ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

Presidential Election - ਹੈਰਿਸ ਤੇ ਟਰੰਪ ਪਹਿਲੀ ਵਾਰ ਹੋਏ ਆਹਮੋ-ਸਾਹਮਣੇ, ਅਹਿਮ ਮੁਦਿਆਂ 'ਤੇ ਹੋਈ ਤਿੱਖੀ ਬਹਿਸਬਾਜ਼ੀ

Presidential Election - ਹੈਰਿਸ ਤੇ ਟਰੰਪ ਪਹਿਲੀ ਵਾਰ ਹੋਏ ਆਹਮੋ-ਸਾਹ


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਵਿਚ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਮੰਗਲਵਾਰ ਨੂੰ ਪਹਿਲੀ ਵਾਰ ਇਕ ਦੂਜੇ ਦੇ ਆਹਮੋ-ਸਾਹਮਣੇ ਹੋਏ। ਦੋਵਾਂ ਆਗੂਆਂ ਵਿਚਾਲੇ ਸ਼ਾਇਦ ਇਹ ਇਕੋ-ਇਕ ਬਹਿਸ ਹੈ ਜਿਸ ਵਿਚ ਦੋਵਾਂ ਨੇ ਗਰਭਪਾਤ, ਪ੍ਰਵਾਸ ਅਤੇ ਅਮਰੀਕੀ ਲੋਕਤੰਤਰ ਵਰਗੇ ਕਈ ਮੁੱਦਿਆਂ 'ਤੇ ਵੱਖ-ਵੱਖ ਵਿਚਾਰ ਪੇਸ਼ ਕੀਤੇ।


ਉਪ ਰਾਸ਼ਟਰਪਤੀ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਖਰੀ-ਖੋਟੀ ਸੁਣਾਉਂਦੇ ਹੋਏ ਉਨ੍ਹਾਂ ਨੂੰ 2020 ਦੀਆਂ ਚੋਣਾਂ ਵਿਚ ਮਿਲੀ ਹਾਰ ਦੀ ਯਾਦ ਦਿਵਾਈ ਅਤੇ ਉਨ੍ਹਾਂ ਦੇ ਹੋਰ ਝੂਠੇ ਵਾਅਦਿਆਂ 'ਤੇ ਵਿਅੰਗਾਤਮਕ ਟਿੱਪਣੀਆਂ ਕੀਤੀਆਂ। ਹੈਰਿਸ ਦੀਆਂ ਤਿੱਖੀਆਂ ਟਿੱਪਣੀਆਂ ਤੋਂ ਭੜਕੇ ਟਰੰਪ ਨੇ ਉਸ 'ਤੇ ਨਿੱਜੀ ਹਮਲੇ ਸ਼ੁਰੂ ਕਰ ਦਿੱਤੇ ਅਤੇ ਵਿਸ਼ੇ ਤੋਂ ਭਟਕ ਗਏ। ਜਦਕਿ ਉਨ੍ਹਾਂ ਦੇ ਸਲਾਹਕਾਰਾਂ ਅਤੇ ਸਮਰਥਕਾਂ ਨੇ ਹੈਰਿਸ ਵਿਰੁੱਧ ਅਜਿਹੀਆਂ ਟਿੱਪਣੀਆਂ ਤੋਂ ਬਚਣ ਲਈ ਸੁਝਾਅ ਦਿੱਤਾ ਸੀ।


