ਅਮਿਤਾਭ ਨੂੰ ਪੰਜਾਬ ਦੇ ਵਕੀਲ ਨੇ ਭੇਜਿਆ ਲੀਗਲ ਨੋਟਿਸ

ਅਮਿਤਾਭ ਨੂੰ ਪੰਜਾਬ ਦੇ ਵਕੀਲ ਨੇ ਭੇਜਿਆ ਲੀਗਲ ਨੋਟਿਸ


Live Punjabi TV / Sangrur

ਕੌਣ ਬਣੇਗਾ ਕਰੋੜਪਤੀ' ਵਿੱਚ ਪੰਜਾਬ ਨੂੰ ਬਦਨਾਮ ਕਰਨ ਦੇ ਇਲਜ਼ਾਮ

ਸਵਾਲ ਪੁੱਛਿਆ ਗਿਆ ਕਿ 'ਹਾਲ ਹੀ ਵਿੱਚ ਕਿਹੜੇ ਸੂਬੇ ਵਿੱਚ ਅਪਰਾਧੀ ਥਾਣਿਆਂ ਵਿੱਚ ਬੰਬ ਬਲਾਸਟ ਕਰਨ ਤੋਂ ਨਹੀਂ ਡਰ ਰਹੇ'।

ਸੰਗਰੂਰ, 22 ਨਵੰਬਰ : ਪੰਜਾਬ ਦੇ ਇੱਕ ਵਕੀਲ ਨੇ ਅਦਾਕਾਰ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਇੱਕ ਲੀਗਲ ਨੋਟਿਸ ਭੇਜਿਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸੋਨੀ ਟੀਵੀ ਦੇ ਸ਼ੋਅ 'ਕੌਣ ਬਣੇਗਾ ਕਰੋੜਪਤੀ' ਵਿੱਚ ਐਂਕਰ ਅਮਿਤਾਭ ਬੱਚਨ ਵੱਲੋਂ ਇੱਕ ਪ੍ਰਤੀਯੋਗੀ ਤੋਂ ਪੁੱਛੇ ਗਏ ਸਵਾਲ ਰਾਹੀਂ ਪੰਜਾਬ ਨੂੰ ਬਦਨਾਮ ਕੀਤਾ ਗਿਆ।

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ KBC ਵਿੱਚ ਇਹ ਸਵਾਲ ਪੁੱਛਿਆ ਗਿਆ ਕਿ 'ਹਾਲ ਹੀ ਵਿੱਚ ਕਿਹੜੇ ਸੂਬੇ ਵਿੱਚ ਅਪਰਾਧੀ ਥਾਣਿਆਂ ਵਿੱਚ ਬੰਬ ਬਲਾਸਟ ਕਰਨ ਤੋਂ ਨਹੀਂ ਡਰ ਰਹੇ'। ਸਵਾਲ ਦੇ ਜਵਾਬ ਲਈ ਦਿੱਤੇ ਵਿਕਲਪਾਂ ਵਿੱਚ ਪੰਜਾਬ ਵੀ ਸ਼ਾਮਲ ਸੀ ਅਤੇ ਪ੍ਰਤੀਯੋਗੀ ਦੇ ਛੱਤੀਸਗੜ੍ਹ ਚੁਣਨ 'ਤੇ ਅਮਿਤਾਭ ਬੱਚਨ ਵੱਲੋਂ ਪੰਜਾਬ ਨੂੰ ਸਹੀ ਜਵਾਬ ਕਰਾਰ ਦਿੱਤਾ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਬਹੁ-ਗਿਣਤੀ ਲੋਕਾਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਲਿੱਪ ਅਸਲੀ ਨਹੀਂ ਹੈ, ਸਗੋਂ AI ਰਾਹੀਂ ਛੇੜਖਾਨੀ ਕਰ ਕੇ ਪਾਈ ਗਈ ਹੈ।

ਇਸ ਮਾਮਲੇ ਵਿੱਚ ਸੰਗਰੂਰ ਦੇ ਰਹਿਣ ਵਾਲੇ ਐਡਵੋਕੇਟ ਇੰਦਰਜੀਤ ਅਰੋੜਾ ਵੱਲੋਂ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ ਹੈ। ਇਸ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਤੋਂ ਬਿਨਾਂ ਕਿਸੇ ਸ਼ਰਤ ਦੇ ਮਾਫ਼ੀ ਮੰਗਣ ਅਤੇ ਵੀਡੀਓ ਨੂੰ ਹਟਵਾਉਣ ਦੀ ਗੱਲ ਆਖੀ ਗਈ ਹੈ। ਵਕੀਲ ਨੇ ਇਹ ਵੀ ਕਿਹਾ ਹੈ ਕਿ ਜੇਕਰ ਵੀਡੀਓ ਏਆਈ ਰਾਹੀਂ ਵੀ ਤਿਆਰ ਕੀਤੀ ਗਈ ਹੈ ਤਾਂ ਇਸ ਦਾ ਪਤਾ ਵੀ ਨੋਟਿਸ ਦਾ ਜਵਾਬ ਮਿਲਣ 'ਤੇ ਹੀ ਲੱਗ ਸਕਦਾ ਹੈ।

Lawyer From Punjab Sends Legal Notice To Amitabh


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now