Pakistan - ਗੁਆਂਢੀ ਦੇਸ਼ ਹੋਣ ਜਾ ਰਿਹਾ ਹੈ ਮਾਲਾਮਾਲ, ਸਮੁੰਦਰੀ ਸਰਹੱਦ 'ਤੇ ਮਿਲਿਆ ਤੇਲ ਤੇ ਕੁਦਰਤੀ ਗੈਸ ਦਾ ਭੰਡਾਰ - ਰਿਪੋਰਟ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪਾਕਿਸਤਾਨ ਦੀ ਸਮੁੰਦਰੀ ਸਰਹੱਦ 'ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਦਾ ਵੱਡਾ ਭੰਡਾਰ ਮਿਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਭੰਡਾਰ ਇੰਨਾ ਵੱਡਾ ਹੈ ਕਿ ਇਸ ਨਾਲ ਗੁਆਂਢੀ ਦੇਸ਼ ਦੀ ਕਿਸਮਤ ਬਦਲ ਸਕਦੀ ਹੈ। ਡਾਨ ਨਿਊਜ਼ ਟੀਵੀ ਨੇ ਸ਼ੁੱਕਰਵਾਰ ਨੂੰ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਦੇ ਹਵਾਲੇ ਰਾਹੀਂ ਕਿਹਾ ਕਿ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਲਈ ਇੱਕ ਮਿੱਤਰ ਦੇਸ਼ ਦੇ ਸਹਿਯੋਗ ਨਾਲ ਤਿੰਨ ਸਾਲਾਂ ਦਾ ਸਰਵੇਖਣ ਕੀਤਾ ਗਿਆ ਸੀ।
ਭੂ-ਵਿਗਿਆਨਕ ਸਰਵੇਖਣ ਨੇ ਪਾਕਿਸਤਾਨ ਨੂੰ ਭੰਡਾਰਾਂ ਦੀ ਸਥਿਤੀ ਦੀ ਪਛਾਣ ਕਰਨ ਵਿੱਚ ਮਦਦ ਕੀਤੀ। ਸਬੰਧਤ ਵਿਭਾਗਾਂ ਨੇ ਪਾਕਿਸਤਾਨੀ ਸੰਮੁਦੀਰ ਖੇਤਰ ਸਰਹੱਦ ਵਿਚ ਤੇਲ ਸਰੋਤਾਂ ਦੇ ਬਾਰੇ ਵਿਚ ਸੂਚਿਤ ਕਰ ਦਿੱਤਾ ਹੈ।
ਤੇਲ ਕੱਢਣ 'ਚ ਲੱਗ ਸਕਦੇ ਹਨ ਕਈ ਸਾਲ
ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਰੋਤਾਂ ਤੋਂ ਲਾਭ ਉਠਾਉਣ ਲਈ ਬੋਲੀ ਅਤੇ ਖੋਜ ਪ੍ਰਸਤਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ, ਜਿਸਦਾ ਮਤਲਬ ਹੈ ਕਿ ਖੋਜ ਦਾ ਕੰਮ ਨੇੜਲੇ ਭਵਿੱਖ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ। ਹਾਲਾਂਕਿ, ਉਸਨੇ ਕਿਹਾ ਕਿ ਖੂਹਾਂ ਦੀ ਖੁਦਾਈ ਅਤੇ ਅਸਲ ਵਿੱਚ ਤੇਲ ਕੱਢਣ ਵਿੱਚ ਕਈ ਸਾਲ ਲੱਗ ਸਕਦੇ ਹਨ।
ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਵਿਚ ਪਹਿਲਕਦਮੀ ਕਰਨ ਅਤੇ ਕੰਮ ਨੂੰ ਜਲਦੀ ਪੂਰਾ ਕਰਨ ਨਾਲ ਦੇਸ਼ ਦੀ ਆਰਥਿਕ ਕਿਸਮਤ ਨੂੰ ਬਦਲਣ ਵਿਚ ਮਦਦ ਮਿਲ ਸਕਦੀ ਹੈ।
ਕੁਝ ਅੰਦਾਜ਼ੇ ਦੱਸਦੇ ਹਨ ਕਿ ਇਹ ਖੋਜ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਅਤੇ ਗੈਸ ਭੰਡਾਰ ਹੈ।
Pakistan oil and natural gas reserves found on the sea border report