Cyclone in Vietnam - ਵੀਅਤਨਾਮ 'ਚ ਚੱਕਰਵਾਤ 'ਯਾਗੀ' ਨੇ ਮਚਾਈ ਤਬਾਹੀ, ਹੁਣ ਤੱਕ 141 ਲੋਕਾਂ ਦੀ ਮੌਤ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਚੱਕਰਵਾਤ 'ਯਾਗੀ' ਕਾਰਨ ਵੀਅਤਨਾਮ ਦੇ ਉੱਤਰੀ ਖੇਤਰ ਵਿਚ ਆਏ ਹੜ੍ਹਾਂ 'ਚ 16 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਚੱਕਰਵਾਤ ਤੂਫਾਨ ਨਾਲ ਜੁੜੀਆਂ ਘਟਨਾਵਾਂ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 141 ਹੋ ਗਈ, ਜਦਕਿ ਵੱਡੀ ਗਿਣਤੀ ਵਿਚ ਲੋਕ ਲਾਪਤਾ ਹਨ।
40 ਲੋਕਾਂ ਦੀ ਭਾਲ ਜਾਰੀ
ਵੀਅਤਨਾਮ ਦੇ ਸਰਕਾਰੀ ਪ੍ਰਸਾਰਕ ਵੀਟੀਵੀ ਨੇ ਦੱਸਿਆ ਕਿ ਲਾਓ ਕਾਈ ਸੂਬੇ ਵਿਚ ਮੰਗਲਵਾਰ ਨੂੰ ਪਹਾੜ ਤੋਂ ਵਹਿਣ ਵਾਲੇ ਹੜ੍ਹ ਦੇ ਪਾਣੀ ਨਾਲ ਲੈਂਗ ਨੂ ਪਿੰਡ ਤਬਾਹ ਹੋ ਗਿਆ। ਇਸ ਪਿੰਡ ਵਿਚ 35 ਪਰਿਵਾਰ ਰਹਿੰਦੇ ਸੀ। 'ਵੀਟੀਵੀ' ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ 16 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਕਰੀਬ 40 ਲੋਕਾਂ ਦੀ ਭਾਲ ਜਾਰੀ ਹੈ।
149 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਇਆ ਤੂਫਾਨ
ਰਿਪੋਰਟ ਮੁਤਾਬਕ ਮੀਂਹ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਜੁੜੀਆਂ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ ਜਦਕਿ 69 ਲੋਕ ਲਾਪਤਾ ਹਨ ਅਤੇ ਸੈਂਕੜੇ ਜ਼ਖਮੀ ਹਨ। ਤੂਫਾਨ 'ਯਾਗੀ' ਦਹਾਕਿਆਂ ਵਿਚ ਵੀਅਤਨਾਮ ਵਿਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਇਹ ਸ਼ਨੀਵਾਰ ਨੂੰ 149 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੱਟ ਨਾਲ ਟਕਰਾ ਗਿਆ।
Cyclone Yagi Has Wreaked Havoc In Vietnam 141 People Have Died So Far