ਕੱਲ੍ਹ ਤੋਂ ਇਟਲੀ ਦੀਆਂ ਘੜੀਆਂ ਹੋ ਜਾਣਗੀਆਂ ਇਕ ਘੰਟਾ ਪਿੱਛੇ, ਜਾਣੋ ਕਾਰਨ
LPTV / Chandigarh
ਵਿਦੇਸ਼ ਡੈਸਕ : ਸੰਨ 2001 ਤੋਂ ਸ਼ੁਰੂ ਹੋਇਆ ਯੂਰਪੀਅਨ ਦੇਸ਼ਾਂ ਦਾ ਸਮਾਂ ਬਦਲਣ ਦੀ ਪ੍ਰਕਿਰਿਆ ਹੁਣ ਤੱਕ ਜਾਰੀ ਹੈ। ਯੂਰਪੀਅਨ ਦੇਸ਼ਾਂ ਵਿਚ ਹਰ ਸਾਲ ਗਰਮੀਆਂ ਤੇ ਸਰਦੀਆਂ 'ਚ ਘੜੀਆਂ ਦੇ ਸਮੇਂ ਵਿਚ ਬਦਲਾਅ ਕੀਤਾ ਜਾਂਦਾ ਹੈ। ਭਾਵ ਸਰਦੀਆਂ ਵਿਚ ਸਮਾਂ ਇਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਗਰਮੀਆਂ ਵਿੱਚ ਇੱਕ ਘੰਟਾ ਅੱਗੇ ਆ ਜਾਂਦਾ ਹੈ।
ਇਟਲੀ ਅਤੇ ਪੂਰੇ ਯੂਰਪ ਵਿਚ ਵੀ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਦੇ ਅਖੀਰਲੇ ਹਫ਼ਤੇ ਸਮਾਂ ਤਬਦੀਲ ਹੁੰਦਾ ਹੈ। ਹੁਣ ਇਹ ਸਮਾਂ ਗਰਮੀਆ ਦੇ ਸਮੇਂ ਤੋਂ ਬਦਲ ਕੇ ਸਰਦੀਆ ਦੇ ਸਮੇਂ ਵਿਚ ਤਬਦੀਲ ਹੋਵੇਗਾ। 28 ਅਕਤੂਬਰ ਸ਼ਨੀਵਾਰ ਦੀ ਰਾਤ ਅਤੇ 29 ਅਕਤੂਬਰ ਐਤਵਾਰ ਦੀ ਤੜਕੇ ਤਿੰਨ ਵਜੇ ਇਟਲੀ ਦੀਆਂ ਘੜੀਆਂ ਇਕ ਘੰਟਾ ਪਿੱਛੇ ਆ ਜਾਣਗੀਆਂ।
ਭਾਵ 29 ਅਕਤੂਬਰ ਤੜਕੇ ਨੂੰ ਜਦੋਂ ਘੜ੍ਹੀ 'ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਵਜੇ ਸਮਝਿਆ ਜਾਵੇਗਾ। ਇਹ ਸਮਾਂ ਮਾਰਚ ਦੇ ਅਖੀਰਲੇ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਤੱਕ ਇਸੇ ਤਰਾਂ ਚੱਲਦਾ ਰਹੇਗਾ ਅਤੇ 29 ਅਕਤੂਬਰ ਦੀ ਸਵੇਰ ਤੋਂ ਭਾਰਤ ਅਤੇ ਇਟਲੀ ਦੇ ਸਮੇਂ ਵਿਚ ਸਾਢੇ 4 ਘੰਟੇ ਦਾ ਫਰਕ ਹੋ ਜਾਵੇਗਾ। ਜੋ ਕਿ ਹੁਣ ਗਰਮੀਆ ਦੇ ਸਮੇਂ ਅਨੁਸਾਰ ਸਾਢੇ ਤਿੰਨ ਘੰਟੇ ਸੀ। ਜਿਹੜੀਆਂ ਘੜੀਆਂ ਤਾਂ ਕੰਪਿਊਟਰ ਰਾਇਜ਼ਡ ਹਨ, ਉਹ ਤਾਂ ਆਪਣੇ ਆਪ ਸਾਲ ਵਿਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜੀਆਂ ਨਹੀਂ ਹਨ ਉਹਨਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਣਗੇ। ਸਮਾਂ ਬਦਲਾਅ ਦੀ ਇਸ ਪ੍ਰੀਕਿਰਿਆ ਨਾਲ ਯੂਰਪ ਵਿੱਚ ਰੈਣ-ਬਸੇਰਾ ਕਰਦੇ ਲੋਕ ਕਾਫੀ ਪ੍ਰਭਾਵਿਤ ਵੀ ਹੁੰਦੇ ਹਨ।ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿਚ ਸਮੇਂ ਦਾ ਭੁਲੇਖਾ ਪੈ ਜਾਂਦਾ ਹੈ। ਕਦੇ ਉਹ ਕੰਮ 'ਤੇ ਇਕ ਘੰਟਾ ਪਹਿਲਾਂ ਚਲੇ ਜਾਂਦੇ ਹਨ ਤੇ ਕਦੇ ਇਕ ਘੰਟਾ ਲੇਟ ਹੋ ਜਾਂਦੇ ਹਨ।
Italys clocks will be set back one hour from tomorrow