ਪੋਪ ਫਰਾਂਸਿਸ ਦੀ ਅੰਤਿਮ ਰਸਮਾਂ ਸ਼ੁਰੂ, ਦੋ ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ
/ international
26 ਅਪ੍ਰੈਲ 2025: ਪੋਪ ਫਰਾਂਸਿਸ ਦੀ ਅੰਤਿਮ ਰਸਮਾਂ ਸ਼ੁਰੂ ਹੋ ਗਈਆਂ ਹਨ। ਪੋਪ ਫਰਾਂਸਿਸ ਨੂੰ ਸ਼ਨੀਵਾਰ ਨੂੰ ਦਫ਼ਨਾਇਆ ਜਾਵੇਗਾ। ਪੋਪ ਦੀ ਅੰਤਿਮ ਰਸਮਾਂ 'ਚ ਦੁਨੀਆ ਭਰ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਰਾਜੇ ਸ਼ਾਮਲ ਹਨ।
ਅੰਤਿਮ ਰਸਮਾਂ ਸੇਂਟ ਪੀਟਰਜ਼ ਸਕੁਏਅਰ ਵਿਖੇ ਹੋ ਰਹੀਆਂ ਹਨ। ਰਸਮਾਂ ਤੋਂ ਬਾਅਦ ਪੋਪ ਦੀ ਦੇਹ ਨੂੰ ਇੱਕ ਤਾਬੂਤ 'ਚ ਬੇਸਿਲਿਕਾ ਲੈ ਜਾਣਗੇ, ਜਿੱਥੇ ਉਸਨੂੰ ਦਫ਼ਨਾਇਆ ਜਾਵੇਗਾ। ਪੋਪ ਫਰਾਂਸਿਸ ਦੀ ਅੰਤਿਮ ਰਸਮਾਂ 'ਚ ਦੋ ਲੱਖ ਤੋਂ ਵੱਧ ਲੋਕ ਸ਼ਾਮਲ ਹੋ ਸਕਦੇ ਹਨ।
ਲਾਤੀਨੀ ਅਮਰੀਕੀ ਮੂਲ ਦੇ ਪਹਿਲੇ ਪੋਪ ਪੋਪ ਫਰਾਂਸਿਸ ਦਾ ਪਿਛਲੇ ਸੋਮਵਾਰ 88 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਪੋਪ ਫਰਾਂਸਿਸ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਭਾਰਤ ਦੀ ਤਰਫੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਪੋਪ ਦੀ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਲਈ ਰੋਮ ਪਹੁੰਚ ਗਏ ਹਨ। ਪੋਪ ਦੀ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ।
Read More:
Pope francis funeral begins more than two lakh people expected