ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਅਮਿੱਟ ਯਾਦਾਂ ਛੱਡ ਗਿਆ ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦਾ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ, ਕਵੀਆਂ ਨੇ ਰਚਨਾਵਾਂ ਨਾਲ ਬੰਨ੍ਹਿਆਂ ਰੰਗ

ਅਮਿੱਟ ਯਾਦਾਂ ਛੱਡ ਗਿਆ ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦਾ ਸਾਹਿਤਕ


Admin / International

ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ :  ਸਾਲ ਭਰ ਸਾਉਣ ਦੇ ਫੁਹਾਰਾਂ ਨੂੰ ‘ਜੀ ਆਇਆਂ’ ਕਹਿਣ ਵਾਲੇ ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਮਾਂ ਬੋਲੀ ਪੰਜਾਬੀ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨ ਕਰ ਰਹੀ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ  Coriander Indian Curry House, 20934, 108TH Ave SE KENT WA 98031 ਸਿਆਟਲ ਵਿਖੇ, ਅਗਸਤ ਮਹੀਨੇ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਮਾਜਿਕ, ਸੱਭਿਆਚਾਰਕ ਹਲਕਿਆਂ ਵਿਚ ਸਿਆਟਲ ਇਲਾਕੇ ਦੀ ਹਰਮਨ ਪਿਆਰੀ ਰਹੀ ਸ਼ਖਸੀਅਤ ਸਵਰਗੀ ਪ੍ਰੋ. ਨਿਰੰਜਨ ਸਿੰਘ ਸਹੋਤਾ (ਐੱਮਏ ਪੰਜਾਬੀ ਅਤੇ ਹਿਸਟਰੀ,) ਜੋ ਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਆਖਰੀ ਸੁਵਾਸਾਂ 1999 ਤੱਕ, ਸਿਆਟਲ ਦੀ ਮੋਹ-ਜਕੜ ਵਿਚ ਰਹੇ। ਉਨ੍ਹਾਂ ਦੀ ਨਿੱਘੀ ਯਾਦ ਵਿਚ ਪਰਿਵਾਰ ਦੇ ਸਹਿਯੋਗ ਨਾਲ ਸਭਾ ਨੇ ਯਾਦਗਾਰੀ ਸਮਾਗਮ ਕਰਵਾਇਆ, ਜਿਸ ਵਿਚ ਸ਼੍ਰੀਮਤੀ ਕੁਲਵੰਤ ਕੌਰ ਸਹੋਤਾ ਸੁਪਤਨੀ ਸਵ. ਨਿਰੰਜਨ ਸਿੰਘ ਸਹੋਤਾ, ਅੰਮ੍ਰਿਤਪਾਲ ਸਿੰਘ ਸਹੋਤਾ ਅਤੇ ਕਮਲਜੀਤ ਸਿੰਘ ਸਹੋਤਾ ਸਮੇਤ ਸਮੂਹ ਪਰਿਵਾਰ ਹਾਜ਼ਰ ਰਹੇ। ਨਿਰੰਤਰ ਵਹਿੰਦੀ ਕਾਵਿ ਦੀ ਧਾਰਾ, ਸੰਗੀਤਮਈ ਫ਼ਿਜ਼ਾ, ਸੱਭਿਆਚਾਰਕ ਰੰਗਤ ਵਾਲੇ ਇਸ ਸਮਾਗਮ ਵਿਚ ਸ਼ਬਦ-ਖਜ਼ਾਨਾ, ਪੁਸਤਕਾਂ ਦੇ ਰੂਪ ਵਿਚ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਇਆ ਗਿਆ।

