Two ships collide in the North Sea- ਉੱਤਰੀ ਸਾਗਰ 'ਚ ਭਿਆਨਕ ਹਾਦਸਾ, ਦੋ ਜਹਾਜ਼ਾਂ ਦੀ ਟੱਕਰ 'ਚ 23 ਲੋਕਾਂ ਦੀ ਮੌਤ, ਬਚਾਅ ਕਾਰਜ ਸ਼ੁਰੂ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਸੋਮਵਾਰ ਨੂੰ ਉੱਤਰੀ ਇੰਗਲੈਂਡ ਦੇ ਤੱਟ 'ਤੇ ਉੱਤਰੀ ਸਾਗਰ ਵਿਚ ਇਕ ਤੇਲ ਟੈਂਕਰ ਅਤੇ ਇਕ ਮਾਲਵਾਹਕ ਜਹਾਜ਼ ਵਿਚਾਲੇ ਹੋਈ ਟੱਕਰ 'ਚ 23 ਲੋਕਾਂ ਦੀ ਮੌਤ ਹੋ ਗਈ। ਬ੍ਰਿਟੇਨ ਦੇ ਗ੍ਰਿਮਸਬੀ ਈਸਟ ਬੰਦਰਗਾਹ ਦੇ ਮੁਖੀ ਨੇ ਇਹ ਜਾਣਕਾਰੀ ਦਿੱਤੀ। ਬ੍ਰਿਟਿਸ਼ ਐਮਰਜੈਂਸੀ ਸਰਵਿਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਦੋਹਾਂ ਜਹਾਜ਼ਾਂ 'ਚ ਅੱਗ ਲੱਗ ਗਈ ਅਤੇ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਚਲਾਈ ਗਈ ਹੈ। ਗ੍ਰੀਮਸਬੀ ਈਸਟ ਬੰਦਰਗਾਹ ਦੇ ਚੀਫ ਐਗਜ਼ੀਕਿਊਟਿਵ ਮਾਰਟਿਨ ਬੁਆਏਰਸ ਨੇ ਕਿਹਾ ਕਿ 13 ਲਾਸ਼ਾਂ ਨੂੰ ਵਿੰਡਕੈਟ 33 ਜਹਾਜ਼ ਰਾਹੀਂ ਲਿਆਂਦੀਆਂ ਗਈਆਂ, ਜਦੋਂ ਕਿ 10 ਹੋਰ ਲਾਸ਼ਾਂ ਨੂੰ ਪੋਰਟ ਪਾਇਲਟ ਕਿਸ਼ਤੀ ਰਾਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਕੁਝ ਮੈਂਬਰ ਅਜੇ ਵੀ ਲਾਪਤਾ ਹਨ।
Terrible Accident In The North Sea 23 People Died In The Collision Of Two Ships Rescue Operations Have Begun