ਸਿਰਫ ਮੂਰਖ ਲੋਕ ਹੀ ਚੁਣਦੇ ਹਨ ਬਜ਼ੁਰਗਾਂ ਨੂੰ, Interview 'ਚ Trump ਦੀ ਫਿਸਲੀ ਜ਼ੁਬਾਨ, ਵਧਦੀ ਉਮਰ ਨੂੰ ਲੈ ਕੇ ਦਿੱਤੇ ਬਿਆਨ 'ਤੇ ਬੁਰੀ ਤਰ੍ਹਾਂ ਫਸੇ ਸਾਬਕਾ ਰਾਸ਼ਟਰਪਤੀ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਕਮਲਾ ਹੈਰਿਸ ਤੇ ਡੋਨਾਲਡ ਆਹਮੋ ਸਾਹਮਣੇ ਹਨ ਤੇ ਲਗਾਤਾਰ ਇਕ ਦੂਜੇ ਨਿਸ਼ਾਨੇ ਸਾਧ ਰਹੇ ਹਨ ਪਰ ਹੁਣ ਇਕ ਇੰਟਰਵਿਊ ਦੌਰਾਨ ਡੋਨਾਲਡ ਟਰੰਪ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਕਾਰਨ ਉਹ ਖੁਦ ਨਿਸ਼ਾਨੇ ‘ਤੇ ਆ ਗਏ ਹਨ। ਅਸਲ ਵਿਚ ਉਸਨੇ ਕਿਹਾ ਕਿ ਸਿਰਫ ਮੂਰਖ ਲੋਕ ਹੀ ਬਜ਼ੁਰਗਾਂ ਨੂੰ ਚੁਣਦੇ ਹਨ। ਇਹ ਕਹਿੰਦੇ ਹੋਏ ਡੋਨਾਲਡ ਟਰੰਪ ਇਹ ਭੁੱਲ ਗਏ ਕਿ ਉਹ ਖੁਦ 78 ਸਾਲ ਦੀ ਉਮਰ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੇ ਹਨ। ਕੁਝ ਸਮਾਂ ਪਹਿਲਾਂ ਤੱਕ ਡੋਨਾਲਡ ਟਰੰਪ ਜੋਅ ਬਾਇਡਨ ਦੀ ਵਧਦੀ ਉਮਰ ਨੂੰ ਲੈ ਕੇ ਨਿਸ਼ਾਨਾ ਸਾਧ ਰਹੇ ਸਨ ਪਰ ਜੋਅ ਬਾਇਡਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਅਤੇ ਉਨ੍ਹਾਂ ਦੀ ਜਗ੍ਹਾ ਕਮਲਾ ਹੈਰਿਸ ਦੇ ਲਏ ਜਾਣ ਤੋਂ ਬਾਅਦ ਹੁਣ ਟਰੰਪ ਖੁਦ ਆਪਣੀ ਵਧਦੀ ਉਮਰ ਨੂੰ ਲੈ ਕੇ ਆਲੋਚਕਾਂ ਦੇ ਨਿਸ਼ਾਨੇ ‘ਤੇ ਹਨ। ਕਮਲਾ ਹੈਰਿਸ ਨੇ ਟਰੰਪ ਦੀ ਮਾਨਸਿਕ ਸਿਹਤ ‘ਤੇ ਵੀ ਸਵਾਲ ਉਠਾਏ ਹਨ।
ਇੰਟਰਵਿਊ 'ਚ ਕੀ ਬੋਲੇ ਟਰੰਪ ?
ਇਕ ਇੰਟਰਵਿਊ ਦੌਰਾਨ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ 'ਚ ਜੱਜਾਂ ਦੀ ਨਿਯੁਕਤੀ 'ਤੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਮੇਰੇ ਚਾਰ ਸਾਲ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਮੈਨੂੰ ਤਿੰਨ ਲੋਕਾਂ ਨੂੰ ਸੁਪਰੀਮ ਕੋਰਟ 'ਚ ਨਿਯੁਕਤ ਕਰਨ ਦਾ ਮੌਕਾ ਮਿਲਿਆ, ਜਦਕਿ ਜ਼ਿਆਦਾਤਰ ਲੋਕਾਂ ਨੂੰ ਇਹ ਮੌਕਾ ਨਹੀਂ ਮਿਲਦਾ। ਟਰੰਪ ਨੇ ਕਿਹਾ ਕਿ ਜਦੋਂ ਤੁਸੀਂ ਲੋਕਾਂ ਦੀ ਨਿਯੁਕਤੀ ਕਰਦੇ ਹੋ, ਉਹ ਨੌਜਵਾਨ ਹੁੰਦੇ ਹਨ। ਸਿਰਫ਼ ਮੂਰਖ ਲੋਕ ਹੀ ਬਜ਼ੁਰਗਾਂ ਨੂੰ ਨਿਯੁਕਤ ਕਰਦੇ ਹਨ ਕਿਉਂਕਿ ਬਜ਼ੁਰਗ ਲੋਕ ਸਿਰਫ਼ ਦੋ ਜਾਂ ਤਿੰਨ ਸਾਲ ਸੇਵਾ ਕਰ ਸਕਦੇ ਹਨ। ਟਰੰਪ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸੁਪਰੀਮ ਕੋਰਟ ਦੇ ਤਿੰਨ ਜੱਜ ਨੀਲ ਗੋਰਸਚ, ਬ੍ਰੈਟ ਕੈਵਾਨਘ ਅਤੇ ਐਮੀ ਕੋਨੀ ਬੈਰੇਟ ਨੂੰ ਨਿਯੁਕਤ ਕੀਤਾ ਸੀ। ਉਨ੍ਹਾਂ ਦੀ ਔਸਤ ਉਮਰ 50 ਸਾਲ ਸੀ, ਜਦੋਂ ਕਿ ਇਸ ਤੋਂ ਪਹਿਲਾਂ ਅਮਰੀਕਾ ਵਿਚ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਦੀ ਔਸਤ ਉਮਰ 60 ਸਾਲ ਸੀ।
Only Stupid People Choose The Elderly Donald Trump s Slippery Tongue In The Interview