 ਅਟੱਲ ਸਚਾਈਆਂ ਅਤੇ ਜ਼ਿੰਦਗੀ ਨੂੰ ਖੁਸ਼ੀਆਂ ਭਰਪੂਰ ਬਣਾਉਣ ਦੇ ਵਿਦਵਾਨਾਂ ਵੱਲੋਂ ਪੇਸ਼ ਵਿਚਾਰਾਂ ਨੂੰ ਸਾਂਝੇ ਕਰਦਿਆਂ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ਤੇ ਅਦਬੀ-ਸਤਿਕਾਰ ਕਰਦਿਆਂ ਪ੍ਰੋਗਰਾਮ ਦਾ ਆਗ਼ਾਜ਼ ਨਾਲ ਕੀਤਾ। ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਛੋਟੀ ਜਿਹੀ ਬੱਚੀ ਬਿਸਮਨ ਕੌਰ ਟਿਵਾਣਾ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਿਰ ਝੁਕਾਉਂਦਿਆਂ ਕੀਤੀ ।

ਸਹੋਤਾ ਪਰਿਵਾਰ ਵੱਲੋਂ ਸਹੋਤਾ ਜੀ ਦੀ ਕਲਮ-ਪੂੰਜੀ ਸਾਰੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇ ਕੇ ਤਿੰਨ ਪੁਸਤਕਾਂ ‘ਮਜਬੂਰੀਆਂ’, ‘ਕਿੰਤੂ ਪ੍ਰੰਤੂ’, ‘ਕੀ ਕਰਾਂ ’ ਕਾਵਿ-ਸੰਗ੍ਰਹਿ ਪੰਜਾਬੀ-ਸਾਹਿਤ ਭੰਡਾਰ ਵਿੱਚ ਸੁਰੱਖਿਅਤ ਕੀਤੇ ਗਏ। ਇਨ੍ਹਾਂ ਕਿਤਾਬਾਂ ਉਪਰ ਵਿਚਾਰ ਚਰਚਾ ਕਰਦਿਆਂ ਸ਼ਿੰਦਰਪਾਲ ਸਿੰਘ ਔਜਲਾ,ਅਵਤਾਰ ਸਿੰਘ ਆਦਮਪੁਰੀ, ਹਰਦਿਆਲ ਸਿੰਘ ਚੀਮਾ, ਮਿੱਤਰਪਾਲ ਸਿੰਘ, ਹਰਰਤਨ ਸਿੰਘ, ਮਲਕੀਤ ਸਿੰਘ ਗਿੱਲ, ਜਸਕਰਨ ਸਿੰਘ ਸਰਾਓ ਅਤੇ ਪ੍ਰਿਤਪਾਲ ਸਿੰਘ ਟਿਵਾਣਾ ਸਿਰਕੱਢ-ਸ਼ਖਸੀਅਤਾਂ ਨੇ ਕਿਤਾਬਾਂ ਦੇ ਵਿਸ਼ੇ ਅਤੇ ਕਲਾ ਪੱਖਾਂ 'ਤੇ ਚਾਨਣਾ ਪਾਉਂਦਿਆਂ ਸਹੋਤਾ ਜੀ ਦੀਆਂ ਕਈ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। 

ਬਠਿੰਡਾ (ਭਾਰਤ) ਤੋਂ ਵਿਸ਼ੇਸ਼ ਤੌਰ 'ਤੇ ਸਿਆਟਲ ਪਹੁੰਚੇ ਅਤੇ ਅੱਜ ਦੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰ ਰਹੀ ਲੇਖਿਕਾ, ਨਿਰਦੇਸ਼ਕਾ, ਅਦਾਕਾਰਾ ਅਤੇ ਸਮਾਜ ਸੇਵਿਕਾ ਸੁਖਵੀਰ ਕੌਰ ਸਰਾਂ, ਆਪਣੇ ਪਰਿਵਾਰ ਸਮੇਤ ਹਾਜ਼ਰ ਹੋਈ। ਉਨ੍ਹਾਂ ਦੀਆਂ ਦੋ ਕਾਵਿ-ਪੁਸਤਕਾਂ ‘ਰੀਝਾਂ ਦੀ ਫੁਲਕਾਰੀ’ ਅਤੇ ‘ਰੇਤ 'ਤੇ ਪੈੜਾਂ’ ਨੂੰ ਲੋਕ-ਅਰਪਣ ਕੀਤਾ ਗਿਆ। ਕਿਤਾਬਾਂ ਬਾਰੇ ਜਾਣ-ਪਛਾਣ ਲੇਖਿਕਾ ਰਾਜਦੇਵ ਕੌਰ ਸਿੱਧੂ ਅਤੇ ਰਾਜੇਸ਼ ਕੌਰ ਵਿਰਕ ਨੇ ਕਰਵਾਈ, ਜਦੋਂ ਕਿ ਬਲਿਹਾਰ ਸਿੰਘ ਲੇਹਲ ਨੇ ਸੁਖਵੀਰ ਕੌਰ ਸਰਾਂ ਦੀ ਸਮੁੱਚੀ ਸ਼ਖਸੀਅਤ 'ਤੇ ਚਾਨਣਾ ਪਾਇਆ।

