋੜ ਦਿੱਤਾ
ਵੁਮੈਂਸ ਏਸ਼ੀਆ ਕੱਪ ਵਿੱਚ ਟੀਮ ਇੰਡੀਆ ਦੀ ਸਟਾਰ ਬੱਲੇਬਾਜ਼ ਸ੍ਰਿਤੀ ਮੰਧਾਨਾ ਨੇ ਹਾਂਗਕਾਂਗ ਖਿਲਾਫ਼ ਸ਼ਾਨਦਾਰ ਸੈਂਕੜਾ ਲਗਾਇਆ ਹੈ। ਉਨ੍ਹਾਂ ਆਪਣੀ ਖਾਸ ਪਾਰੀ ਦੇ ਸਦਕਾ ਕਈ ਵੱਡੇ ਰਿਕਾਰਡ ਆਪਣੇ ਨਾਮ ਕਰ ਲਏ ਹਨ। ਆਓ ਆਪ ਨੂੰ ਇਨ੍ਹਾਂ ਬਾਰੇ ਦੱਸਦੇ ਹਾਂ।
2026 ਵੁਮੈਂਸ ਏਸ਼ੀਆ ਕੱਪ ਵਿੱਚ ਸ੍ਰਿਤੀ ਮੰਧਾਨਾ ਨੇ ਸੈਂਕੜਾ ਲਗਾ ਕੇ ਤਹਿਲਕਾ ਮਚਾ ਦਿੱਤਾ ਹੈ। ਮੰਧਾਨਾ ਨੇ ਹਾਂਗਕਾਂਗ ਖਿਲਾਫ਼ 64 ਗੇਂਦਾਂ ਵਿੱਚ 14 ਚੌਕੇ ਅਤੇ 7 ਛੱਕਿਆਂ ਦੀ ਮਦਦ ਨਾਲ 124 ਰਨਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੂੰ ਇਸ ਪਾਰੀ ਦੀ ਲੋੜ ਵੀ ਸੀ। ਥਾਈਲੈਂਡ ਖਿਲਾਫ਼ ਪਹਿਲੇ ਮੁਕਾਬਲੇ ਵਿੱਚ ਉਹ ਜ਼ਿਆਦਾ ਰਨ ਨਹੀਂ ਬਣਾ ਪਾਈਆਂ ਸਨ। ਮੰਧਾਨਾ ਦੀ ਇਸ ਪਾਰੀ ਦੇ ਸਦਕਾ ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 153 ਰਨ ਬਣਾਏ। ਮੰਧਾਨਾ ਨੇ ਆਪਣੇ ਇਸ ਸੈਂਕੜੇ ਨਾਲ ਕਈ ਵੱਡੇ ਰਿਕਾਰਡ ਆਪਣੇ ਨਾਮ ਕਰ ਲਏ ਹਨ। ਆਓ ਆਪ ਨੂੰ ਇਨ੍ਹਾਂ ਬਾਰੇ ਦੱਸਦੇ ਹਾਂ।
ਇੰਟਰਨੈਸ਼ਨਲ ਵੁਮੈਂਸ ਕ੍ਰਿਕਟ ਦੀ ਹੁਣ ਸ੍ਰਿਤੀ ਮੰਧਾਨਾ ਰਾਣੀ ਬਣ ਚੁੱਕੀ ਹੈ। ਸਭ ਤੋਂ ਵੱਧ ਰਨ ਬਣਾਉਣ ਦੇ ਮਾਮਲੇ ਵਿੱਚ ਉਹ ਟੌਪ 'ਤੇ ਪਹੁੰਚ ਗਈ ਹੈ। ਉਨ੍ਹਾਂ ਸਾਬਕਾ ਭਾਰਤੀ ਕਪਤਾਨ ਮਿਤਾਲੀ ਰਾਜ ਦੇ 10868 ਰਨਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਕਾਰਨਾਮਾ ਕਰਨ ਲਈ 113 ਰਨਾਂ ਦੀ ਲੋੜ ਸੀ। ਮੰਧਾਨਾ ਨੇ ਇੱਕੋ ਪਾਰੀ ਵਿੱਚ ਮਿਤਾਲੀ ਦਾ ਰਿਕਾਰਡ ਢਾਹ ਦਿੱਤਾ। ਹੁਣ ਉਹ ਵੁਮੈਂਸ ਕ੍ਰਿਕਟ ਵਿੱਚ ਸਭ ਤੋਂ ਵੱਧ ਰਨ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ। ਮੰਧਾਨਾ ਨੇ ਸੂਜ਼ੀ ਬੇਟਸ, ਸ਼ਾਰਲਟ ਐਡਵਰਡਸ ਅਤੇ ਸਟੈਫਨੀ ਟੇਲਰ ਵਰਗੀਆਂ ਦਿੱਗਜ ਵੁਮੈਂਸ ਨੂੰ ਪਿੱਛੇ ਕਰਕੇ ਵੱਡਾ ਮੁਕਾਮ ਹਾਸਲ ਕੀਤਾ ਹੈ।
Smriti mandhana breaks big records womens asia cup 2026