America ਦੇ 6 ਸੂਬਿਆਂ 'ਚ Flood, ਕੈਂਟਕੀ 'ਚ ਸਭ ਤੋਂ ਵੱਧ ਤਬਾਹੀ, ਹੁਣ ਤੱਕ 15 ਲੋਕਾਂ ਦੀ ਮੌਤ, ਠੰਢ ਦਾ ਕਹਿਰ, ਮਾਈਨਸ 60 ਡਿਗਰੀ ਪਹੁੰਚਿਆ ਤਾਪਮਾਨ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦੇ ਕੈਂਟਕੀ, ਜਾਰਜੀਆ, ਵਰਜੀਨੀਆ, ਵੈਸਟ ਵਰਜੀਨੀਆ, ਟੇਨੇਸੀ ਅਤੇ ਇੰਡੀਆਨਾ ਸੂਬਿਆਂ ਵਿਚ ਹੜ੍ਹ ਦਾ ਭਿਆਨਕ ਸੰਕਟ ਬਣਿਆ ਹੋਇਆ ਹੈ। ਇਨ੍ਹਾਂ ਰਾਜਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਹਨ। ਸਭ ਤੋਂ ਜ਼ਿਆਦਾ ਤਬਾਹੀ ਕੈਂਟਕੀ ਵਿਚ ਦੇਖਣ ਨੂੰ ਮਿਲੀ, ਜਿੱਥੇ ਪਿਛਲੇ 6 ਦਿਨਾਂ ਵਿਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੱਛਮੀ ਵਰਜੀਨੀਆ ਵਿਚ 2 ਅਤੇ ਜਾਰਜੀਆ ਵਿਚ 1 ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਹੜ੍ਹਾਂ ਤੋਂ ਇਲਾਵਾ, ਪੋਲਰ ਵੌਰਟੇਕਸ ਕਾਰਨ ਅਮਰੀਕਾ ਦੇ ਪੂਰਬੀ ਰਾਜਾਂ ਵਿਚ ਕੜਾਕੇ ਦੀ ਠੰਢ ਲਗਾਤਾਰ ਤਬਾਹੀ ਮਚਾ ਰਹੀ ਹੈ। ਠੰਢ ਅਤੇ ਹੜ੍ਹ ਦੇ ਇਸ ਦੋਹਰੇ ਸੰਕਟ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ।
9 ਕਰੋੜ ਲੋਕ ਪ੍ਰਭਾਵਿਤ, ਸਕੂਲ ਤੇ ਬਿਜਲੀ ਵਿਵਸਥਾ ਠੱਪ
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਪੂਰਬੀ ਹਿੱਸਿਆਂ 'ਚ ਕਰੀਬ 9 ਕਰੋੜ ਲੋਕ ਕੜਾਕੇ ਦੀ ਠੰਢ ਨਾਲ ਜੂਝ ਰਹੇ ਹਨ। ਕਈ ਥਾਵਾਂ 'ਤੇ ਤਾਪਮਾਨ ਮਾਈਨਸ 50 ਤੋਂ 60 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਕੜਾਕੇ ਦੀ ਠੰਢ ਕਾਰਨ ਹਜ਼ਾਰਾਂ ਸਕੂਲ ਬੰਦ ਕਰ ਦਿੱਤੇ ਗਏ ਹਨ। 14,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। 17,000 ਤੋਂ ਵੱਧ ਥਾਵਾਂ 'ਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਪਾਈਪਾਂ ਫਟਣ ਅਤੇ ਸੜਕਾਂ 'ਤੇ ਬਰਫ਼ ਜਮ੍ਹਾਂ ਹੋਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਕੈਂਟਕੀ 'ਚ 1,000 ਤੋਂ ਵੱਧ ਬਚਾਅ ਕਾਰਜ
ਕੈਂਟਕੀ ਵਿਚ ਹੜ੍ਹ ਦੀ ਸਥਿਤੀ ਸਭ ਤੋਂ ਗੰਭੀਰ ਬਣੀ ਹੋਈ ਹੈ। ਗਵਰਨਰ ਪੈਟਰਿਕ ਮੋਰੀਸੀ ਨੇ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕਈ ਲੋਕ ਲਾਪਤਾ ਹੋ ਗਏ ਹਨ ਅਤੇ ਬਚਾਅ ਟੀਮਾਂ ਲਗਾਤਾਰ ਆਪ੍ਰੇਸ਼ਨ ਚਲਾ ਰਹੀਆਂ ਹਨ। ਹੁਣ ਤੱਕ 1000 ਤੋਂ ਵੱਧ ਬਚਾਅ ਕਾਰਜ ਕੀਤੇ ਜਾ ਚੁੱਕੇ ਹਨ।
ਕੈਂਟਕੀ ਵਿਚ 6 ਇੰਚ (15 ਸੈਂਟੀਮੀਟਰ) ਤੱਕ ਮੀਂਹ ਦਰਜ ਕੀਤਾ ਗਿਆ ਸੀ, ਜਿਸ ਨਾਲ ਨਦੀਆਂ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਸੀ।
ਆਉਣ ਵਾਲੇ ਦਿਨਾਂ 'ਚ ਹੋਰ ਵਧੇਗਾ ਸੰਕਟ
ਰਾਸ਼ਟਰੀ ਮੌਸਮ ਸੇਵਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਕੈਂਟਕੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਨਦੀ ਦਾ ਪੱਧਰ ਹੋਰ ਵੱਧ ਸਕਦਾ ਹੈ। ਨਾਲ ਹੀ, ਪ੍ਰਭਾਵਿਤ ਖੇਤਰਾਂ ਵਿਚ ਤਾਪਮਾਨ ਵਿਚ ਹੋਰ ਗਿਰਾਵਟ ਦੀ ਸੰਭਾਵਨਾ ਹੈ।
Floods In 6 States Of America Kentucky Suffers The Most Destruction 15 People Have Died So Far Cold Wave Rages Temperature Reaches Minus 60 Degrees