Sports Camp-2024 - ਬੱਚਿਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ 6 ਜੁਲਾਈ ਨੂੰ ਕਰਵਾਇਆ ਜਾ ਰਿਹੈ 14ਵਾਂ ਬੱਚਿਆਂ ਦਾ ਖੇਡ ਕੈਂਪ-2024, ਮੁਫਤ ਕੋਚਿੰਗ ਹੋਵੇਗੀ ਮੁਹੱਈਆ
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਹਰ ਸਾਲ ਵਾਂਗ ਇਸ ਸਾਲ ਵੀ 14ਵਾਂ ਬੱਚਿਆਂ ਦਾ ਖੇਡ ਕੈਂਪ-2024, 6 ਜੁਲਾਈ ਦਿਨ ਸ਼ਨੀਵਾਰ ਸ਼ਾਮ ਵਜੇ ਅਰਦਾਸ ਕਰਕੇ ਸ਼ੁਰੂ ਕੀਤਾ ਜਾਵੇਗਾ। ਇਹ ਕੈਂਪ ਵਿਲਸਨ ਪਲੇਅ ਫਿਲਡਜ਼ ਕੈਂਟ ਡਬਲਯੂਏ 13028 ਐੱਸਈ 252ਐਸਟੀ ਕੈਂਟ, ਡਬਲਯੂਏ-98030 ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਹਰ ਸ਼ਨੀਵਾਰ ਤੇ ਐਤਵਾਰ ਨੂੰ ਸ਼ਾਮੀ ਪੰਜ ਵਜੇ ਤੋਂ ਸੱਤ ਵਜੇ ਤੱਕ ਬੱਚਿਆਂ ਨੂੰ ਸਰੀਰਕ ਫਿਟਨੈੱਸ ਦੀ ਟ੍ਰੇਨਿੰਗ ਤੇ ਵੱਖ ਵੱਖ ਖੇਡਾਂ ਵਿਚ ਕੋਚਿੰਗ ਮੁਹੱਈਆ ਕੀਤੀ ਜਾਵੇਗੀ ਤੇ ਬੱਚਿਆਂ ਨੂੰ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ। ਬੱਚਿਆਂ ਤੋਂ ਕਈ ਫੀਸ ਨਹੀਂ ਸਗੋਂ ਦਾਨੀਆਂ ਸੱਜਣਾਂ ਵੱਲੋਂ ਖੇਡ-ਕਿੱਟਾਂ ਤੇ ਰਿਫਰੈਸ਼ਮੈਂਟ ਸੇਵਾ ਕੀਤੀ ਜਾਵੇਗੀ। ਇਹ ਪੰਜਾਬੀ ਭਾਈਚਾਰੇ ਦਾ ਸਾਂਝਾ ਕੈਂਪ ਹੈ। ਇਹ ਸਿਆਟਲ ਦੇ ਨੌਜਵਾਨਾਂ ਵੱਲੋਂ ਉਪਰਾਲਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਗੁਰਚਰਨ ਸਿੰਘ ਢਿੱਲੋਂ ਮੁੱਖ ਪ੍ਰਬੰਧਕ 21641-21559 ਤੇ ਗੁਰਦੀਪ ਸਿੰਘ ਸਿੱਧੂ ਪ੍ਰਬੰਧਕ 20669-78155 ਨਾਲ ਸੰਪਰਕ ਕਰ ਸਕਦੇ ਹੋ।
Sports Camp 2024 14th Children s Sports Camp 2024 Is Being Organized On July 6 To Connect Children With Punjabi Heritage And Culture Free Coaching Will Be Provided