ਸਿਰਫ ਹਫਤੇ ਲਈ ਗਏ ਸੀ ਪੁਲਾੜ 'ਚ, Sunita Williams ਦੀ 9 ਮਹੀਨਿਆਂ ਬਾਅਦ ਹੋ ਰਹੀ ਵਾਪਸੀ, spacecraft ਰਵਾਨਾ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪੁਲਾੜ 'ਚ ਫਸੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ 9 ਮਹੀਨੇ 13 ਦਿਨਾਂ ਬਾਅਦ ਧਰਤੀ 'ਤੇ ਪਰਤ ਰਹੀ ਹੈ। ਉਹ ਸਿਰਫ 8 ਦਿਨਾਂ ਲਈ ਪੁਲਾੜ 'ਚ ਗਈ ਸੀ ਪਰ ਉਥੇ ਹੀ ਫਸ ਗਈ। ਪੁਲਾੜ ਸਟੇਸ਼ਨ 'ਤੇ ਮੌਜੂਦ ਪੁਲਾੜ ਯਾਤਰੀ ਬੁਚ ਵਿਲਮੋਰ ਅਤੇ ਕਰੂ-9 ਦੇ ਦੋ ਹੋਰ ਪੁਲਾੜ ਯਾਤਰੀ ਵੀ ਉਨ੍ਹਾਂ ਦੇ ਨਾਲ ਵਾਪਸ ਆ ਰਹੇ ਹਨ। ਚਾਰੇ ਪੁਲਾੜ ਯਾਤਰੀ ਡਰੈਗਨ ਪੁਲਾੜ ਯਾਨ ਤੋਂ 19 ਮਾਰਚ ਨੂੰ ਸਵੇਰੇ 3:27 ਵਜੇ ਫਲੋਰੀਡਾ ਦੇ ਤੱਟ 'ਤੇ ਉਤਰਨਗੇ।
ਜਾਣਤਾਰੀ ਮੁਤਾਬਕ ਸਪੇਸਐਕਸ ਦਾ ਪੁਲਾੜ ਯਾਨ ਪੁਲਾੜ ਵਿੱਚ ਫਸੇ ਨਾਸਾ ਦੇ ਪੁਲਾੜ ਯਾਤਰੀਆਂ ਨੂੰ ਲੈ ਕੇ ਧਰਤੀ ਵੱਲ ਰਵਾਨਾ ਹੋ ਗਿਆ ਹੈ। ਦੋਵੇਂ ਸਿਰਫ ਇਕ ਹਫਤੇ ਲਈ ਗਏ ਸਨ ਪਰ ਪੁਲਾੜ ਯਾਨ ਤੋਂ ਹੀਲੀਅਮ ਲੀਕ ਹੋਣ ਅਤੇ ਵੇਗ ਘਟਣ ਕਾਰਨ ਉਹ ਲਗਭਗ ਨੌਂ ਮਹੀਨੇ ਤੱਕ ਪੁਲਾੜ ਸਟੇਸ਼ਨ ਵਿਚ ਫਸੇ ਰਹੇ। ਐਤਵਾਰ ਨੂੰ, ਸਪੇਸਐਕਸ ਦਾ ਪੁਲਾੜ ਯਾਨ ਵਿਲਮੋਰ ਅਤੇ ਵਿਲੀਅਮਜ਼ ਨੂੰ ਦੂਜੇ ਪੁਲਾੜ ਯਾਤਰੀਆਂ ਨਾਲ ਬਦਲਣ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਿਆ। ਅਮਰੀਕੀ ਪੁਲਾੜ ਏਜੰਸੀ ਦੇ ਕੈਨੇਡੀ ਸਪੇਸ ਸੈਂਟਰ ਤੋਂ ਰਵਾਨਾ ਹੋਣ ਵਾਲੇ ਪੁਲਾੜ ਯਾਤਰੀਆਂ ਦੇ ਨਵੇਂ ਚਾਲਕ ਦਲ ਵਿੱਚ ਨਾਸਾ ਤੋਂ ਐਨੀ ਮੈਕਲੇਨ ਅਤੇ ਨਿਕੋਲ ਆਇਰਸ ਸ਼ਾਮਲ ਹਨ।
Sunita Williams Who Was In Space For Only A Week Is Returning After 9 Months The Spacecraft Is Leaving For Earth