ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਪੁਰਾਤਨ ਇਮਾਰਤਾਂ ਦੇ ਇਤਿਹਾਸਿਕ ਸ਼ਹਿਰ ਰੋਮ ਵਿਚ ਚੱਲੇ ਗੁਰਬਾਣੀ ਦੇ ਪ੍ਰਵਾਹ

ਪੁਰਾਤਨ ਇਮਾਰਤਾਂ ਦੇ ਇਤਿਹਾਸਿਕ ਸ਼ਹਿਰ ਰੋਮ ਵਿਚ ਚੱਲੇ ਗੁਰਬਾਣੀ ਦੇ ਪ੍ਰ


Admin / International

ਮਿਲਾਨ ਇਟਲੀ, (ਸਾਬੀ ਚੀਨੀਆਂ): ਪੁਰਾਤਨ ਇਮਾਰਤਾਂ ਦੇ ਇਤਿਹਾਸਿਕ ਸ਼ਹਿਰ ਰੋਮ ਵਿਖੇ ਸਥਾਪਿਤ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਮਾਸੀਮੀਨਾ ਦੀ ਪ੍ਰਬੰਧਕ ਕਮੇਟੀ ਨੇ ਸਥਾਨਿਕ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਫ਼ਲਸਫ਼ੇ ਉਪਰ ਚੱਲਦਿਆਂ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਖਾਲਸਾ ਪੰਥ ਦੇ 325 ਵੇਂ ਪ੍ਰਗਟ ਦਿਹਾੜੇ ਦੀਆਂ ਖੁਸ਼ੀਆ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਇੱਥੋ ਦੀ ਰਾਜਧਾਨੀ ਰੋਮ ਦੇ ਪਿਆਸਾ ਵਿਕਟੋਰੀਆ ਵਿਖੇ ਮਹਾਨ ਕੀਰਤਨ ਦਰਬਾਰ ਸਮਾਗਮ ਕਰਵਾਇਆ  ਜਿਸ ਵਿੱਚ ਪ੍ਰਸਿੱਧ ਪੰਥਕ ਸ਼ਖ਼ਸੀਅਤਾਂ ਤੇ ਰਾਗੀ,ਢਾਡੀ,ਕੀਰਤਨੀਏ ਸਿੰਘਾਂ ਨੇ ਹਾਜ਼ਰੀਆਂ ਭਰਦਿਆਂ ਸਮਾਗਮ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ ਸਿੱਖੀ ਰੰਗ ਵਿਚ ਰੰਗੇ ਇਸ ਕੀਰਤਨ ਦਰਬਾਰ ਸਮਾਗਮ ਵਿੱਚ ਸੰਗਤਾਂ ਨੇ ਇਟਲੀ ਦੇ ਵੱਖ ਵੱਖ ਸ਼ਹਿਰੋਂ ਤੋ ਪਹੁੱਚ ਕਰਕੇ ਹਾਜ਼ਰੀਆਂ ਲੱਗਵਾਉਦੇ ਹੋਏ ਆਪਣਾ ਜੀਵਨ ਸਫਲਾ ਬਣਾਇਆ । 

