ਕੈਨੇਡਾ 'ਚ ਪੰਜਾਬੀ ਨੌਜਵਾਨ ਨਵਦੀਪ ਸਿੰਘ ਹੋਇਆ ਲਾਪਤਾ
June 17, 2025 / international
ਕੈਨੇਡਾ,17 ਜੂਨ , 2025 : ਮੋਗਾ ਦੇ ਪਿੰਡ ਹਿੰਮਤਪੁਰਾ ਦਾ ਰਹਿਣ ਵਾਲਾ 23 ਸਾਲਾਂ ਨੌਜਵਾਨ ਨਵਦੀਪ ਸਿੰਘ ਕੈਨੇਡਾ ਵਿੱਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਨਦੀ ਵਿੱਚ ਕਾਰ ਡਿੱਗਣ ਕਾਰਨ ਕਾਰ ਸਮੇਤ ਹੀ ਨਦੀ ਵਿੱਚ ਵਹਿ ਗਿਆ। ਜ਼ਿਕਰਯੋਗ ਹੈ ਕਿ ਨਵਦੀਪ ਆਪਣੇ 4 ਦੋਸਤਾਂ ਨਾਲ ਕੈਂਪਿੰਗ ਲਈ ਗਿਆ ਹੋਇਆ ਸੀ। ਅਚਾਨਕ ਕਾਰ ਫਿਸਲ ਕੇ ਨਦੀ ਵਿੱਚ ਡਿੱਗ ਗਈ ਤੇ ਤਿੰਨ ਦੋਸਤ ਬਾਹਰ ਨਿਕਲ ਗਏ ਪਰ ਨਵਦੀਪ ਕਾਰ ਦੇ ਨਾਲ ਹੀ ਵਹਿ ਗਿਆ।
Read More :
Punjabi youth navdeep singh has gone missing in canada