ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

Philippines - ਸਾਈਬਰ ਠੱਗਾਂ ਖ਼ਿਲਾਫ਼ ਵੱਡੀ ਕਾਰਵਾਈ, ਸੁਰੱਖਿਆ ਬਲਾਂ ਨੇ 160 ਤੋਂ ਵੱਧ ਲੋਕਾਂ ਨੂੰ ਲਿਆ ਹਿਰਾਸਤ 'ਚ

Philippines - ਸਾਈਬਰ ਠੱਗਾਂ ਖ਼ਿਲਾਫ਼ ਵੱਡੀ ਕਾਰਵਾਈ, ਸੁਰੱਖਿਆ ਬਲਾਂ


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਫਿਲੀਪੀਨ ਦੇ ਅਧਿਕਾਰੀਆਂ ਨੇ ਇਕ ਕੇਂਦਰੀ ਪ੍ਰਾਂਤ ਵਿਚ ਇਕ ਸ਼ੱਕੀ ਗੈਰ-ਕਾਨੂੰਨੀ 'ਆਨਲਾਈਨ ਗੇਮਿੰਗ' ਅਤੇ 'ਸਾਈਬਰਸਕੈਮ' 'ਤੇ ਕਾਰਵਾਈ ਕਰਦਿਆਂ 160 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਜੋ ਇੰਟਰਨੈਟ ਅਧਾਰਤ ਅਪਰਾਧਾਂ ਨੂੰ ਅੰਜਾਮ ਦੇ ਰਹੇ ਸਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਜ਼ਿਆਦਾਤਰ ਲੋਕ ਚੀਨ ਅਤੇ ਇੰਡੋਨੇਸ਼ੀਆ ਦੇ ਨਾਗਰਿਕ ਹਨ।


100 ਤੋਂ ਜ਼ਿਆਦਾ ਸਰਕਾਰੀ ਏਜੰਟਾਂ ਨੇ ਛਾਪਾ ਮਾਰਿਆ


ਲਾਪੂ-ਲਾਪੂ ਸ਼ਹਿਰ ਦੇ ਇਕ ਰਿਜ਼ੋਰਟ 'ਤੇ ਸ਼ਨੀਵਾਰ ਨੂੰ 100 ਤੋਂ ਜ਼ਿਆਦਾ ਸਰਕਾਰੀ ਏਜੰਟਾਂ ਨੇ ਛਾਪਾ ਮਾਰਿਆ। ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਜੁਲਾਈ ਵਿੱਚ ਔਨਲਾਈਨ ਗੇਮਿੰਗ ਆਪਰੇਸ਼ਨਾਂ 'ਤੇ ਵਿਆਪਕ ਪਾਬੰਦੀ ਦੇ ਆਦੇਸ਼ ਦਿੱਤੇ ਸੀ ਜੋ ਜ਼ਿਆਦਾਤਰ ਚੀਨੀ ਨਾਗਰਿਕਾਂ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ। ਉਦੋਂ ਤੋਂ ਹੀ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ।

ਮਾਰਕੋਸ ਨੇ ਕਿਹਾ ਕਿ ਵੱਡੇ ਪੈਮਾਨੇ 'ਤੇ ਚੱਲ ਰਹੀ ਗੈਰ-ਕਾਨੂੰਨੀ 'ਆਨਲਾਈਨ ਗੇਮਿੰਗ' ਨੇ ਫਿਲੀਪੀਨ ਦੇ ਕਾਨੂੰਨਾਂ ਦੀ ਅਣਦੇਖੀ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕੀਤੀ। ਇਸ ਤੋਂ ਇਲਾਵਾ ਇੱਥੇ ਵਿੱਤੀ ਘੁਟਾਲੇ, ਮਨੁੱਖੀ ਤਸਕਰੀ, ਤਸ਼ੱਦਦ, ਅਗਵਾ ਅਤੇ ਕਤਲ ਸਮੇਤ ਹੋਰ ਅਪਰਾਧ ਵੀ ਕੀਤੇ ਗਏ।

ਪ੍ਰੈਜ਼ੀਡੈਂਸ਼ੀਅਲ ਐਂਟੀ-ਆਰਗੇਨਾਈਜ਼ਡ ਕ੍ਰਾਈਮ ਕਮਿਸ਼ਨ ਦੇ ਅਨੁਸਾਰ, ਇੰਡੋਨੇਸ਼ੀਆਈ ਲੋਕਾਂ ਨੂੰ ਟੂਰਿਸਟ ਗਾਰਡਨ ਰਿਜ਼ੋਰਟ ਵਿਚ ਇਕ ਆਨਲਾਈਨ ਗੇਮਿੰਗ ਸੈਂਟਰ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਮਨੀਲਾ ਵਿਚ ਇੰਡੋਨੇਸ਼ੀਆਈ ਦੂਤਾਵਾਸ ਵੱਲੋਂ ਆਪਣੇ ਅੱਠ ਦੇਸ਼ ਵਾਸੀਆਂ ਨੂੰ ਬਚਾਉਣ ਦੀ ਬੇਨਤੀ ਕਰਨ ਤੋਂ ਬਾਅਦ ਰਿਜ਼ੋਰਟ ਵਿਚ ਛਾਪੇਮਾਰੀ ਕੀਤੀ ਗਈ ਸੀ।


ਕਮਿਸ਼ਨ ਨੇ ਵਿਸਥਾਰ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਘੱਟੋ-ਘੱਟ 162 ਵਿਦੇਸ਼ੀ ਨਾਗਰਿਕ ਤਿੰਨ ਵੱਖ-ਵੱਖ ਸਾਈਬਰ ਕ੍ਰਾਈਮ ਗੈਂਗ ਲਈ ਕੰਮ ਕਰਦੇ ਪਾਏ ਗਏ ਸਨ, ਇਹ ਗੈਂਗ ਆਨਲਾਈਨ ਸਾਧਨਾਂ ਰਾਹੀਂ ਲੋਕਾਂ ਨੂੰ ਭਰਮ, ਜੂਏ ਵਿੱਚ ਫਸਾਉਣ ਲਈ ਕੰਮ ਕਰਦੇ ਸੀ। 


ਇਸ ਵਿਚ ਕਿਹਾ ਗਿਆ ਹੈ ਕਿ ਚੀਨ ਤੋਂ 83, ਇੰਡੋਨੇਸ਼ੀਆ ਤੋਂ 70, ਮਿਆਂਮਾਰ ਤੋਂ ਛੇ, ਤਾਈਵਾਨ ਤੋਂ ਦੋ ਅਤੇ ਮਲੇਸ਼ੀਆ ਤੋਂ ਇਕ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਇਮੀਗ੍ਰੇਸ਼ਨ ਬਿਊਰੋ ਦੁਆਰਾ ਜਾਂਚ ਤੇ ਸੰਭਾਵਿਤ ਦੇਸ਼ ਨਿਕਾਲੇ ਲਈ ਮਨੀਲਾ ਭੇਜਿਆ ਜਾਵੇਗਾ।

Philippines Major Operation Against Cyber Thugs Security Forces Detained More Than 160 People


Popular Posts
Just Now