ਕਵਿਤਾਵਾਂ ਅਤੇ ਗੀਤ-ਸੰਗੀਤ ਨਾਲ ਭਰਪੂਰ ਕਵੀ ਦਰਬਾਰ ਵਿਚ ਹਾਜ਼ਰ ਕਵੀਆਂ ਅਤੇ ਗਾਇਕਾਂ ਵੱਲੋਂ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਵਿਚ ਕਾਵਿ ਦੀ ਹਰ ਇਕ ਵੰਨਗੀ ਕਵਿਤਾ, ਗੀਤ, ਗ਼ਜ਼ਲ ਆਦਿ ਦਾ ਰੰਗ ਹਾਜ਼ਰ ਸੀ। ਸਭਾ ਦੇ ਸਹਾਇਕ ਸਕੱਤਰ ਸਾਧੂ ਸਿੰਘ ਝੱਜ, ਪ੍ਰਸਿੱਧ ਗਾਇਕ ਅਤੇ ਗੀਤਕਾਰ ਬਲਬੀਰ ਸਿੰਘ ਲਹਿਰਾ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ ਵਹਿਣੀਵਾਲ, ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ, ਜਗੀਰ ਸਿੰਘ, ਕਵਿੱਤਰੀ ਨਵਦੀਪ ਕੌਰ ਭੰਦੋਲ ਅਤੇ ਜਸਵਿੰਦਰ ਕੌਰ ਲੇਹਲ ਦੀਆਂ ਪੇਸ਼ ਰਚਨਾਵਾਂ ਹਰ ਇਕ ਦੀ ਪੇਸ਼ਕਾਰੀ ਨਵੇਂ ਅੰਦਾਜ਼ ਵਿਚ ਸੀ। ਸਭਾ ਦੇ ਸਤਿਕਾਰਯੋਗ ਮੈਂਬਰ ਜੰਗਪਾਲ ਸਿੰਘ ਹਰੀ ਨਾਉ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜਸਬੀਰ ਕੌਰ ਨੇ ਆਪਣੇ ਕਾਵਿ ਰਾਹੀਂ ਗੁਰੂ ਸਾਹਿਬਾਨਾਂ ਨੂੰ ਯਾਦ ਕਰਦਿਆਂ ਸਮਾਜ ਦੀ ਦਸ਼ਾ ਦਾ ਵਿਖਿਆਨ ਕੀਤਾ।ਸਾਰੇ ਸਮਾਗਮ ਨੂੰ ਕੈਮਰੇ ਦੀ ਅੱਖ ਵਿਚ ਕੈਦ ਕੀਤਾ ਗਿਆ ਅਤੇ ਸੋਸ਼ਲ ਮੀਡੀਏ ਦੇ ਵਿਹੜੇ ਲਿਜਾਇਆ ਗਿਆ। ਸਿਆਟਲ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਜਿਨ੍ਹਂ ਵਿਚ ਸਾਡੀਆਂ ਭੈਣਾਂ ਅਤੇ ਬੱਚੇ ਵੀ ਸ਼ਾਮਿਲ ਸਨ। ਲਾਲੀ ਸੰਧੂ, ਜਸਬੀਰ ਕੌਰ, ਅਮਰ ਸਿੰਘ ਖ਼ੈਰਾ, ਹਿੰਮਤ ਸਿੰਘ, ਰਣਜੀਤ ਸਿੰਘ ਮਲ੍ਹੀ, ਪਰਮਜੀਤ ਕੌਰ ਟਿਵਾਣਾ, ਫ਼ਤਹਿਜੀਤ ਸਿੰਘ ਸਰਾਂ, ਯਸ਼ਲੀਨ ਕੌਰ ਸਰਾਂ, ਜਗਦੀਪ ਸਿੰਘ ਵਿਰਕ ਬਠਿੰਡਾ, ਅਰਸ਼ਪ੍ਰੀਤ ਕੌਰ ਭੰਦੋਲ, ਸ਼ਾਹ ਨਿਵਾਜ਼, ਸੁਖਦਰਸ਼ਨ ਸਿੰਘ, ਕੁਲਦੀਪ ਸਿੰਘ ਸਰਾਂ, ਮਨਜੀਤ ਕੌਰ, ਰਵਿੰਦਰਜੀਤ ਸਹੋਤਾ, ਕੁਲਵੰਤ ਕੌਰ, ਸੀਤਲ ਸਹੋਤਾ, ਹਰਕੀਰਤ ਕੌਰ, ਸੁਖਦਰਸ਼ਨ ਸਿੰਘ, ਸ਼ਵਿੰਦਰਪਾਲ ਕੌਰ, ਰਮਿੰਦਰ ਕੌਰ ਸੰਧੂ, ਦਲਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਰੋਤੇ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ।

