ਕੈਨੇਡਾ 'ਚ 22 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ, ਚਾਰੇ ਪਾਸੇ ਹੋ ਰਹੀ ਚਰਚਾ
(ਸੁਰਿੰਦਰ ਸਿੰਘ ਬੱਬੂ/ਮਨਿੰਦਰ) /
ਸਰੀ/ਮੋਂਟਰੀਅਲ : ਕੈਨੇਡਾ ਵਿੱਚ ਹਾਲ ਹੀ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ।
ਜਾਣਕਾਰੀ ਮੁਤਾਬਕ, ਲਿਬਰਲ ਪਾਰਟੀ ਨੂੰ 169 ਸੀਟਾਂ, ਕੰਜ਼ਰਵੇਟਿਵ ਪਾਰਟੀ 144 ਸੀਟਾਂ,ਬਲਾਕ ਕਿਊਬੇਕੋਇਸ 22 ਸੀਟਾਂ ਅਤੇ ਐੱਨਡੀਪੀ ਨੂੰ 7 ਸੀਟਾਂ ਮਿਲੀਆਂ ਹਨ। ਹਾਲਾਂਕਿ ਬਹੁਮਤ ਦੇ ਲਈ ਸਰਕਾਰ ਨੂੰ 172 ਸੀਟਾਂ ਦੀ ਲੋੜ ਹੈ।
ਮਾਰਕ ਕਾਰਨੀ ਨੇ ਆਪਣੀ ਜਿੱਤ ਤੋਂ ਬਾਅਦ ਕਿਹਾ ਕਿ ਡੌਨਾਲਡ ਟਰੰਪ ਓਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜਿਹਾ ਕਦੇ ਵੀ ਨਹੀਂ ਹੋਵੇਗਾ।
ਜਿੱਥੇ ਲਿਬਰਲ ਪਾਰਟੀ ਨੇ ਜਿੱਤ ਹਾਸਲ ਕੀਤੀ ਤੇ ਉਸਦੇ ਚਰਚੇ ਚਾਰੇ ਪਾਸੇ ਹੋ ਰਹੇ ਹਨ ਓਥੇ ਹੀ ਪੰਜਾਬੀ ਉਮੀਦਵਾਰਾਂ ਨੇ ਵੱਡੀ ਗਿਣਤੀ ਵਿਚ ਜਿੱਤ ਦਰਜ ਕੀਤੀ ਹੈ। ਫੈਡਰਲ ਚੋਣਾਂ ਵਿੱਚ ਰਿਕਾਰਡ 22 ਪੰਜਾਬੀ ਉਮੀਦਵਾਰ ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਹਨ। ਇਸ ਵਾਰ 2021 ਮੁਕਾਬਲੇ 4 ਵੱਧ ਪੰਜਾਬੀਆਂ ਨੇ ਜਿੱਤ ਦਰਜ ਕੀਤੀ ਹੈ ਜਦਕਿ 2021 ਵਿੱਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ 2019 ਦੀਆਂ ਫੈਡਰਲ ਚੋਣਾਂ ਵਿੱਚ 20 ਪੰਜਾਬੀ ਚੁਣੇ ਗਏ ਸਨ। ਇਸ ਵਾਰ 65 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਸਨ।
ਹਾਲਾਂਕਿ ਇੱਕ ਵੱਡੇ ਰਾਜਨੀਤਿਕ ਘਟਨਾਕ੍ਰਮ ਵਿੱਚ ਐਨ.ਡੀ.ਪੀ ਪ੍ਰਧਾਨ ਅਤੇ ਦੋ ਵਾਰ ਮੌਜੂਦਾ ਸੰਸਦ ਮੈਂਬਰ ਜਗਮੀਤ ਸਿੰਘ ਆਪਣੇ ਬਰਨਬੀ ਸੈਂਟਰਲ ਰਾਈਡਿੰਗ ਵਿੱਚ ਬੁਰੀ ਤਰ੍ਹਾਂ ਹਾਰ ਗਏ ਅਤੇ ਤੀਜੇ ਸਥਾਨ 'ਤੇ ਰਹੇ। ਆਪਣੀ ਹਾਰ ਤੋਂ ਬਾਅਦ ਉਸਨੇ ਐਨ.ਡੀ.ਪੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਇੱਕ ਹੋਰ ਮਹੱਤਵਪੂਰਨ ਹਾਰਨ ਵਾਲੇ ਸਿਹਤ ਮੰਤਰੀ ਅਤੇ ਦੋ ਵਾਰ ਸੰਸਦ ਮੈਂਬਰ ਰਹੇ ਕਮਲ ਖੇੜਾ ਰਹੇ, ਜੋ ਬਰੈਂਪਟਨ ਵੈਸਟ ਰਾਈਡਿੰਗ ਵਿੱਚ ਅਮਰਜੀਤ ਗਿੱਲ ਤੋਂ ਹਾਰ ਗਏ।
-ਲਿਬਰਲ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ।
-ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਝ ਨੂੰ ਹਰਾਇਆ।
