ਦਿੱਲੀ ਭਾਜਪਾ ਨੇ ਕੇਜਰੀਵਾਲ ’ਤੇ ‘ਬੇਈਮਾਨ ’ ਆਗੂ ਨੂੰ ਲੁਧਿਆਣਾ ਤੋਂ ਟਿਕਟ ਦੇਣ ’ਤੇ ਕੀਤਾ ਹਮਲਾ ਸ਼ਿਮਲਾ ਵਿੱਚ ਡੂੰਘੀ ਖੱਡ ਵਿੱਚ ਵਾਹਨ ਡਿੱਗਾ ਫਾਈਬਰ ਆਪਟਿਕਸ ਦੇ ਪਿਤਾ ਡਾ. ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ’ਤੇ ਯਾਦਗਾਰੀ ਸੈਮੀਨਾਰ ਨਸ਼ਿਆਂ ਦੇ ਮਾਮਲਿਆਂ ਦੀ ਤੇਜ਼ ਸੁਣਵਾਈ ਲਈ 35 ਵਿਸ਼ੇਸ਼ ਐਨਡੀਪੀਐਸ ਅਦਾਲਤਾਂ ਨੂੰ ਦਿੱਤੀ ਮਨਜ਼ੂਰੀ ਡੇਰਾ ਬਿਆਸ ਦੇ ਸੇਵਾਦਾਰ ਦੀ ਗੋਲੀ ਮਾਰ ਕੇ ਹੱਤਿਆ, ਇੱਕ ਹੋਰ ਗੰਭੀਰ ਜ਼ਖ਼ਮੀ ਆਪ ਨੇ ਪੰਜਾਬ ਵਿਧਾਨ ਸਭਾ ਚੋਣ 2027 ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-11-2026 05:30 AM ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾਇਆ, ਪੱਛਮੀ ਏਸ਼ੀਆ ਸੰਘਰਸ਼ ਵਿੱਚ 14 ਨਾਵਿਕਾਂ ਸਮੇਤ 22 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰਾਲੇ ਨੇ ਜਤਾਈ ਚਿੰਤਾ ਉੱਤਰਾਖੰਡ ਵਿੱਚ ਬਦਰੀਨਾਥ ਤੋਂ ਲੌਟ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ,

ਲੁਧਿਆਣਾ ਵਿੱਚ ਸ਼ਾਦੀ ਦਾ ਝਾਂਸਾ ਦੇ ਕੇ ਮਹਿਲਾ ਨਾਲ ਬਲਾਤਕਾਰ ਦਾ ਇਲਜ਼ਾਮ

ਲੁਧਿਆਣਾ ਵਿੱਚ ਸ਼ਾਦੀ ਦਾ ਝਾਂਸਾ ਦੇ ਕੇ ਮਹਿਲਾ ਨਾਲ ਬਲਾਤਕਾਰ ਦਾ ਇਲਜ਼ਾ


Live Punjabi TV / Ludhiana

ਨਿੱਜੀ ਵੀਡੀਓ ਬਣਾਉਣ ਦੀ ਵੀ ਸ਼ਿਕਾਇਤ

ਮਹਿਲਾ ਦੀ ਮੁਲਾਜ਼ਮ ਨਾਲ ਮੁਲਾਕਾਤ ਇੱਕ ਮੈਡੀਟੇਸ਼ਨ ਕੈਂਪ ਵਿੱਚ ਹੋਈ ਸੀ

ਲੁਧਿਆਣਾ: ਇੱਕ ਮਹਿਲਾ ਨੇ ਆਪਣੇ ਦੋਸਤ ’ਤੇ ਸ਼ਾਦੀ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਅਤੇ ਬਾਅਦ ਵਿੱਚ ਨਿੱਜੀ ਵੀਡੀਓ ਰਾਹੀਂ ਦਬਾਅ ਬਣਾਉਣ ਦਾ ਇਲਜ਼ਾਮ ਲਗਾਇਆ ਹੈ। ਮਹਿਲਾ ਦੀ ਸ਼ਿਕਾਇਤ ’ਤੇ ਥਾਣਾ ਸਰਾਭਾ ਨਗਰ ਪੁਲਿਸ ਨੇ ਮੁਲਜ਼ਮ ਸੁਮਿਤ, ਨਿਵਾਸੀ ਸੂਰਯਾ ਐਨਕਲੇਵ, ਬਰਨਾਲਾ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਨੇ ਦੱਸਿਆ ਕਿ ਉਸ ਦੇ ਤੇ ਉਸ ਦੇ ਪਤੀ ਦੇ ਸਬੰਧ ਤਣਾਅਪੂਰਨ ਸਨ। ਇਸੇ ਦੌਰਾਨ ਉਸ ਦੀ ਦੋਸਤੀ ਸੁਮਿਤ ਨਾਲ ਹੋ ਗਈ। ਮਹਿਲਾ ਦਾ ਪਤੀ ਨਾਲ ਕਰੀਬ ਚਾਰ ਸਾਲ ਪਹਿਲਾਂ ਤਲਾਕ ਹੋ ਚੁੱਕਾ ਸੀ।

ਇਲਜ਼ਾਮ ਹੈ ਕਿ ਸੁਮਿਤ ਨੇ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਸ਼ਾਦੀ ਕਰਵਾਉਣ ਦਾ ਝਾਂਸਾ ਦਿੱਤਾ ਅਤੇ ਉਸ ਨਾਲ ਕਿਰਾਏ ਦੇ ਫਲੈਟ ਵਿੱਚ ਸਰੀਰਕ ਸਬੰਧ ਬਣਾਉਂਦਾ ਰਿਹਾ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਕੋਲ ਉਸ ਦੀ ਨਿੱਜੀ ਵੀਡੀਓ ਵੀ ਸੀ। ਪਿਛਲੇ ਇੱਕ ਸਾਲ ਤੋਂ ਸੁਮਿਤ ਨਾਲ ਉਸ ਦਾ ਵਿਵਾਦ ਚੱਲ ਰਿਹਾ ਸੀ।

ਮਹਿਲਾ ਦੀ ਮੁਲਾਜ਼ਮ ਨਾਲ ਮੁਲਾਕਾਤ ਇੱਕ ਮੈਡੀਟੇਸ਼ਨ ਕੈਂਪ ਵਿੱਚ ਹੋਈ ਸੀ। ਮੁਲਜ਼ਮ ਮੈਡੀਟੇਸ਼ਨ ਕੈਂਪ ਲਗਾਉਣ ਦਾ ਕੰਮ ਕਰਦਾ ਹੈ। ਮਹਿਲਾ ਨੇ ਇਲਜ਼ਾਮ ਲਗਾਇਆ ਕਿ 29 ਅਕਤੂਬਰ 2026 ਨੂੰ ਮੁਲਜ਼ਮ ਉਸ ਦੇ ਘਰ ਆਇਆ। ਉਸ ਨੇ ਨਿੱਜੀ ਵੀਡੀਓ ਡਿਲੀਟ ਕਰਨ ਦਾ ਬਹਾਨਾ ਬਣਾਇਆ ਅਤੇ ਇਸ ਦੌਰਾਨ ਉਸ ਨਾਲ ਜ਼ਬਰਦਸਤੀ ਕੀਤੀ। ਪੁਲਿਸ ਦੀ ਜਾਂਚ ਜਾਰੀ ਹੈ।

Woman Accused Of Raping Her On The Pretext Of Marriage In Ludhiana


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now