US Presidential Election - ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਇਕ-ਦੂਜੇ ਦੇ ਖਿਲਾਫ ਖੜ੍ਹਾ ਕੀਤਾ, ਕਮਲਾ ਹੈਰਿਸ ਨੇ ਫਿਰ ਸਾਧਿਆ ਨਿਸ਼ਾਨਾ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਅਮਰੀਕੀਆਂ ਨੂੰ ਇੱਕ-ਦੂਜੇ ਦੇ ਖਿਲਾਫ ਖੜ੍ਹਾ ਕਰ ਰਹੇ ਹਨ।
ਅਗਲੇ ਹਫਤੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹੈਰਿਸ ਨੇ ਕਿਹਾ ਕਿ ਡੋਨਾਲਡ ਟਰੰਪ ਜੋ ਪੇਸ਼ਕਸ਼ ਕਰ ਰਹੇ ਹਨ ਅਮਰੀਕਾ ਉਸ ਤੋਂ ਬਿਹਤਰ ਦਾ ਹੱਕਦਾਰ ਹੈ। ਅਮਰੀਕਾ ਨੂੰ ਇਕ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਆਦਰਸ਼ ਬਣਨ ਦੀ ਸਾਡੇ ਲੋਕਾਂ ਅਤੇ ਬਾਕੀ ਦੁਨੀਆ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਅਤੇ ਭੂਮਿਕਾ ਨੂੰ ਸਮਝਦਾ ਹੋਵੇ।
ਹੈਰਿਸ ਨੇ ਵਿਸਕਾਨਸਿਨ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਜਿਵੇਂ ਕਿ ਤੁਸੀਂ ਮੈਨੂੰ ਕਈ ਵਾਰ ਕਹਿੰਦੇ ਸੁਣਿਆ ਹੈ, ਅਮਰੀਕੀ ਲੋਕਾਂ ਪ੍ਰਤੀ ਮੇਰੀ ਵਚਨਬੱਧਤਾ ਹੈ ਕਿ ਮੈਂ ਆਮ ਸਮਝ ਦੇ ਆਧਾਰ 'ਤੇ ਹੱਲ ਲੱਭਾਂਗੀ, ਉਨ੍ਹਾਂ ਲੋਕਾਂ ਦੀ ਵੀ ਸੁਣਾਗੀ ਜੋ ਮੇਰੇ ਤੋਂ ਅਸਹਿਮਤ ਹਨ, ਮਾਹਰਾਂ ਦੀ ਗੱਲ ਸੁਣਾਂਗੀ ਤੇ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਬਣਾਂਗੀ।
ਉਸਨੇ ਕਿਹਾ ਪਰ ਡੋਨਾਲਡ ਟਰੰਪ ਅਮਰੀਕੀਆਂ ਨੂੰ ਇਕ ਦੂਜੇ ਦੇ ਵਿਰੁੱਧ ਖੜ੍ਹਾ ਕਰਦੇ ਹਨ। ਉਹ ਆਪਣਾ ਸਾਰਾ ਸਮਾਂ ਅਮਰੀਕੀਆਂ ਨੂੰ ਇਕ ਦੂਜੇ ਵੱਲ ਉਂਗਲਾਂ ਉਠਾਉਣ ਲਈ ਉਕਸਾਉਣ ਵਿਚ ਬਿਤਾਉਂਦਾ ਹੈ। ਉਹ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਸਾਜਿਸ਼ ਰਚਣ ਵਿਚ ਬਹੁਤ ਸਮਾਂ ਬਿਤਾਉਂਦਾ ਹੈ।
ਹੈਰਿਸ ਨੇ ਕਿਹਾ ਕਿ ਟਰੰਪ ਤੇਜ਼ੀ ਨਾਲ ਇਕ ਅਜਿਹਾ ਵਿਅਕਤੀ ਬਣ ਰਿਹਾ ਹੈ ਜੋ ਆਪਣੇ ਸਿਆਸੀ ਵਿਰੋਧੀਆਂ ਨੂੰ ਆਪਣੇ ਦੁਸ਼ਮਣ ਸਮਝਦਾ ਹੈ, ਹਮੇਸ਼ਾ ਬਦਲਾ ਲੈਣ ਦੀ ਫਿਰਾਕ ਵਿਚ ਰਹਿੰਦੇ ਹਨ ਅਤੇ ਉਹ ਲਗਾਤਾਰ "ਅਸਥਿਰ" ਹੁੰਦੇ ਜਾ ਰਹੇ ਹਨ।
ਮੈਂ ਆਪਣੇ ਲੋਕਤੰਤਰ ਵਿਚ ਵਿਸ਼ਵਾਸ ਕਰਦੀ ਹਾਂ : ਹੈਰਿਸ
ਹੈਰਿਸ ਨੇ ਕਿਹਾ ਕਿ ਮੇਰਾ ਨਜ਼ਰੀਆ ਬਹੁਤ ਸਪੱਸ਼ਟ ਹੈ। ਮੈਂ ਆਪਣੇ ਲੋਕਤੰਤਰ ਵਿਚ ਵਿਸ਼ਵਾਸ ਕਰਦੀ ਹਾਂ। ਲੋਕਤੰਤਰ ਸ਼ਾਨਦਾਰ ਪਰ ਗੁੰਝਲਦਾਰ ਹੈ, ਸਾਨੂੰ ਬਹਿਸ ਪਸੰਦ ਹੁੰਦੀ ਹੈ। ਅਸੀਂ ਅੰਤਰ ਸਵੀਕਾਰ ਕਰਦੇ ਹਾਂ। ਮੈਂ ਆਪਣੀ ਕੈਬਨਿਟ ਵਿਚ ਰਿਪਬਲਿਕਨ ਨੇਤਾਵਾਂ ਨੂੰ ਸ਼ਾਮਲ ਕਰਨ ਦਾ ਇਕ ਕਾਰਨ ਇਹ ਹੈ ਕਿ ਮੈਂ ਕਈ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਸੁਣਨਾ ਚਾਹੁੰਦੀ ਹਾਂ। ਮੈਂ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵੱਖੋ-ਵੱਖਰੇ ਵਿਚਾਰਾਂ ਬਾਰੇ ਸਿੱਖਣਾ ਅਤੇ ਉਹਨਾਂ ਤੋਂ ਲਾਭ ਉਠਾਉਣਾ ਪਸੰਦ ਕਰਦੀ ਹਾਂ ਜੋ ਸਭ ਤੋਂ ਵਧੀਆ ਫੈਸਲੇ ਲੈਣ ਵਿੱਚ ਮੇਰੀ ਮਦਦ ਕਰਦੇ ਹਨ।ਉਸਨੇ ਕਿਹਾ ਮੇਰੇ ਅਤੇ ਡੋਨਾਲਡ ਟਰੰਪ ਵਿਚ ਇਹੀ ਵੱਡਾ ਅੰਤਰ ਹੈ।
Donald Trump Pits Americans Against Each Other Kamala Harris Hits Again