-ਲਿਬਰਲ ਉਮੀਦਵਾਰ ਅਮਨਦੀਪ ਸੋਢੀ ਨੇ ਬੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ।
-ਲਿਬਰਲ ਉਮੀਦਵਾਰ ਸੋਨੀਆ ਸਿੱਧੂ ਜੇਤੂ
-ਕੰਜ਼ਰਵੇਟਿਵ ਉਮੀਦਵਾਰ ਅਮਰਜੀਤ ਗਿੱਲ ਨੇ ਬੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇਰਾ ਨੂੰ ਹਰਾਇਆ।
ਇਨ੍ਹਾਂ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਪ੍ਰਮੁੱਖ ਜੇਤੂ ਇਸ ਤਰ੍ਹਾਂ ਹਨ:
-ਓਕਵਿਲ ਈਸਟ ਤੋਂ ਅਨੀਤਾ ਆਨੰਦ
-ਵਾਟਰਲੂ ਤੋਂ ਬਰਦੀਸ਼ ਚੱਗਰ
-ਡੋਰਵਲ ਲਾਚੀਨ ਤੋਂ ਅੰਜੂ ਢਿੱਲੋਂ
ਸਰੀ ਸੈਂਟਰ ਤੋਂ ਰਣਦੀਪ ਸਰਾਏ
-ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਕਸ਼ ਸੈਣੀ
-ਰਿਚਮੰਡ ਈਸਟ ਸਟੀਵਨਸਟਨ ਤੋਂ ਪਰਮ ਬੈਂਸ
ਕੰਜ਼ਰਵੇਟਿਵ ਪਾਰਟੀ ਦੇ ਪ੍ਰਮੁੱਖ ਜੇਤੂਆਂ ਵਿੱਚ ਸ਼ਾਮਲ ਹਨ:
-ਕੈਲਗਰੀ ਈਸਟ ਤੋਂ ਜਸਰਾਜ ਹਾਲਨ
-ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ
-ਕੈਲਗਰੀ ਸਕਾਈਵਿਊ ਨਿਗਰਲ ਉਮੀਦਵਾਰ ਤੋਂ ਅਮਨਪ੍ਰੀਤ ਗਿੱਲ
-ਆਕਸਫੋਰਡ ਤੋਂ ਅਰਪਨ ਖੰਨਾ
-ਐਡਮਿੰਟਨ ਗੇਟਵੇ ਤੋਂ ਟਿਮ ਉੱਪਲ
-ਮਿਲਟਨ ਈਸਟ ਤੋਂ ਪਰਮ ਗਿੱਲ
-ਐਬਟਸਫੋਰਡ ਸਾਊਥ ਲੈਂਗਲੀ ਤੋਂ ਸੂਖਮਨ ਗਿੱਲ
-ਐਡਮਿੰਟਨ ਸਾਊਥਈਸਟ ਤੋਂ ਜਗਸ਼ਰਨ ਸਿੰਘ ਮਾਹਲ
-ਵਿੰਡਸਰ ਵੈਸਟ ਤੋਂ ਹਰਬ ਗਿੱਲ
-ਸਰੀ ਨਿਊਟਨ ਤੋਂ ਸੁਖ ਧਾਲੀਵਾਲ
-ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹੀਰ
-ਸਰੀ ਸੈਂਟਰ ਤੋਂ ਰਣਦੀਪ ਸਰਾਏ
-ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸੈਣੀ
-ਰਿਚਮੰਡ ਈਸਟ ਸਟੀਵਨਸਟਨ ਤੋਂ ਪਰਮ ਬੈਂਸ
ਕੰਜ਼ਰਵੇਟਿਵ ਪਾਰਟੀ ਦੇ ਪ੍ਰਮੁੱਖ ਜੇਤੂਆਂ ਵਿੱਚ ਸ਼ਾਮਲ ਹਨ:
-ਕੈਲਗਰੀ ਈਸਟ ਤੋਂ ਜਸਰਾਜ ਹੱਲਣ
-ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ
-ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਗਿੱਲ
-ਆਕਸਫੋਰਡ ਤੋਂ ਅਰਪਨ ਖੰਨਾ
-ਐਡਮਿੰਟਨ ਗੇਟਵੇ ਤੋਂ ਟਿਮ ਉੱਪਲ
-ਮਿਲਟਨ ਈਸਟ ਤੋਂ ਪਰਮ ਗਿੱਲ
-ਐਬਟਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ
-ਐਡਮਿੰਟਨ ਸਾਊਥਈਸਟ ਤੋਂ ਜਗਸ਼ਰਨ ਸਿੰਘ ਮਾਹਲ
-ਵਿੰਡਸਰ ਵੈਸਟ ਤੋਂ ਹਰਬ ਗਿੱਲ
Https livepunjabitv com