ਸਿੱਧੂ ਮੂਸੇਆਲਾ ਨੇ ਪਾਕਿਸਤਾਨ 'ਚ ਧੂੰਮਾਂ ਪਾਉਣ ਦੀ ਖਿੱਚੀ ਤਿਆਰੀ

ਸਿੱਧੂ ਮੂਸੇਆਲਾ ਨੇ ਪਾਕਿਸਤਾਨ 'ਚ ਧੂੰਮਾਂ ਪਾਉਣ ਦੀ ਖਿੱਚੀ ਤਿਆਰੀ


LPTV / Chandigarh

ਸਿੱਧੂ ਮੂਸੇਵਾਲਾ ਦਾ ਇਸ ਸਮੇਂ ਪੰਜਾਬੀ ਇੰਡਸਟਰੀ ਵਿੱਚ ਡੰਕਾ ਵੱਜਦਾ ਹੈ। ਸਿੱਧੂ ਨੇ ਹਾਲ ਹੀ ਵਿੱਚ ਆਪਣੀ ਐਲਬਮ ਮੂਸਟੇਪ ਰਿਲੀਜ਼ ਕੀਤੀ ਹੈ। ਮੂਸਟੇਪ ਨੂੰ ਸਿੱਧੂ ਮੂਸੇਵਾਲਾ ਦੇ ਕਰੀਅਰ ਦਾ ਸਭ ਤੋਂ ਵੱਡਾ ਪ੍ਰੋਜੈਕਟ ਕਿਹਾ ਗਿਆ। ਸਿੱਧੂ ਮੂਸੇਵਾਲਾ ਨੇ ਸਾਰਿਆਂ ਨੂੰ ਸਹੀ ਸਾਬਤ ਕੀਤਾ ਹੈ। ਮੂਸਟੇਪ ਦੀ ਸਕਸੈਸ ਤੇ ਸਿੱਧੂ ਨੇ ਲਾਈਵ ਆ ਕੇ ਸਭ ਦਾ ਧੰਨਵਾਦ ਕੀਤਾ ਤੇ ਆਪਣੇ ਫੈਨਜ਼ ਨਾਲ ਇੱਕ ਹੋਰ ਸਰਪ੍ਰਾਈਜ਼ ਸ਼ੇਅਰ ਵੀ ਕੀਤਾ।

ਸਿੱਧੂ ਨੇ ਖੁਲਾਸਾ ਕੀਤਾ ਕਿ ਮੂਸਟੇਪ ਟੂਰ ਹੋਣ ਜਾ ਰਿਹਾ ਹੈ। ਉਸ ਨੇ ਕਿਹਾ ਕਿ ਵਰਲਡ ਟੂਰ ਦੀ ਅਨਾਊਸਮੈਂਟ ਜਲਦੀ ਕੀਤੀ ਜਾਏਗੀ। ਕਰੀਬ 7 ਦੇਸ਼ਾਂ ਵਿੱਚ ਟੂਰ ਕੀਤਾ ਜਾਵੇਗਾ ਜਿਸ ਵਿੱਚ ਪਾਕਿਸਤਾਨ ਵੀ ਸ਼ਾਮਲ ਹੋਵੇਗਾ। ਪਾਕਿਸਤਾਨ ਵਿੱਚ ਵੀ ਸਿੱਧੂ ਦੀ ਵੱਡੀ ਫੈਨ ਫੌਲੋਇੰਗ ਹੈ। ਸਿੱਧੂ ਮੂਸੇਵਾਲਾ ਹੁਣ ਤਕ ਕਈ ਦੇਸ਼ਾਂ ਵਿੱਚ ਆਪਣਾ ਲਾਈਵ ਕੌਂਸਰਟ ਕਰ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦ ਸਿੱਧੂ ਪਾਕਿਸਤਾਨ ਵਿੱਚ ਆਪਣਾ ਸ਼ੋਅ ਕਰੇਗਾ। ਉਮੀਦ ਇਹ ਕੀਤੀ ਜਾ ਰਹੀ ਹੈ ਕਿ ਮੂਸਟੇਪ ਐਲਬਮ ਦੇ ਐਂਡ ਤੋਂ ਬਾਅਦ ਜਲਦੀ ਹੀ ਟੂਰ ਸ਼ੈਡਿਊਲ ਕੀਤਾ ਜਾਏਗਾ।

Sidhu Mooseyalas preparations for putting smoke in Pakistan


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now