ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਅਮਰੀਕਾ ਦਾ ਹਵਾਈ ਸੂਬਾ ਕੀਕੋ ਤੂਫ਼ਾਨ ਦੇ ਖ਼ਤਰੇ ‘ਚ

ਅਮਰੀਕਾ ਦਾ ਹਵਾਈ ਸੂਬਾ ਕੀਕੋ ਤੂਫ਼ਾਨ ਦੇ ਖ਼ਤਰੇ ‘ਚ


United States

ਅਮਰੀਕਾ ਦੇ ਹਵਾਈ ਸੂਬੇ 'ਚ "ਕੀਕੋ" ਤੂਫ਼ਾਨ ਆਪਣੇ ਕਦਮ ਵਧਾ ਰਿਹਾ ਹੈ। ਤੂਫ਼ਾਨ ਦੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਸੂਬੇ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਹ ਤੂਫ਼ਾਨ ਕੈਟਾਗਰੀ-4 ਤੱਕ ਪਹੁੰਚ ਗਿਆ ਹੈ ਤੇ ਹਵਾਵਾਂ ਦੀ ਰਫ਼ਤਾਰ ਲਗਭਗ 215 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ "ਕੀਕੋ" ਤੂਫ਼ਾਨ ਅਗਲੇ ਹਫ਼ਤੇ ਹਵਾਈ ਦੇ ਸਮੁੰਦਰੀ ਤਟਾਂ 'ਤੇ ਪਹੁੰਚ ਸਕਦਾ ਹੈ ਪਰ ਸਮੁੰਦਰ ਦੇ ਠੰਢੇ ਪਾਣੀ ਕਾਰਨ ਇਸ ਦੀ ਤਾਕਤ ਘੱਟ ਸਕਦੀ ਹੈ। ਇਸ ਤੋਂ ਬਾਅਦ ਸੰਭਵ ਹੈ ਕਿ ਇਹ ਟ੍ਰਾਪੀਕਲ ਤੂਫ਼ਾਨ ਜਾਂ ਛੋਟੀ ਕੈਟਾਗਰੀ ਦੇ ਤੂਫ਼ਾਨ 'ਚ ਤਬਦੀਲ ਹੋ ਜਾਵੇ।ਤੂਫ਼ਾਨ ਦੀ ਤਾਕਤ ਕੁਝ ਘੱਟ ਹੋ ਸਕਦੀ ਹੈ, ਪਰ ਸਮੁੰਦਰੀ ਤਟਾਂ ‘ਤੇ ਵੱਡੀਆਂ ਲਹਿਰਾਂ, ਖ਼ਤਰਨਾਕ ਕਰੰਟਸ ਦੇ ਬਣਨ ਦਾ ਖ਼ਤਰਾ ਜ਼ਰੂਰ ਰਹੇਗਾ। ਇਸ ਕਾਰਨ ਤੱਟੀ ਇਲਾਕਿਆਂ 'ਚ ਤੇਜ਼ੀ ਨਾਲ ਸੁਰੱਖਿਆ ਉਪਰਾਲੇ ਤੀਬਰ ਕੀਤੇ ਜਾ ਰਹੇ ਹਨ। EMA ਨੇ X 'ਤੇ ਇੱਕ ਪੋਸਟ ਪਾ ਕੇ ਦੱਸਿਆ ਕਿ ਜੇਕਰ ਇਹ ਤੂਫਾਨ ਆਪਣੀ ਗਤੀ ਇੰਝ ਹੀ ਕਾਇਮ ਰੱਖਦਾ ਹੈ ਤਾਂ ਹਵਾਈ ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਇੱਕ ਵੱਡੇ ਤੂਫਾਨ ਦਾ ਸਾਹਮਣਾ ਕਰ ਸਕਦਾ ਹੈ। ਸਤੰਬਰ 1992 ਵਿੱਚ 'ਇਨੀਕੀ' ਤੂਫ਼ਾਨ ਨੇ ਸੂਬੇ 'ਚ ਬਹੁਤ ਤਬਾਹੀ ਮਚਾਈ ਸੀ, ਜੋ ਕਿ ਹਵਾਈ ਦੇ ਇਤਿਹਾਸ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਤੂਫਾਨ ਸੀ।

Hawai i emergency


Popular Posts
Just Now