ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ, ਲਗਾਤਾਰ ਚੌਥੀ ਜਿੱਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਪੱਤਰਕਾਰ ਨਿਧੀ ਰਾਜਦਾਨ ਨੇ ਕੀਤੀ ਸ਼ਾਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਡਰਾਫਟਿੰਗ ਕਮੇਟੀ ਨੇ 23 ਜ਼ਿਲ੍ਹਾ ਇਕਾਈਆਂ ਭੰਗ ਕਰਨ ਦਾ ਫ਼ੈਸਲਾ ਰੱਦ ਕੀਤਾ ਗੋਰਾਇਆ ਅਤੇ ਫਿਲੌਰ ਵਿੱਚ ਅਕਾਲੀ ਦਲ ਟਰੇਡ ਵਿੰਗ ਦੀਆਂ ਨਿਯੁਕਤੀਆਂ ਸੁਨੀਲ ਜਾਖੜ ਨੇ ਮਾਨ ਸਰਕਾਰ ’ਤੇ ਕੀਤਾ ਹਮਲਾ ਲੁਧਿਆਣਾ ਵਿੱਚ ਇੱਕਤਰਫ਼ਾ ਪਿਆਰ ਕਾਰਨ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਇਲਾਜ ਜਾਰੀ ਆਪ ਦੀ ਸੂਚੀ ਜਾਰੀ ਹੋਣ ਮਗਰੋਂ ਦੋ ਵਿਧਾਇਕਾਂ ਨੇ ਪਾਰਟੀ ਛੱਡੀ, ਲੁਧਿਆਣਾ ਵਿੱਚ ਐਨਆਰਆਈ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਮੋਹਾਲੀ ਵਿੱਚ ਨਸ਼ਾ ਤਸਕਰੀ ਨੈੱਟਵਰਕ ਦੀਆਂ 20.10 ਕਰੋੜ ਰੁਪਏ ਦੀਆਂ 25 ਜਾਇਦਾਦਾਂ ਫ੍ਰੀਜ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-11-2026 05:30 AM

ਹੁਣ ਔਰਤ ਨਹੀਂ ਬਣ ਸਕਦੀ ਮੰਤਰੀ, ਕਰਨਗੀਆਂ ਸਿਰਫ ਬੱਚੇ ਪੈਦਾ, ਪੜ੍ਹੋ ਪੂਰਾ ਮਾਮਲਾ

ਹੁਣ ਔਰਤ ਨਹੀਂ ਬਣ ਸਕਦੀ ਮੰਤਰੀ, ਕਰਨਗੀਆਂ ਸਿਰਫ ਬੱਚੇ ਪੈਦਾ, ਪੜ੍ਹੋ ਪੂ


LPTV / Chandigarh

ਤਾਲਿਬਾਨ ਨੇ ਬੀਤੇ ਦਿਨੀਂ ਅਫਗਾਨਿਸਤਾਨ ਵਿੱਚ ਆਪਣੀ ਕੈਬਨਿਟ ਦਾ ਗਠਨ ਕੀਤਾ ਹੈ। ਇਸ ਕੈਬਨਿਟ ਵਿੱਚ 33 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਉਸ ਵਿੱਚ ਕਿਸੇ ਔਰਤ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ਹੈ। ਹੁਣ ਤਾਲਿਬਾਨ ਨੇ ਔਰਤਾਂ ਬਾਰੇ ਹਾਸੋ-ਹੀਣੇ ਬਿਆਨ ਦਿੱਤੇ ਹਨ। ਤਾਲਿਬਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਔਰਤਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਦਿੱਤੀ ਜਾਵੇਗੀ, ਔਰਤਾਂ ਦਾ ਕੰਮ ਸਿਰਫ ਬੱਚੇ ਪੈਦਾ ਕਰਨਾ ਹੈ।

ਤਾਲਿਬਾਨ ਦੇ ਬੁਲਾਰੇ ਸਈਦ ਜ਼ਕੀਰਉੱਲਾ ਹਾਸ਼ਮੀ ਨੇ ਹੁਣ ਔਰਤਾਂ ਬਾਰੇ ਕਿਹਾ ਹੈ ਕਿ ਔਰਤ ਮੰਤਰੀ ਨਹੀਂ ਬਣ ਸਕਦੀ। ਇਹ ਉਸ ਭਾਰ ਵਾਂਗ ਹੋਵੇਗਾ, ਜਿਸ ਨੂੰ ਉਹ ਚੁੱਕ ਨਹੀਂ ਸਕਦੀ। ਔਰਤਾਂ ਦਾ ਮੰਤਰੀ ਮੰਡਲ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੂੰ ਕੇਵਲ ਬੱਚੇ ਪੈਦਾ ਕਰਨੇ ਚਾਹੀਦੇ ਹਨ। ਜਿਹੜੀਆਂ ਔਰਤਾਂ ਪ੍ਰਦਰਸ਼ਨ ਕਰਦੀਆ ਦਿਸਦੀਆਂ ਹਨ, ਉਹ ਅਫਗਾਨਿਸਤਾਨ ਦੀਆਂ ਸਾਰੀਆਂ ਔਰਤਾਂ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ

ਗੌਰਤਲਬ ਹੈ ਕਿ ਤਾਲਿਬਾਨ ਸ਼ੁਰੂ ਤੋਂ ਹੀ ਔਰਤਾਂ ਨਾਲ ਬੇਇਨਸਾਫ਼ੀ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਇੱਕ ਉੱਚ-ਅਧਿਕਾਰੀ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਅਧਿਕਾਰੀਆਂ ਨੂੰ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਅਧਿਕਾਰੀ ਪ੍ਰਮਿਲਾ ਪੈਟਨ ਦੇ ਹਵਾਲੇ ਨਾਲ ਕਿਹਾ ਗਿਆ ਹੈ,“ਔਰਤਾਂ ਨੂੰ ਸ਼ਾਂਤੀਪੂਰਨ ਵਿਰੋਧ ਤੇ ਹਿੰਸਾ ਤੋਂ ਮੁਕਤ ਜੀਵਨ ਜਿਊਣ ਦਾ ਅਧਿਕਾਰ ਹੈ।"

Now a woman cannot become a minister she will only give birth to children Read the whole matter


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now