ਉਪ ਰਾਸ਼ਟਰਪਤੀ ਨੇ ਰਾਸ਼ਟਰਪਤੀ ਜੋਅ ਬਾਇਡਨ ਦੀ ਤੁਲਨਾ ਵਿਚ ਟਰੰਪ ਖਿਲਾਫ ਮੁਦਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ। ਜੂਨ ਵਿਚ ਬਾਇਡਨ ਅਤੇ ਟਰੰਪ ਵਿਚਕਾਰ ਬਹਿਸ ਹੋਈ ਸੀ ਜਿਸ ਵਿਚ ਬਾਇਡਨ ਕੋਈ ਖਾਸ ਛਾਪ ਨਹੀਂ ਛੱਡ ਸਕੇ ਸੀ। ਬਾਇਡਨ ਦੇ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ਤੋਂ ਪਿੱਛੇ ਹਟਣ ਤੋਂ ਬਾਅਦ, ਹੈਰਿਸ ਹੁਣ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ ਅਤੇ ਬਹਿਸ ਦੌਰਾਨ ਉਨ੍ਹਾਂ ਦੇ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਹੈਰਿਸ ਟਰੰਪ 'ਤੇ ਹਾਵੀ ਹੁੰਦੀ ਦਿਖਾਈ ਦੇ ਰਹੀ ਹੈ। ਬਹਿਸਬਾਜ਼ੀ ਦੌਰਾਨ ਟਰੰਪ ਹੈਰਿਸ ਵੱਲ ਦੇਖਣ ਤੋਂ ਬਚਦੇ ਨਜ਼ਰ ਆਏ।



ਟਰੰਪ ਨੇ ਇਕ ਵਾਰ ਫਿਰ ਚਾਰ ਸਾਲ ਪਹਿਲਾਂ ਆਪਣੀ ਹਾਰ ਨੂੰ ਨਕਾਰਿਆ


ਟਰੰਪ ਨੇ ਇਕ ਵਾਰ ਫਿਰ ਚਾਰ ਸਾਲ ਪਹਿਲਾਂ ਆਪਣੀ ਹਾਰ ਨੂੰ ਨਕਾਰਿਆ। ਹੈਰਿਸ ਨੇ ਕਿਹਾ ਕਿ ਡੋਨਾਲਡ ਟਰੰਪ ਨੂੰ ਅਮਰੀਕਾ ਦੇ 8.1 ਕਰੋੜ ਲੋਕਾਂ ਨੇ ਸੱਤਾ ਤੋਂ ਹਟਾਇਆ ਹੈ। ਇਸ ਲਈ ਉਹ ਇਸ ਗੱਲ 'ਤੇ ਸਪੱਸ਼ਟ ਰਹਿਣ। ਇਸ 'ਤੇ ਟਰੰਪ ਨੇ ਸਵਾਲ ਕੀਤਾ ਕਿ ਉਪ ਰਾਸ਼ਟਰਪਤੀ ਦੇ ਤੌਰ 'ਤੇ ਆਪਣੀ ਸੇਵਾ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸਤਾਵਿਤ ਵਿਚਾਰਾਂ 'ਤੇ ਕੰਮ ਕਿਉਂ ਨਹੀਂ ਕੀਤਾ। ਟਰੰਪ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਵੀ ਹੈਰਿਸ ਨੂੰ ਘੇਰਿਆ।


ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ 'ਚੋਂ ਕੱਢਣ ਦਾ ਲਿਆ ਸੰਕਲਪ


ਰਿਪਬਲਿਕਨ ਪਾਰਟੀ ਦੇ ਆਗੂ ਨੇ ਸੰਕਲਪ ਲਿਆ ਹੈ ਉਹ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਤੋਂ ਕੱਢ ਬਾਹਰ ਕਰਨਗੇ ਅਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਹੈਰਿਸ ਦੀਆਂ ਨੀਤੀਆਂ ਅਮਰੀਕਾ ਨੂੰ ਵੈਨੇਜ਼ੁਏਲਾ ਵਿਚ ਬਦਲ ਦੇਣਗੀਆਂ। ਟਰੰਪ ਨੇ ਵਾਰ-ਵਾਰ ਹੈਰਿਸ ਅਤੇ ਬਾਇਡਨ ਨੂੰ ਕਮਜ਼ੋਰ ਸਾਬਤ ਕੀਤਾ। ਟਰੰਪ ਨੇ ਦੋ ਵਾਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਯੂਕਰੇਨ ਦਾ ਰੂਸ ਵਿਰੁੱਧ ਜੰਗ ਜਿੱਤਣਾ ਅਮਰੀਕਾ ਦੇ ਹਿੱਤ ਵਿਚ ਹੈ। 

Presidential Election Harris And Trump Face To Face For The First Time


Popular Posts
Just Now