Myanmar 'ਚ ਭੂਚਾਲ ਕਾਰਨ 3000 ਤੋਂ ਵੱਧ ਮੌਤਾਂ, ਨਮਾਜ਼ ਅਦਾ ਕਰਦੇ ਸਮੇਂ 700 ਲੋਕਾਂ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ

Myanmar 'ਚ ਭੂਚਾਲ ਕਾਰਨ 3000 ਤੋਂ ਵੱਧ ਮੌਤਾਂ, ਨਮਾਜ਼ ਅਦਾ ਕਰਦੇ ਸਮੇ


International

ਲਾਈਵ ਪੰਜਾਬੀ ਟੀਵੀ ਬਿਊਰੋ : 28 ਮਾਰਚ ਨੂੰ ਮਿਆਂਮਾਰ ਵਿਚ ਆਏ ਵਿਨਾਸ਼ਕਾਰੀ ਭੂਚਾਲ ਨੇ ਨਾ ਸਿਰਫ਼ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ, ਸਗੋਂ ਇਸ ਦਾ ਅਸਰ ਆਲੇ-ਦੁਆਲੇ ਦੇ ਦੇਸ਼ਾਂ ਵਿਚ ਵੀ ਮਹਿਸੂਸ ਕੀਤਾ ਗਿਆ। ਭੂਚਾਲ ਦੀ ਤੀਬਰਤਾ 7.7 ਸੀ, ਜਿਸ ਨਾਲ ਮਿਆਂਮਾਰ ਵਿਚ ਭਾਰੀ ਤਬਾਹੀ ਹੋਈ। ਇਸ ਭੂਚਾਲ 'ਚ ਹੁਣ ਤੱਕ 3000 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਰਮਜ਼ਾਨ ਦੌਰਾਨ ਵੱਡੀ ਗਿਣਤੀ ਵਿਚ ਲੋਕ ਨਮਾਜ਼ ਅਦਾ ਕਰ ਰਹੇ ਸਨ ਜਦੋਂ ਅਚਾਨਕ ਭੂਚਾਲ ਆਇਆ। ਇਸ ਦੌਰਾਨ 700 ਲੋਕਾਂ ਨੇ ਨਮਾਜ਼ ਅਦਾ ਕਰਦਿਆਂ ਆਪਣੀ ਜਾਨ ਗਵਾਈ, ਜਿਸ ਕਾਰਨ ਇਸ ਘਟਨਾ ਨੂੰ ਹੋਰ ਵੀ ਦਿਲ ਦਹਿਲਾ ਦੇਣ ਵਾਲਾ ਬਣ ਗਿਆ। ਮਿਆਂਮਾਰ ਦੀ ਫੌਜ ਨੇ ਰਾਹਤ ਕਾਰਜਾਂ ਵਿਚ ਮਦਦ ਲਈ ਲੜ ਰਹੇ ਵਿਦਰੋਹੀਆਂ ਨਾਲ ਅਸਥਾਈ ਜੰਗਬੰਦੀ ਦਾ ਐਲਾਨ ਕੀਤਾ ਹੈ, ਤਾਂ ਜੋ ਪ੍ਰਭਾਵਿਤ ਖੇਤਰਾਂ ਵਿਚ ਸਹਾਇਤਾ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕਣ।


ਮਿਆਂਮਾਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਥਾਈਲੈਂਡ 'ਚ ਵੀ ਮਹਿਸੂਸ ਕੀਤੇ ਗਏ, ਜਿਸ ਕਾਰਨ ਉੱਥੇ ਵੀ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਇਸ ਭੂਚਾਲ ਦਾ ਅਸਰ ਭਾਰਤ, ਨੇਪਾਲ, ਚੀਨ ਅਤੇ ਵੀਅਤਨਾਮ ਵਿਚ ਵੀ ਦੇਖਣ ਨੂੰ ਮਿਲਿਆ। ਮਿਆਂਮਾਰ 'ਚ ਇਸ ਤਬਾਹੀ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਰਾਹਤ ਕਾਰਜਾਂ ਵਿਚਾਲੇ ਇਹ ਅੰਕੜੇ ਅਜੇ ਵੀ ਵਧ ਰਹੇ ਹਨ।

More Than 3000 Dead Due To Earthquake In Myanmar 700 People Died While Offering Prayers Death Toll Feared To Rise Further


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now