ਸਨੋਹੋਮਿਸ਼ ਸਿਟੀ 'ਚ CHAI ਗਰੁੱਪ ਵੱਲੋਂ ਕਰਵਾਏ ਗਏ 'ਸਮਰ ਕਾਰਨੀਵਾਲ' ਦੌਰਾਨ ਲੱਗੀਆਂ ਰੌਣਕਾਂ, ਸੱਭਿਆਚਾਰਕ ਪ੍ਰੋਗਰਾਮ ਪੇਸ਼
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਵਾਸ਼ਿੰਗਟਨ ਦੇ ਸਨੋਹੋਮਿਸ਼ ਸਿਟੀ ਵਿਚ ਚਾਹੇ (ਸੀਐੱਚਏਆਈ ) ਗਰੁੱਪ ਵੱਲੋਂ ਇਕ ਸਮਰ ਕਾਰਨੀਵਾਲ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪਰਿਵਾਰਾਂ ਸਮੇਤ ਪੁੱਜੇ ਬੱਚਿਆਂ ਨੇ ਖ਼ੂਬ ਮਸਤੀ ਕੀਤੀ ਤੇ ਪ੍ਰੋਗਰਾਮ ਪੇਸ਼ ਕੀਤੇ। ਇਸ ਵਿਚ ਪੰਜਾਬੀ ਭਾਰਤੀਆਂ ਤੋਂ ਇਲਾਵਾ ਹੋਰ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ। ਇਸ ਸਮਾਗਮ ਵਿਚ ਲੋਕਾਂ ਨੇ ਵੱਖ ਵੱਖ ਸੱਭਿਆਚਾਰ ਨਾਲ ਸਬੰਧਿਤ ਗੀਤ ਤੇ ਗਿੱਧਾ ਪੇਸ਼ ਕਰ ਕੇ ਖੂਬ ਰੰਗ ਬੰਨ੍ਹਿਆ। ਇਸ ਪ੍ਰੋਗਰਾਮ ਵਿਚ ਵੱਖ ਵੱਖ ਤਰ੍ਹਾਂ ਦੇ ਸਟਾਲ ਲੱਗੇ ਹੋਏ ਸੀ ਤੇ ਬੱਚਿਆਂ ਲਈ ਵੱਖ ਵੱਖ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਵੱਖ ਵੱਖ ਸੱਭਿਆਚਾਰ ਬਾਰੇ ਜਾਗਰੂਕ ਕਰਨਾ ਸੀ। ਦੱਸਣਯੋਗ ਹੈ ਇਸ ਪ੍ਰੋਗਰਾਮ ਦੌਰਾਨ ਜੋ ਰਾਸ਼ੀ ਇਕੱਠੀ ਹੋਵੇਗੀ ਉਹ ਚਾਹੇ ਗਰੁੱਪ ਵੱਲੋਂ ਲੋਕਲ ਚੈਰੀਟੀਜ਼ ਨੂੰ ਭੇਟ ਕੀਤੀ ਜਾਵੇਗੀ।
During The Summer Carnival Organized By The Group In Snohomish City