ਕੀਰਤਨ ਦਰਬਾਰ ਵਿੱਚ ਵਿਸ਼ਵ ਪ੍ਰਸਿੱਧ ਕਵੀਸ਼ਰ ਭਾਈ ਦਲਬੀਰ ਸਿੰਘ ਮਹਿਮਾਂ ਚੱਕ,ਭਾਈ ਸੁਖਵਿੰਦਰ ਸਿੰਘ ਤੇ ਭਾਈ ਤਰਮੇਸ ਸਿੰਘ ਯੂਕੇ ਵਾਲਿਆਂ ਨੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਸੰਗਤਾਂ ਨੂੰ ਸਿੱਖ ਇਤਿਹਾਸ ਸ਼ਰਵਣ ਕਰਵਾਇਆ ਦੱਸਣਯੋਗ ਹੈ ਕਿ ਪਿਛਲੇ 25 ਸਾਲਾਂ ਤੋਂ ਇਸੇ ਜਗ੍ਹਾ ਤੇ ਸਿੱਖ ਸੰਗਤਾਂ ਵੱਲੋ ਖਾਲਸਾ ਪ੍ਰਗਟ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਸੀ ਜਿਸ ਤੇ ਗੱਲਬਾਤ ਕਰਦਿਆਂ ਸੰਗਤ ਨੇ ਪ੍ਰਬੰਧਕਾਂ ਤੋਂ ਮੰਗ ਵੀ ਕੀਤੀ ਹੈ ਕਿ ਅਗਲੇ ਸਾਲ ਮੁੜ ਨਗਰ ਕੀਰਤਨ ਸਜਾਕੇ  ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ ਜਾਣ । ਇਸ ਮੌਕੇ ਜੱਥੇ ਇੱਕ ਪਾਸੇ ਸਟੇਜ ਤੇ ਇਲਾਹੀ ਗੁਰਬਾਣੀ ਦੇ ਕੀਰਤਨ ਚੱਲ ਰਹੇ ਸਨ ਉੱਥੇ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੇ ਗਤਕਾ ਕਲ੍ਹਾ ਦੇ ਜੌਹਰ ਵਿਖਾਉਂਦਿਆਂ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਉਂਦਿਆ ਅਸਮਾਨ ਗੂੰਜਣ ਲਾ ਦਿੱਤਾ ।
ਸਿੱਖ ਸੰਗਤ ਨੂੰ ਇਸ ਪਾਵਨ ਤੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦੇਣ ਪਹੁੱਚੇ ਇਟਲੀ ਵਿੱਚ ਭਾਰਤੀ ਰਾਜਦੂਤ ਮੈਡਮ ਵਾਨੀ ਰਾਓ ਨੇ ਹਾਜ਼ਰੀਨ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਬੇਸ਼ੱਕ ਉਹਨਾਂ ਨੂੰ ਇਟਲੀ ਆਏ ਕੁਝ ਹਫ਼ਤੇ ਹੀ ਹੋਏ ਹਨ ਪਰ ਫਿਰ ਵੀ ਇਸ ਸਮਾਗਮ ਵਿੱਚ ਆਉਣਾ ਜ਼ਰੂਰੀ ਸੀ ਤਾਂ ਜੋ ਇੱਥੇ ਆਕੇ ਕੀਰਤਨ ਦਰਬਾਰ ਵਿੱਚ ਜੁੜੀੰਆ ਸੰਗਤਾਂ ਦੇ ਦਰਸ਼ਨ ਕਰ ਸਕਣ ਉਨਾਂ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਸ ਵਿੱਚ ਜੁੜ ਬੈਠਣ ਲਈ ਪ੍ਰੇਰਤ ਕਰਦੇ ਹਨ ਉਨਾਂ ਸੰਗਤ ਨੂੰ ਖਾਲਸਾ ਪ੍ਰਗਟ ਦਿਹਾੜੇ ਦੀ ਵਧਾਈ ਦਿੰਦਿਆ ਆਖਿਆ ਕਿ ਇਟਲੀ ਵਿੱਚ ਭਾਰਤੀ ਰਾਜਦੂਤ ਹੋਣਨਾਤੇ ਸੰਗਤ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਇੱਥੇ ਰਹਿੰਦੇ ਕਿਸੇ ਵੀ ਭਾਰਤੀ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀ ਕਰਨਾ ਪਵੇਗਾ ਸਭ ਦੀ ਗੱਲ ਬੜੇ ਅਰਾਮ ਨਾਲ ਸੁਣੀ ਜਾਵੇਗੀ ਇਟਲੀ ਵਿੱਚ ਰਹਿਣ ਵਾਲੇ ਹਰ ਭਾਰਤੀ ਨੂੰ ਉਹਨਾਂ ਦਾ ਸੁਨੇਹਾ ਹੈ ਕਿ ਤੁਸੀ ਜੋ ਮਰਜ਼ੀ ਕੰਮ ਕਰਦੇ ਹੋ ਭਾਰਤੀ ਅੰਬੈਂਸੀ ਰੋਮ ਸਦਾ ਇਟਲੀ ਦੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹੈ । ਇਸ ਮੌਕੇ ਇੰਡੀਅਨ ਸਿੱਖ ਕਮਿਨੀਊਟੀ ਦੇ ਆਗੂ ਸੁਖਦੇਵ ਸਿੰਘ ਕੰਗ , ਮਨਜੀਤ ਸਿੰਘ ਰੋਮ , ਦਇਆਨੰਦ ਸਿੰਘ , ਬਲਜਿੰਦਰ ਸਿੰਘ ਫੌਜੀ, ਸੋਢੀ ਮਕੌੜਾ , ਗੁਰਪ੍ਰੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਇੰਦਰਜੀਤ ਸਿੰਘ ਵੱਲੋ ਮੈਡਮ ਰਾਜਦੂਤ ਵਾਨੀ ਰਾਓ ,ਅਤੇ ਨਾਲ ਆਏ ਅੰਬੈਸੀ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ । 

The Flow Of Gurbani In Rome The Historic City Of Ancient Buildings


Popular Posts
Just Now