ਸਵ. ਨਿਰੰਜਨ ਸਿੰਘ ਸਹੋਤਾ ਜੀ ਦੀ ਸੁਪਤਨੀ ਕੁਲਵੰਤ ਕੌਰ ਸਹੋਤਾ ਜੀ ਅਤੇ ਮੁੱਖ ਮਹਿਮਾਨ ਸਾਹਿਤਕਾਰਾ ਸੁਖਵੀਰ ਕੌਰ ਸਰਾਂ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਸਹੋਤਾ ਅਤੇ ਸਹੋਤਾ ਪਰਿਵਾਰ ਵੱਲੋਂ ਆਏ ਹੋਏ ਮਹਿਮਾਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ। ਸਭਾ ਦਾ ਧੰਨਵਾਦ ਕਰਦਿਆਂ ਸਹੋਤਾ ਪਰਿਵਾਰ ਅਤੇ ਸੁਖਵੀਰ ਕੌਰ ਸਰਾਂ ਨੇ ਪ੍ਰੋਗਰਾਮ ਨੂੰ ਆਪਣੀ ਜ਼ਿੰਦਗੀ ਦੇ ਯਾਦਗਾਰੀ ਪਲ ਕਿਹਾ। ਸਟੇਜ ਸੰਚਾਲਨ ਕਰਿਦਆਂ ਪ੍ਰਿਤਪਾਲ ਸਿੰਘ ਟਿਵਾਣਾ ਅਤੇ ਨਵਦੀਪ ਕੌਰ ਭੰਦੋਲ ਨੇ ਰੌਚਕਤਾ ਬਣਾਈ ਰੱਖੀ। ਅੰਤ ਵਿਚ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਤੇ ਮੰਗਤ ਕੁਲਜਿੰਦਰ ਪ੍ਰੈ. ਸਕੱਤਰ ਨੇ ਸਭਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਭਾ ਨੂੰ ਸਿਖਰ 'ਤੇ ਪਹੁੰਚਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦੀ ਸਾਂਝ ਪਵਾਉਂਦਿਆਂ ਉਨ੍ਹਾਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਖੂਬਸੂਰਤ ਸ਼ਬਦਾਂ ਵਿਚ ਕੀਤਾ।


Punjabi Likhari Sabha Reg Seattle s Literary And Cultural Program


Popular Posts
Just Now